30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਏ. ਐਸ. ਆਈ ਗਗਨਦੀਪ ਸਿੰਘ ਚੌਂਕੀ ਇੰਚਾਰਜ ਸੜੋਆ ਵਲੋਂ ਕਾਬੂ ਕੀਤਾ ਕਥਿਤ ਦੋਸ਼ੀ ਨਾਲ ਪੁਲਿਸ ਪਾਰਟੀ। ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਸੜੋਆ/ਪੋਜੇਵਾਲ, 29 ਨਵੰਬਰ (ਹਰਮੇਲ, ਨਵਾਂਗਰਾਈਂ)- ਥਾਣਾ ਮੁਖੀ ਅਭਿਸ਼ੇਕ ਸ਼ਰਮਾ ਪੋਜੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐਸ.

ਅਜੀਤ ਡੈਸਕ 30-11-2026
ਸੜੋਆ/ਪੋਜੇਵਾਲ, 29 ਨਵੰਬਰ (ਹਰਮੇਲ, ਨਵਾਂਗਰਾਈਂ)- ਥਾਣਾ ਮੁਖੀ ਅਭਿਸ਼ੇਕ ਸ਼ਰਮਾ ਪੋਜੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐਸ. ਆਈ ਗਗਨਦੀਪ ਸਿੰਘ ਚੌਂਕੀ ਇੰਚਾਰਜ ਸੜੋਆ ਸਮੇਤ ਪੁਲਿਸ ਪਾਰਟੀ ਏ. ਐਸ. ਆਈ ਰਾਕੇਸ਼ ਕੁਮਾਰ, ਹੌਲਦਾਰ ਜਸਵਿੰਦਰ ਸਿੰਘ ਤੇ ਨਿਉ ਰੰਗਰੂਟ ਸੌਰਵ ਕੁਮਾਰ ਬਰਾਏ ਜਾਂਚ ਬਾ-ਗਸ਼ਤ ਸ਼ੱਕੀ ਪੁਰਸ਼ਾਂ, ਸ਼ੱਕੀ ਵਹੀਕਲਾਂ ਦੇ ਸਬੰਧ ’ਚ ਥਾਣਾ ਪੋਜੇਵਾਲ ਸਤਸੰਗ ਘਰ ਤੋਂ ਥੋੜਾ ਪਿੱਛੇ ਪੁੱਜੀ ਤਾਂ ਪੋਜੇਵਾਲ ਸਾਈਡ ਤੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਪਾਰਟੀ ਨੂੰ ਨੇੜੇ ਆਉਂਦਾ ਦੇਖ ਕੇ ਯਕਦਮ ਉਸ ਨੇ ਆਪਣੇ ਹੱਥ ਵਿੱਚ ਫੜ੍ਹੀ ਹੋਈ ਪਾਰਦਰਸ਼ੀ ਲਿਫਾਫੀ ਕੱਢ ਕੇ ਸੜਕ ਦੇ ਕਿਨਾਰੇ ’ਤੇ ਸੁੱਟ ਦਿੱਤੀ ਤੇ ਆਪ ਤੇਜ਼ੀ ਨਾਲ ਪਿੱਛੇ ਵੱਲ੍ਹ ਨੂੰ ਮੁੜ ਪਿਆ। ਏ. ਐਸ. ਆਈ ਨੇ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸੋਨੂੰ ਪੁੱਤਰ ਪਿਛਾਵਰ ਸਿੰਘ ਵਾਸੀ ਪੋਜੇਵਾਲ ਦੱਸਿਆ। ਪੁਲਿਸ ਨੇ ਜਦੋਂ ਉਸ ਤੋਂ ਸੁੱਟੀ ਹੋਈ ਲਿਫਾਫੀ ਬਾਰੇ ਪੁੱਛਿਆ ਤਾਂ ਲਿਫਾਫੀ ਨੂੰ ਚੈੱਕ ਕਰਨ ’ਤੇ ਵਿਚੋਂ 25 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਏ. ਐਸ. ਆਈ ਗਗਨਦੀਪ ਸਿੰਘ ਵਲੋਂ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਗੇਟ ਹਕੀਮਾਂ ਦੀ ਫਤਿਹ ਸਿੰਘ ਕਾਲੋਨੀ ਵਿਖੇ ਚੱਲੀਆਂ ਗੋਲੀਆਂ ਅਗਲੀ ਖ਼ਬਰ ਕਾਠਗੜ੍ਹ ਵਿਖੇ ਨਸ਼ਿਆਂ ਖ਼ਿਲਾਫ਼ ਹੋਈ ਪਬਲਿਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।