ਵਿਧਾਇਕ ਰਾਏ ਨੇ ਸਰਹਿੰਦ ਦੇ ਬਾਜ਼ਾਰਾਂ ਵਿਚ ਵਪਾਰੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ
ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਰੇਲਵੇ ਰੋਡ ਹੁਮਾਯੂੰਪਰ ਸਰਹਿੰਦ ਅਤੇ ਮੇਨ ਬਾਜ਼ਾਰ ਸਰਹਿੰਦ ਮੰਡੀ ਵਿਖੇ ਡੋਰ ਟੂ ਡੋਰ ਕੀਤਾ ਅਤੇ ਦੁਕਾਨਦਾਰਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸੇ ਦੌਰਾਨ ਪੰਜਾਬ ਸਰਕਾਰ ਵਲੋਂ ਪਿਛਲੇ ਪੌਣੇ ਪੰਜ ਸਾਲ ਵਿੱਚ ਕੀਤੇ ਗਏ ਲੋਕ ਹਿਤ ਦੇ ਕੰਮਾਂ ਬਾਰੇ ਚਰਚਾ ਕੀਤੀ।
ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਰੇਲਵੇ ਰੋਡ ਹੁਮਾਯੂੰਪਰ ਸਰਹਿੰਦ ਅਤੇ ਮੇਨ ਬਾਜ਼ਾਰ ਸਰਹਿੰਦ ਮੰਡੀ ਵਿਖੇ ਡੋਰ ਟੂ ਡੋਰ ਕੀਤਾ ਅਤੇ ਦੁਕਾਨਦਾਰਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸੇ ਦੌਰਾਨ ਪੰਜਾਬ ਸਰਕਾਰ ਵਲੋਂ ਪਿਛਲੇ ਪੌਣੇ ਪੰਜ ਸਾਲ ਵਿੱਚ ਕੀਤੇ ਗਏ ਲੋਕ ਹਿਤ ਦੇ ਕੰਮਾਂ ਬਾਰੇ ਚਰਚਾ ਕੀਤੀ। ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ ਪੌਣੇ ਪੰਜ ਸਾਲਾਂ ਦੇ ਵਿਚ ਉਹ ਕੰਮ ਕਰਕੇ ਦਿਖਾਏ ਹਨ, ਜਿਹੜੇ ਪਿਛਲੀਆਂ ਸਰਕਾਰਾਂ 70 ਸਾਲਾਂ ਵਿਚ ਨਹੀਂ ਕਰ ਸਕੀਆਂ। ਉਹ ਦੁਕਾਨਦਾਰਾਂ ਨੂੰ ਵਧਾਈਆਂ ਦੇਣ ਦੇ ਲਈ ਬਾਜ਼ਾਰ ਦੇ ਵਿਚ ਆਏ ਸਨ, ਇਸੇ ਦੌਰਾਨ ਆਮ ਲੋਕਾਂ ਨੇ ਉਨ੍ਹਾਂ ਨੂੰ ਮਿਲ ਕੇ ਭਰੋਸਾ ਦਵਾਇਆ ਕਿ ਵਿਧਾਨ ਸਭਾ ਚੋਣਾਂ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਆਮ ਲੋਕ ਪੰਜਾਬ ਸਰਕਾਰ ਦੇ ਇਨ੍ਹਾਂ ਕੰਮਾਂ ਤੋਂ ਪੂਰੀ ਤਰ੍ਹਾਂ ਖ਼ੁਸ਼ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਪੱਖੀ ਨੀਤੀਆਂ ਤੋਂ ਨੌਜਵਾਨ ਪੀੜੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਆਪ ਮੁਹਾਰੇ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਰਿਉਣਾ, ਕੁਲਵਿੰਦਰ ਡੇਰਾ, ਸੰਦੀਪ ਸਿੰਘ ਭੱਲ ਮਾਜਰਾ, ਕੌਂਸਲਰ ਬਲਜਿੰਦਰ ਸਿੰਘ ਗੋਲਾ, ਰਮੇਸ਼ ਕੁਮਾਰ ਸੋਨੂੰ, ਪਵੇਲ ਹਾਂਡਾ, ਅਸੀਸ ਅੱਤਰੀ, ਰਜੇਸ਼ ਉੱਪਲ, ਰਵਿੰਦਰ ਬਬਲਾ, ਬਲਦੇਵ ਜਲਾਲ, ਰਾਮਪਾਲ ਸਿੰਘ, ਸ਼ਨੀ ਚੋਪੜਾ, ਬੀਰ ਦਵਿੰਦਰ ਸਿੰਘ, ਪ੍ਰਿਤਪਾਲ ਸਿੰਘ ਜੱਸੀ, ਗੁਰਮੀਤ ਬਾਜਵਾ, ਮਨਪ੍ਰੀਤ ਜੋਨੀ ਆਦਿ ਵੀ ਹਾਜ਼ਰ ਸਨ।