24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸਮਾਜਿਕ ਕ੍ਰਾਂਤੀ ਕਰਨ ਵਾਸਤੇ ਵੱਡਾ ਹਥਿਆਰ ਹਨ ਕਿਤਾਬਾਂ - ਇੰਜ. ਜਸਵੀਰ ਸਿੰਘ ਮੋਰੋਂ

ਬੰਗਾ, 23 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਵੇਕ ਵਿਕਾਸ ਲਹਿਰ ਪੰਜਾਬ ਦੇ ਮੁੱਖ ਦਫ਼ਤਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਾਹਿਤਕ, ਗਿਆਨ, ਵਿਗਿਆਨ ਨਾਲ ਸਬੰਧਤ ਕਿਤਾਬਾਂ ਪਾਠਕਾਂ ਤੱਕ ਮੁਫ਼ਤ ਪਹੁੰਚਾਈਆਂ ਜਾ ਰਹੀਆਂ ਹਨ। ਸਕੂਲਾਂ ਤੋਂ ਇਲਾਵਾ ਵੱਖ-ਵੱਖ ਸਮਾਗਮਾਂ ਦੌਰਾਨ ਜਿਵੇਂ ਖੂਨ ਦਾਨ ਕੈਂਪ, ਪਰਿਵਾਰਕ ਖੁਸ਼ੀ, ਗ਼ਮੀ ਦੇ ਸਮਾਗਮ, ਜਥੇਬੰਦੀਆਂ ਦੇ ਧਰਨੇ ਅਤੇ ਚੋਣ ਵਰਗੇ ਮੌਕਿਆਂ ਨੂੰ ਵੀ ਕਿਤਾਬਾਂ ਵੰਡਣ ਲਈ ਵਰਤ ਲਿਆ ਜਾਂਦਾ ਹੈ।

ਅਜੀਤ ਡੈਸਕ 24-11-2026
ਬੰਗਾ, 23 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਵੇਕ ਵਿਕਾਸ ਲਹਿਰ ਪੰਜਾਬ ਦੇ ਮੁੱਖ ਦਫ਼ਤਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਾਹਿਤਕ, ਗਿਆਨ, ਵਿਗਿਆਨ ਨਾਲ ਸਬੰਧਤ ਕਿਤਾਬਾਂ ਪਾਠਕਾਂ ਤੱਕ ਮੁਫ਼ਤ ਪਹੁੰਚਾਈਆਂ ਜਾ ਰਹੀਆਂ ਹਨ। ਸਕੂਲਾਂ ਤੋਂ ਇਲਾਵਾ ਵੱਖ-ਵੱਖ ਸਮਾਗਮਾਂ ਦੌਰਾਨ ਜਿਵੇਂ ਖੂਨ ਦਾਨ ਕੈਂਪ, ਪਰਿਵਾਰਕ ਖੁਸ਼ੀ, ਗ਼ਮੀ ਦੇ ਸਮਾਗਮ, ਜਥੇਬੰਦੀਆਂ ਦੇ ਧਰਨੇ ਅਤੇ ਚੋਣ ਵਰਗੇ ਮੌਕਿਆਂ ਨੂੰ ਵੀ ਕਿਤਾਬਾਂ ਵੰਡਣ ਲਈ ਵਰਤ ਲਿਆ ਜਾਂਦਾ ਹੈ। ਇਸੇ ਲੜੀ ਤਹਿਤ ਬੰਗਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਕਰਵਾਈ ਮੋਟਰ ਸਾਈਕਲ ਰੈਲੀ ਵਿੱਚ ਸ਼ਾਮਲ ਹੋਏ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਿਵੇਕ ਵਿਕਾਸ ਲਹਿਰ ਪੰਜਾਬ ਵੱਲੋਂ ਅੰਬੇਡਕਰੀ ਸਾਹਿਤ ਵੰਡਿਆ ਗਿਆ। ਇਸ ਮੌਕੇ ਇੰਜ. ਜਸਵੀਰ ਸਿੰਘ ਮੋਰੋਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਿਤਾਬਾਂ ਸਮਾਜਿਕ ਕ੍ਰਾਂਤੀ ਲਿਆਉਣ ਵਾਸਤੇ ਵੱਡਾ ਹਥਿਆਰ ਹਨ। ਕਿਤਾਬਾਂ ਇਨਸਾਨ ਨੂੰ ਸੋਚਣ, ਸਮਝਣ ਅਤੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਗਲਤ ਰੀਤਾਂ ’ਤੇ ਸਵਾਲ ਉਠਾਉਣ ਦੀ ਹਿੰਮਤ ਦਿੰਦੀਆਂ ਹਨ। ਜਦੋਂ ਦੱਬੇ -ਕੁਚਲੇ ਲੋਕ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਸੰਵਿਧਾਨਕ ਅਤੇ ਮਨੁੱਖੀ ਅਧਿਕਾਰਾਂ ਦਾ ਪਤਾ ਲੱਗਦਾ ਹੈ। ਅਜਿਹਾ ਗਿਆਨ ਬੇਇਨਸਾਫੀ ਵਿਰੁੱਧ ਖੜ੍ਹੇ ਹੋਣ ਦੀ ਤਾਕਤ ਦਿੰਦਾ ਹੈ। ਹਥਿਆਰਾਂ ਨਾਲ ਆਈ ਕ੍ਰਾਂਤੀ ਅਸਥਾਈ ਹੋ ਸਕਦੀ ਹੈ ਪਰ ਕਿਤਾਬਾਂ ਰਾਹੀਂ ਲੋਕਾਂ ਦੀ ਸੋਚ ਵਿੱਚ ਆਇਆ ਬਦਲਾਅ ਪੀੜ੍ਹੀਆਂ ਤੱਕ ਸਮਾਜ ਨੂੰ ਬਦਲ ਦਿੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਲਾਲ ਧੀਰ ਸਕੱਤਰ ਪੰਜਾਬ, ਵਿਜੇ ਗੁਣਾਚੌਰ ਇਨਚਾਰਜ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ, ਹਰਬਲਾਸ ਝਿੰਗੜ, ਸਤਪਾਲ ਰਟੈਂਡਾ ਪ੍ਰਧਾਨ ਹਲਕਾ ਬੰਗਾ, ਜੈਪਾਲ ਸੁੰਡਾ, ਸੋਮਨਾਥ ਰਟੈਂਡਾ, ਬੀਬੀ ਰਵਿੰਦਰ ਮਹਿਮੀ, ਹਰਜਿੰਦਰ ਕੁਮਾਰ ਸੋਨੂ ਐਮ. ਸੀ., ਸਤਪਾਲ, ਜਸਵੰਤ ਕਟਾਰੀਆ, ਪਰਮਜੀਤ ਦੋਸਾਂਝ, ਪਰਮਜੀਤ ਮਹਿਰਮਪੁਰ, ਦਵਿੰਦਰ ਬੇਗਮਪੁਰੀ, ਵਰਿੰਦਰ ਕਮਾਮ, ਸੋਹਣ ਲਾਲ, ਕਰਮਵੀਰ ਭੰਗੂ, ਮਲਕੀਤ ਮੰਢਾਲੀ, ਪ੍ਰਕਾਸ਼ ਬੈਂਸ, ਸੰਤੋਖ ਢੰਡਾ ਆਦਿ ਹਾਜ਼ਰ ਸਨ। ਪ੍ਰਵੀਨ ਕੁਮਾਰ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਨੇ ਸੰਸਥਾ ਵਲੋਂ ਪਾਠਕਾਂ ਤੱਕ ਮੁਫ਼ਤ ਕਿਤਾਬਾਂ ਪਹੁੰਚਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ।
ਪਿਛਲੀ ਖ਼ਬਰ ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਭਵਿੱਖ ’ਚ ਬਣੇਗਾ ਵੱਡਾ ਸਿਹਤ ਸੰਕਟ ਅਗਲੀ ਖ਼ਬਰ ਪਲਸ ਪੋਲੀਓ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਸਿਵਲ ਸਰਜਨ ਡਾ. ਗੀਤਾਂਜਲੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।