25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮਲੇਸ਼ੀਆ ’ਚ ਫ਼ਤਹਿਗੜ੍ਹ ਸਾਹਿਬ ਦੇ ਬੱਚਿਆਂ ਨੇ 2 ਸੋਨ ਤਗਮੇ ਜਿੱਤੇ

ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)- ਮਲੇਸ਼ੀਆ ਦੇ ਕੁਆਲਾ ਲੰਮਪੁਰ ਵਿਖੇ ਕਰਵਾਈ ਗਈ 5ਵੀਂ ਗਵਿਨ ਏਸ਼ੀਆ ਸਕੂਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਤਗਮੇ ਹਾਸਲ ਕੀਤੇ ਹਨ। ਇਸ ਚੈਂਪੀਅਨਸ਼ਿਪ ਵਿਚ ਕੁੱਲ 25 ਦੇਸ਼ਾਂ ਨੇ ਭਾਗ ਲਿਆ ਜਿਸ ਵਿਚ ਅਮਨ ਸਪੋਰਟਸ ਕਲੱਬ ਫ਼ਤਹਿਗੜ੍ਹ ਸਾਹਿਬ ਦੇ ਕੋਚ ਅਮਨਦੀਪ ਕੌਰ ਅਤੇ ਸਵਰਨ ਸਿੰਘ ਦੀ ਅਗਵਾਈ ਹੇਠ ਹੋਏ ਕਿਓਰੁਗੀ ਮੁਕਾਬਲਿਆਂ ਦੇ ਅੰਡਰ-12 ਵਰਗ ਵਿਚ ਮਨਸੀਰਤ ਕੌਰ ਸਕੂਲ ਵਿਸਡਮ ਟਰੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇ ਸੋਨ ਤਗਮਾ ਹਾਸਲ ਕੀਤਾ, ਜਦਕਿ ਅਦਿੱਤਿਆ ਸ਼ਰਮਾ ਨੇ ਅਮਨ ਸਪੋਰਟਸ ਕਲੱਬ ਵਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਂਅ ਕੀਤਾ।

ਅਜੀਤ ਡੈਸਕ 25-09-2026
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)- ਮਲੇਸ਼ੀਆ ਦੇ ਕੁਆਲਾ ਲੰਮਪੁਰ ਵਿਖੇ ਕਰਵਾਈ ਗਈ 5ਵੀਂ ਗਵਿਨ ਏਸ਼ੀਆ ਸਕੂਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਤਗਮੇ ਹਾਸਲ ਕੀਤੇ ਹਨ। ਇਸ ਚੈਂਪੀਅਨਸ਼ਿਪ ਵਿਚ ਕੁੱਲ 25 ਦੇਸ਼ਾਂ ਨੇ ਭਾਗ ਲਿਆ ਜਿਸ ਵਿਚ ਅਮਨ ਸਪੋਰਟਸ ਕਲੱਬ ਫ਼ਤਹਿਗੜ੍ਹ ਸਾਹਿਬ ਦੇ ਕੋਚ ਅਮਨਦੀਪ ਕੌਰ ਅਤੇ ਸਵਰਨ ਸਿੰਘ ਦੀ ਅਗਵਾਈ ਹੇਠ ਹੋਏ ਕਿਓਰੁਗੀ ਮੁਕਾਬਲਿਆਂ ਦੇ ਅੰਡਰ-12 ਵਰਗ ਵਿਚ ਮਨਸੀਰਤ ਕੌਰ ਸਕੂਲ ਵਿਸਡਮ ਟਰੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇ ਸੋਨ ਤਗਮਾ ਹਾਸਲ ਕੀਤਾ, ਜਦਕਿ ਅਦਿੱਤਿਆ ਸ਼ਰਮਾ ਨੇ ਅਮਨ ਸਪੋਰਟਸ ਕਲੱਬ ਵਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਂਅ ਕੀਤਾ। ਇਸ ਪ੍ਰਾਪਤੀ ਨਾਲ ਖਿਡਾਰੀਆਂ, ਉਨ੍ਹਾਂ ਦੇ ਕੋਚਾਂ ਅਤੇ ਮਾਪਿਆਂ ਵਿਚ ਖ਼ੁਸ਼ੀ ਦੀ ਲਹਿਰ ਹੈ, ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਡੀ.ਐੱਸ.ਪੀ. ਸਬ-ਡਵੀਜ਼ਨ ਕੁਲਵੀਰ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਕੋਚ ਅਮਨਦੀਪ ਕੌਰ ਅਤੇ ਸਵਰਨ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਸਦਕਾ ਇਹ ਉਪਲਬਧੀ ਹਾਸਲ ਹੋਈ ਹੈ। ਮਲੇਸ਼ੀਆ ਦੀ ਧਰਤੀ ’ਤੇ ਪੰਜਾਬ ਦੇ ਇਨ੍ਹਾਂ ਨੰਨ੍ਹੇ ਖਿਡਾਰੀਆਂ ਵਲੋਂ ਜਿੱਤੇ ਗਏ ਗੋਲਡ ਮੈਡਲਾਂ ਨਾਲ ਮਾਪਿਆਂ, ਕੋਚਾਂ ਅਤੇ ਇਲਾਕੇ, ਪਿੰਡ ਸਹਿਜਾਦਪੁਰ ਵਿਚ ਖ਼ੁਸ਼ੀ ਦੀ ਲਹਿਰ ਹੈ।
ਪਿਛਲੀ ਖ਼ਬਰ 6 ਸਾਲਾ ਬੱਚੇ ਸਮੇਤ ਪ੍ਰਵਾਸੀ ਵਿਆਹੁਤਾ ਭੇਦਭਰੀ ਹਾਲਤ ’ਚ ਲਾਪਤਾ ਅਗਲੀ ਖ਼ਬਰ ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ਹੇਠ ਸੁਹਾਗਹੇੜੀ ਦੇ ਕਈ ਆਗੂ ਕਾਂਗਰਸ ਪਾਰਟੀ ’ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।