11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗਾਇਤਰੀ ਆਸ਼ਰਮ ਵਿਖੇ ਨਵਰਾਤਰੀ ਸਾਧਨਾ ਤੇ ਸ੍ਰੀਮਦ ਭਾਗਵਤ ਕਥਾ ਗਿਆਨ ਸਮਾਗਮ ਅੱਜ ਤੋਂ

ਮੰਡੀ ਗੋਬਿੰਦਗੜ੍ਹ, 10 ਅਕਤੂਬਰ (ਇਕਬਾਲਦੀਪ ਸੰਧੂ)-ਗਾਇਤਰੀ ਯੋਗ ਸੰਸਥਾਨ ਟਰੱਸਟ ਅਤੇ ਗਾਇਤਰੀ ਪਰਿਵਾਰ, ਨਿਊ ਸ਼ਾਸਤਰੀ ਨਗਰ, ਮੰਡੀ ਗੋਬਿੰਦਗੜ੍ਹ ਵਲੋਂ ਨਵਰਾਤਰੀ ਦੇ ਪਾਵਨ ਅਵਸਰ ’ਤੇ 11 ਤੋਂ 19 ਅਕਤੂਬਰ ਤੱਕ ਨਵਰਾਤਰੀ ਸਾਧਨਾ ਅਤੇ ਸ਼੍ਰੀਮਦ ਭਾਗਵਤ ਕਥਾ ਗਿਆਨ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਵਾਮੀ ਵਿਕਾਸ ਚੰਦ ਵਿਮਲ ਨੇ ਦੱਸਿਆ ਕਿ ਗਾਇਤਰੀ ਆਸ਼ਰਮ ਵਿਖੇ ਹੋਣ ਵਾਲੇ ਇਸ ਸਮਾਗਮ ਦੌਰਾਨ ਨੌਂ-ਕੁੰਡੀ ਗਾਇਤਰੀ ਮਹਾਯੱਗ, ਵਿਸ਼ੇਸ਼ ਪੂਜਾ, ਸ਼੍ਰੀਮਦ ਭਾਗਵਤ ਕਥਾ, ਦੀਪ ਮਹਾਯੱਗ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ।

ਸਵਾਮੀ ਵਿਕਾਸ ਚੰਦ ਵਿਮਲ 11-10-2026
ਮੰਡੀ ਗੋਬਿੰਦਗੜ੍ਹ, 10 ਅਕਤੂਬਰ (ਇਕਬਾਲਦੀਪ ਸੰਧੂ)-ਗਾਇਤਰੀ ਯੋਗ ਸੰਸਥਾਨ ਟਰੱਸਟ ਅਤੇ ਗਾਇਤਰੀ ਪਰਿਵਾਰ, ਨਿਊ ਸ਼ਾਸਤਰੀ ਨਗਰ, ਮੰਡੀ ਗੋਬਿੰਦਗੜ੍ਹ ਵਲੋਂ ਨਵਰਾਤਰੀ ਦੇ ਪਾਵਨ ਅਵਸਰ ’ਤੇ 11 ਤੋਂ 19 ਅਕਤੂਬਰ ਤੱਕ ਨਵਰਾਤਰੀ ਸਾਧਨਾ ਅਤੇ ਸ਼੍ਰੀਮਦ ਭਾਗਵਤ ਕਥਾ ਗਿਆਨ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਵਾਮੀ ਵਿਕਾਸ ਚੰਦ ਵਿਮਲ ਨੇ ਦੱਸਿਆ ਕਿ ਗਾਇਤਰੀ ਆਸ਼ਰਮ ਵਿਖੇ ਹੋਣ ਵਾਲੇ ਇਸ ਸਮਾਗਮ ਦੌਰਾਨ ਨੌਂ-ਕੁੰਡੀ ਗਾਇਤਰੀ ਮਹਾਯੱਗ, ਵਿਸ਼ੇਸ਼ ਪੂਜਾ, ਸ਼੍ਰੀਮਦ ਭਾਗਵਤ ਕਥਾ, ਦੀਪ ਮਹਾਯੱਗ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ। ਸਮਾਗਮ ਦੌਰਾਨ ਵ੍ਰਿੰਦਾਵਨ ਧਾਮ ਤੋਂ ਪਹੁੰਚ ਰਹੇ ਸ੍ਰੀ ਹਰੀਓਮ ਦੀਕਸ਼ਿਤ ਮਹਾਰਾਜ ਸ੍ਰੀਮਦ ਭਾਗਵਤ ਕਥਾ ਰਾਹੀਂ ਸੰਗਤਾਂ ਨੂੰ ਧਾਰਮਿਕ ਅਤੇ ਅਧਿਆਤਮਿਕ ਵਿਚਾਰਾਂ ਨਾਲ ਜੋੜਨਗੇ। ਜਦਕਿ 11 ਤੋਂ 19 ਅਕਤੂਬਰ ਤੱਕ ਰੋਜ਼ਾਨਾ ਸਵੇਰੇ 7 ਤੋਂ ਸਾਢੇ 8 ਵਜੇ ਤੱਕ ਵਿਸ਼ੇਸ਼ ਪੂਜਾ ਕੀਤੀ ਜਾਵੇਗੀ, ਸ਼ਾਮ ਸਾਢੇ 3 ਤੋਂ ਸਾਢੇ 6 ਵਜੇ ਤੱਕ ਸ਼੍ਰੀਮਦ ਭਾਗਵਤ ਕਥਾ ਰੋਜ਼ਾਨਾ ਹੋਵੇਗੀ। ਜਿਸ ਦੌਰਾਨ 15 ਅਕਤੂਬਰ ਨੂੰ ਕ੍ਰਿਸ਼ਨ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਜਾਵੇਗਾ। ਸਮਾਗਮ ਦੇ ਆਖ਼ਰੀ ਦਿਨ 19 ਅਕਤੂਬਰ ਨੂੰ ਸਵੇਰੇ 8 ਤੋਂ 10 ਵਜੇ ਤੱਕ ਯੱਗ ਦੀ ਪੂਰਨਾਹੂਤੀ ਅਤੇ ਪ੍ਰਸਾਦ ਵੰਡਿਆ ਜਾਵੇਗਾ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਖਨਿਆਣ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ ਸਟੇਟ ਪੱਧਰੀ ਸਾਫ਼ਟਬਾਲ ਖੇਡ ਮੁਕਾਬਲਿਆਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।