ਪਟਿਆਲਾ, 27 ਅਕਤੂਬਰ (ਅ. ਸ. ਆਹਲੂਵਾਲੀਆ)- ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਵਲੋਂ ਲਿਖਤੀ ਤੌਰ ’ਤੇ ਪੰਜਾਬ ਚੋਣ ਕਮਿਸ਼ਨਰ ਅਤੇ ਸੰਬੰਧਿਤ ਵਿਭਾਗਾਂ ਨੂੰ ਨਗਰ ਨਿਗਮ ਦੇ 28 ਵਾਰਡਾਂ ’ਚ ਚੋਣਾਂ ਕਰਵਾਉਣ ਲਈ ਲਿਖ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਚੋਣ ਕਮਿਸ਼ਨਰ ਇਸ ਉੱਪਰ ਕਿਵੇਂ ਤੇ ਕਦੋਂ ਫ਼ੈਸਲਾ ਲੈਂਦਾ ਹੈ। ਦੱਸਣਯੋਗ ਹੈ ਕਿ ਮਾਨਯੋਗ ਸਰਵਉੱਚ ਅਦਾਲਤ ਵਲੋਂ ਆਪਣੇ ਇਕ ਫ਼ੈਸਲੇ ’ਚ ਨਗਰ ਨਿਗਮ ਦੇ ਕੁੱਝ ਵਾਰਡਾਂ ’ਚ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਅੱਜ ਲਿਖਤੀ ਤੌਰ ’ਤੇ ਵਿਭਾਗ ਦੇ ਸੈਕਟਰੀ ਵਲੋਂ 28 ਵਾਰਡਾਂ ’ਚ ਚੋਣਾਂ ਕਰਵਾਉਣ ਨੂੰ ਲੈ ਕੇ ਲਿਖਤੀ ਪੱਤਰ ਜਾਰੀ ਕੀਤਾ ਗਿਆ। ਜਿਨ੍ਹਾਂ ਵਾਰਡਾਂ ’ਚ ਚੋਣਾਂ ਕਰਵਾਉਣ ਲਈ ਕਿਹਾ ਗਿਆ ਹੈ ਉਨ੍ਹਾਂ ’ਚ 1, 4, 6, 12, 14, 16, 22, 26, 28, 32, 33, 34, 36, 37, 38, 40, 41, 43, 44, 45, 46, 48, 50, 51, 52, 53, 55, 57 ਸ਼ਾਮਲ ਹਨ। ਇਨ੍ਹਾਂ ’ਚੋਂ ਵਾਰਡ ਨੰਬਰ 1 ਐਸ.ਸੀ. ਔਰਤ ਲਈ, ਵਾਰਡ ਨੰਬਰ 22 ਔਰਤ ਲਈ, 26 ਐਸ.ਸੀ., ਵਾਰਡ ਨੰ. 33 ਔਰਤ ਲਈ, ਵਾਰਡ ਨੰਬਰ 37, 41, 43 ਔਰਤਾਂ ਲਈ, ਵਾਰਡ ਨੰਬਰ 45 ਐਸ. ਸੀ. ਔਰਤ ਲਈ, ਵਾਰਡ ਨੰਬਰ 51, 53, 55, 57 ਔਰਤਾਂ ਲਈ ਅਤੇ ਵਾਰਡ ਨੰਬਰ 52 ਐਸ.ਸੀ. ਲਈ ਰਾਖਵੇਂ ਰੱਖੇ ਗਏ ਹਨ। ਇਹ ਹੁਕਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਕਮਿਸ਼ਨਰ ਨਗਰ ਨਿਗਮ ਨੂੰ ਵੀ ਭੇਜ ਦਿੱਤੇ ਗਏ ਹਨ।