28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨਵੇਂ ਸੈਸ਼ਨ ਲਈ ਜੀ. ਪੀ. ਸੀ. ਵਿਦਿਆਰਥੀ ਪ੍ਰੀਸ਼ਦ ਦਾ ਗਠਨ

ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਵਿਚ ਵਿੱਦਿਅਕ ਨਵੇਂ ਸੈਸ਼ਨ 2026-27 ਲਈ ਵਿਦਿਆਰਥੀ ਪ੍ਰੀਸ਼ਦ ਦਾ ਰਸਮੀ ਤੌਰ ’ਤੇ ਗਠਨ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਦੀ ਅਗਵਾਈ ਹੇਠ ਕੀਤਾ ਗਿਆ।

ਅਜੀਤ ਡੈਸਕ 28-10-2026
ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਵਿਚ ਵਿੱਦਿਅਕ ਨਵੇਂ ਸੈਸ਼ਨ 2026-27 ਲਈ ਵਿਦਿਆਰਥੀ ਪ੍ਰੀਸ਼ਦ ਦਾ ਰਸਮੀ ਤੌਰ ’ਤੇ ਗਠਨ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਡਾ. ਪਜਨੀ ਨੇ ਪ੍ਰੀਸ਼ਦ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਰਪਣ ਨਾਲ ਕੰਮ ਕਰਨ ਅਤੇ ਸੰਸਥਾ ਦੀਆਂ ਕਦਰਾਂ-ਕੀਮਤਾਂ ਤੇ ਮਾਣ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ। ਸਹਿ-ਪਾਠਕ੍ਰਮ ਅਤੇ ਸੰਸਥਾਗਤ ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਅਨੁਸ਼ਾਸਨ ਕਮੇਟੀ, ਵੈਲਨੈਸ ਕਮੇਟੀ, ਡੈਕੋਰੇਸ਼ਨ ਕਮੇਟੀ, ਸਭਿਆਚਾਰਕ ਕਮੇਟੀ, ਖੇਡ ਕਮੇਟੀ, ਐਂਟੀ ਰੈਗਿੰਗ ਅਤੇ ਡਰੱਗ ਕਮੇਟੀ ਸਮੇਤ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਸੈਸ਼ਨ ਲਈ ਬੀ. ਏ. ਤੀਜੇ ਸਾਲ ਦੇ ਆਰੀਅਨ ਵਰਮਾ ਨੂੰ ਕੈਪਟਨ ਅਤੇ ਬੀ.ਕਾਮ ਤੀਜੇ ਸਾਲ ਦੀ ਜਸਮੀਨ ਉੱਪਲ ਨੂੰ ਵਿਦਿਆਰਥੀ ਪ੍ਰੀਸ਼ਦ ਦੀ ਕੈਪਟਨ ਵਜੋਂ ਨਿਯੁਕਤ ਕੀਤਾ ਗਿਆ ਹੈ। ਬੀ.ਕਾਮ ਦੂਜੇ ਸਾਲ ਦੇ ਰੋਨਿਤ ਕਾਲੜਾ ਤੇ ਬੀ. ਬੀ. ਏ. ਤੀਜੇ ਸਾਲ ਦੀ ਸਿਮਰਪ੍ਰੀਤ ਕੌਰ ਨੂੰ ਵਾਈਸ ਕੈਪਟਨ, ਬੀ.ਬੀ.ਏ. ਤੀਜੇ ਸਾਲ ਦੇ ਸਪਰਸ਼ ਅਤੇ ਬੀ.ਸੀ.ਏ. ਤੀਜੇ ਸਾਲ ਦੀ ਪਾਇਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਜਦਕਿ ਕੈਪਟਨਾਂ ਨੇ ਕਮੇਟੀ ਮੈਂਬਰਾਂ ਸਮੇਤ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਉਣ ਅਤੇ ਵਿਦਿਆਰਥੀਆਂ ਅਤੇ ਸੰਸਥਾ ਦੀ ਭਲਾਈ ਲਈ ਕੰਮ ਕਰਨ ਦੀ ਸਹੁੰ ਚੁੱਕੀ। ਇਸ ਮੌਕੇ ਪ੍ਰੋ. ਸੁਸ਼ਮਾ ਮਿਗਲਾਨੀ, ਪ੍ਰੋ. ਵਰਿੰਦਰ ਕੁਮਾਰ ਤੇ ਪ੍ਰੋ. ਭਰਤ ਭੂਸ਼ਣ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਏ. ਪੀ. ਖ਼ਾਦ ਦੀ ਕਿੱਲਤ ਕਾਰਨ ਕਣਕ ਤੇ ਆਲੂਆਂ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਅਮਲੋਹ ਦੀਆਂ ਦੁਕਾਨਾਂ ਤੇ ਸਹਿਕ... ਅਗਲੀ ਖ਼ਬਰ ਯੂਥ ਕਾਂਗਰਸ ਦੀ ਮਿਹਨਤ ਸਦਕਾ 2027 ’ਚ ਬਣੇਗੀ ਕਾਂਗਰਸ ਦੀ ਸਰਕਾਰ- ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।