29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮਾਸਟਰ ਅਥਲੈਟਿਕ ਪ੍ਰਤੀਯੋਗਤਾ ’ਚ ਕਲੇਰ ਅਕੈਡਮੀ ਨੇ 12 ਤਗਮੇ ਜਿੱਤ ਕੇ ਇਲਾਕੇ ਦਾ ਵਧਾਇਆ ਮਾਣ

ਮੁਕੰਦਪੁਰ, 29 ਨਵੰਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਦੇ ਜ਼ਿਲ੍ਹਾ ਸੰਗਰੂਰ ’ਚ ਪੈਂਦੇ ਕਸਬਾ ਮਸਤੂਆਣਾ ਸਾਹਿਬ ਵਿਖੇ 21 ਅਤੇ 22 ਨਵੰਬਰ ਨੂੰ ਹੋਈ 47ਵੀਂ ਪੰਜਾਬ ਮਾਸਟਰ ਐਥਲੈਟਿਕਸ ਪ੍ਰਤੀਯੋਗਤਾ ਦੌਰਾਨ ਕਲੇਰ ਅਕੈਡਮੀ ਸਰਹਾਲ ਕਾਜ਼ੀਆਂ ਦੇ ਐਥਲੀਟਾਂ ਵੱਲੋਂ 12 ਤਗਮੇ ਜਿੱਤ ਕੇ ਇਲਾਕੇ ਅਤੇ ਦੁਆਬੇ ਦਾ ਨਾਮ ਪੰਜਾਬ ਵਿੱਚ ਰੌਸ਼ਨ ਕੀਤਾ। ਹਰ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਦੀ ਆ ਰਹੀ ਕਲੇਰ ਅਕੈਡਮੀ ਦੇ ਸੰਚਾਲਕ ਵਰਲਡ ਵੈਟਰਨ ਐਥਲੀਟ ਰਬਿੰਦਰ ਸਿੰਘ ਕਲੇਰ ਨੇ 75+ ਉਮਰ ਮੁਕਾਬਲਿਆਂ ਦੌਰਾਨ 5000 ਮੀਟਰ ਦੌੜ ਵਿੱਚੋਂ ਚਾਂਦੀ ਦਾ, 80 ਮੀਟਰ ਹਰਡਲ ਦੌੜ ਅਤੇ 1500 ਮੀਟਰ ਦੌੜ ਦੌਰਾਨ ਦੋ ਕਾਂਸੀ ਦੇ ਤਗਮੇ ਜਿੱਤੇ ।

ਅਜੀਤ ਡੈਸਕ 30-11-2026
ਮੁਕੰਦਪੁਰ, 29 ਨਵੰਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਦੇ ਜ਼ਿਲ੍ਹਾ ਸੰਗਰੂਰ ’ਚ ਪੈਂਦੇ ਕਸਬਾ ਮਸਤੂਆਣਾ ਸਾਹਿਬ ਵਿਖੇ 21 ਅਤੇ 22 ਨਵੰਬਰ ਨੂੰ ਹੋਈ 47ਵੀਂ ਪੰਜਾਬ ਮਾਸਟਰ ਐਥਲੈਟਿਕਸ ਪ੍ਰਤੀਯੋਗਤਾ ਦੌਰਾਨ ਕਲੇਰ ਅਕੈਡਮੀ ਸਰਹਾਲ ਕਾਜ਼ੀਆਂ ਦੇ ਐਥਲੀਟਾਂ ਵੱਲੋਂ 12 ਤਗਮੇ ਜਿੱਤ ਕੇ ਇਲਾਕੇ ਅਤੇ ਦੁਆਬੇ ਦਾ ਨਾਮ ਪੰਜਾਬ ਵਿੱਚ ਰੌਸ਼ਨ ਕੀਤਾ। ਹਰ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਦੀ ਆ ਰਹੀ ਕਲੇਰ ਅਕੈਡਮੀ ਦੇ ਸੰਚਾਲਕ ਵਰਲਡ ਵੈਟਰਨ ਐਥਲੀਟ ਰਬਿੰਦਰ ਸਿੰਘ ਕਲੇਰ ਨੇ 75+ ਉਮਰ ਮੁਕਾਬਲਿਆਂ ਦੌਰਾਨ 5000 ਮੀਟਰ ਦੌੜ ਵਿੱਚੋਂ ਚਾਂਦੀ ਦਾ, 80 ਮੀਟਰ ਹਰਡਲ ਦੌੜ ਅਤੇ 1500 ਮੀਟਰ ਦੌੜ ਦੌਰਾਨ ਦੋ ਕਾਂਸੀ ਦੇ ਤਗਮੇ ਜਿੱਤੇ । ਮਹਿੰਦਰ ਸਿੰਘ ਧਨੋਆ ਨੇ 80 ਸਾਲ ਤੋਂ ਵੱਧ ਉਮਰ ਮੁਕਾਬਲਿਆਂ ਦੌਰਾਨ 5 ਕਿਲੋ ਮੀਟਰ ਵਾਕ ਮੁਕਾਬਲੇ ਵਿੱਚ ਇੱਕ ਚਾਂਦੀ ਦਾ, 800 ਮੀਟਰ ਦੌੜ ਵਿੱਚ ਸੋਨੇ ਦਾ, 1500 ਮੀਟਰ ਦੌੜ ਦੌਰਾਨ ਚਾਂਦੀ ਦਾ ਤਗਮਾ ਜਿੱਤਿਆ। ਰਿਟਾਇਰਡ ਪ੍ਰਿੰਸੀਪਲ ਰਾਮ ਤੀਰਥ ਸਿੰਘ ਨੇ 70+ ਉਮਰ ਮੁਕਾਬਲੇ ਵਿੱਚ ਹੈਮਰ ਥਰੋ ’ਚੋਂ ਚਾਂਦੀ ਦਾ, ਜੈਵਲਿਨ ਥਰੋ ਵਿੱਚੋਂ ਕਾਂਸੀ ਅਤੇ ਟਰਿਪਲ ਜੰਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਤੇ ਚੌਥੇ ਐਥਲੀਟ ਅਵਤਾਰ ਸਿੰਘ ਨੇ 55 ਸਾਲ ਤੋਂ ਉੱਪਰ ਵਰਗ ਵਿੱਚ 66 ਫੁੱਟ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਕੈਡਮੀ ਦੇ ਇਹਨਾਂ ਐਥਲੀਟਾਂ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਿੱਸਾ ਲੈ ਕੇ ਲਗਾਤਾਰ ਜਿੱਤਾਂ ਪ੍ਰਾਪਤ ਕਰਨ ’ਤੇ ਇਲਾਕਾ ਨਿਵਾਸੀਆਂ ਵੱਲੋਂ ਇਹਨਾਂ ਦੀ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ ਕਿ ਵੱਡੀ ਉਮਰ ਵਿੱਚ ਵੀ ਇੰਨੀਆਂ ਮੱਲ੍ਹਾਂ ਰੋਜ਼ਾਨਾ ਕਸਰਤ ਤੋਂ ਬਗੈਰ ਨਹੀਂ ਕੀਤੀਆਂ ਜਾ ਸਕਦੀਆਂ ਤੇ ਇਹਨਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਅੱਜ ਦੇ ਨੌਜਵਾਨਾਂ ਨੂੰ ਇਹਨਾਂ ਤੋਂ ਪ੍ਰੇਰਨਾ ਲੈਣ ਦੀ ਪ੍ਰੇਰਨਾ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਵਲੋਂ ਸਾਲਾਨਾ ਖੂਨਦਾਨ ਕੈਂਪ ਅਗਲੀ ਖ਼ਬਰ ਸੀਟੂ ਵਲੋਂ 1 ਤੇ 2 ਨੂੰ ਦਿੱਲੀ ਵਿਖੇ ਸੰਸਦ ਦਾ ਘਿਰਾਓ ਕਰਨ ਦਾ ਸੱਦਾ -ਮਹਾਂ ਸਿੰਘ ਰੌੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।