ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਰੱਤੇਵਾਲ ਪਹੁੰਚਣ ’ਤੇ ਭਰਵਾਂ ਸਵਾਗਤ
ਰੱਤੇਵਾਲ, 23 ਨਵੰਬਰ (ਅਸ਼ੋਕ ਕੁਮਾਰ ਲੀਲ) - ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਖੁਰਾਲਗੜ੍ਹ ਸਾਹਿਬ ਤੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਪਿੰਡ ਰੱਤੇਵਾਲ ਵਿਖੇ ਪਹੁੰਚੀ। ਜਿੱਥੇ ਸਮੂਹ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਪਿੰਡ ਰੱਤੇਵਾਲ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ।
ਰੱਤੇਵਾਲ, 23 ਨਵੰਬਰ (ਅਸ਼ੋਕ ਕੁਮਾਰ ਲੀਲ) - ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਖੁਰਾਲਗੜ੍ਹ ਸਾਹਿਬ ਤੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਪਿੰਡ ਰੱਤੇਵਾਲ ਵਿਖੇ ਪਹੁੰਚੀ। ਜਿੱਥੇ ਸਮੂਹ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਪਿੰਡ ਰੱਤੇਵਾਲ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਤੇਵਾਲ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੁਰਾਲਗੜ੍ਹ ਸਾਹਿਬ ਤੋਂ ਸ਼ੋਭਾ ਯਾਤਰਾ ਪਿੰਡ ਰੱਤੇਵਾਲ ਵਿਖੇ ਪਹੁੰਚੀ ਹੈ ਜਿਨ੍ਹਾਂ ਦਾ ਇੱਥੇ ਪਹੁੰਚਣ ’ਤੇ ਸਮੂਹ ਪਿੰਡ ਵਾਸੀਆਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਵਿੱਚ ਗੁਰੂ ਰਵਿਦਾਸ ਜੀ ਦੇ ਪਾਵਨ ਸਰੂਪ ਅਤੇ ਪ੍ਰਜਲਿਤ ਜੋਤੀ ਸਭ ਤੋਂ ਅੱਗੇ ਚੱਲ ਰਹੇ ਸਨ। ਉਹਨਾਂ ਦੇ ਨਾਲ ਸੰਤ ਰਵਿੰਦਰ ਗਿਰੀ, ਸੰਤ ਦਲਬੀਰ ਗਿਰੀ, ਸੰਤ ਰਾਮ ਦਾਸ, ਸਤਵਿੰਦਰ ਸਿੰਘ ਬੇਦੀ, ਸੰਤ ਦਿਆਲ ਦਾਸ, ਜਗਦੀਸ਼ ਕਪਿਲ, ਰਣਦੀਪ ਕੌਸ਼ਲ, ਸੁਰਿੰਦਰ ਪਨੇਸਰ, ਪਲਵਿੰਦਰ ਸਿੰਘ ਲਾਲੀ, ਸੰਜੀਵ ਕੁਮਾਰ ਮਿੰਟੂ, ਪਰਮਜੀਤ ਰੱਤੇਵਾਲ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਸੰਗਤਾਂ ਇਸ ਸ਼ੋਭਾ ਯਾਤਰਾ ਵਿੱਚ ਰੱਤੇਵਾਲ ਪਹੁੰਚੀਆਂ। ਇੱਥੇ ਸੰਗਤ ਵੱਲੋਂ ਸ਼ੋਭਾ ਯਾਤਰਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਸਮੂਹ ਸਾਧੂ ਸੰਤਾਂ ਵੱਲੋਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਰਵਿਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮੂਹ ਨਗਰ ਨਿਵਾਸੀਆਂ ਵੱਲੋਂ ਚਾਹ ਪਾਣੀ ਦੇ ਲੰਗਰ ਅਤੁੱਟ ਵਰਤਾਏ ਗਏ। ਰੱਤੇਵਾਲ ਦੀਆਂ ਸਮੂਹ ਸੰਗਤਾਂ ਵਿੱਚ ਸਰਪੰਚ ਅਨੀਤਾ ਰਾਣੀ, ਮਾਸਟਰ ਰਾਮ, ਲੋਕ ਤੀਰਥ ਰਾਮ, ਤਾਰਾ ਚੰਦ, ਰਾਮ ਕੁਮਾਰ, ਬਾਬਾ ਸਤਪਾਲ, ਹਰਬਲਾਸ, ਹਰਮੇਸ਼ ਲਾਲ, ਸੋਹਨ ਲਾਲ, ਜਗਨਨਾਥ, ਗਰੀਬ ਦਾਸ, ਮਲਕੀਤ ਚੰਦ, ਸੋਹਣ ਸਫਰੀ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਸ਼ੋਭਾ ਯਾਤਰਾ ਦੀ ਸੇਵਾ ਵਿੱਚ ਹਾਜ਼ਰ ਰਹੇ।