30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਇਲਾਕਾ ਵਾਸੀ ਪ੍ਰਦੂਸ਼ਣ ਰਹਿਤ ਤਿਉਹਾਰ ਮਨਾਉਣ ਨੂੰ ਤਰਜੀਹ ਦੇਣ-ਬਾਬਾ ਪ੍ਰੇਮ ਸਿੰਘ

ਬਲਾਚੌਰ, 29 ਅਕਤੂਬਰ (ਨਰੇਸ਼ ਧੌਲ)-ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਬਾਬਾ ਪ੍ਰੇਮ ਸਿੰਘ ਸੰਚਾਲਕ ਗੁਰਦੁਆਰਾ ਪ੍ਰਭੂ ਨਿਵਾਸ ਭੱਦੀ ਵਾਲਿਆਂ ਨੇ ਸਮੂਹ ਇਲਾਕਾ ਨਿਵਾਸੀਆਂ, ਨੌਜਵਾਨਾਂ ਤੇ ਸਕੂਲੀ ਬੱਚਿਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਸਮੇਤ ਸਾਰੇ ਤਿਉਹਾਰ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਮਨਾਏ ਜਾਣ। ਬਾਬਾ ਪ੍ਰੇਮ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵੱਧ ਰਹੇ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ ਨੇ ਮਨੁੱਖੀ ਸਿਹਤ ’ਤੇ ਬੁਰਾ ਅਸਰ ਪਾਇਆ ਹੈ।

ਅਜੀਤ ਡੈਸਕ 30-10-2026
ਬਲਾਚੌਰ, 29 ਅਕਤੂਬਰ (ਨਰੇਸ਼ ਧੌਲ)-ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਬਾਬਾ ਪ੍ਰੇਮ ਸਿੰਘ ਸੰਚਾਲਕ ਗੁਰਦੁਆਰਾ ਪ੍ਰਭੂ ਨਿਵਾਸ ਭੱਦੀ ਵਾਲਿਆਂ ਨੇ ਸਮੂਹ ਇਲਾਕਾ ਨਿਵਾਸੀਆਂ, ਨੌਜਵਾਨਾਂ ਤੇ ਸਕੂਲੀ ਬੱਚਿਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਸਮੇਤ ਸਾਰੇ ਤਿਉਹਾਰ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਮਨਾਏ ਜਾਣ। ਬਾਬਾ ਪ੍ਰੇਮ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵੱਧ ਰਹੇ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ ਨੇ ਮਨੁੱਖੀ ਸਿਹਤ ’ਤੇ ਬੁਰਾ ਅਸਰ ਪਾਇਆ ਹੈ। ਤਿਉਹਾਰ ਖੁਸ਼ੀਆਂ ਵੰਡਣ ਲਈ ਹੁੰਦੇ ਹਨ, ਨਾ ਕਿ ਬਿਮਾਰੀਆਂ ਵੰਡਣ ਲਈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਪਟਾਕਿਆਂ ਤੇ ਹੋਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੀਏ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਦੀਵਾਲੀ ’ਤੇ ਮਿੱਟੀ ਦੇ ਦੀਵੇ ਜਗਾ ਕੇ ਰੌਸ਼ਨੀ ਕੀਤੀ ਜਾਵੇ, ਚਾਈਨਾ ਲੜੀਆਂ ਦੀ ਥਾਂ ਦੇਸੀ ਦੀਵਿਆਂ ਨੂੰ ਤਰਜੀਹ ਦਿੱਤੀ ਜਾਵੇ। ਪਟਾਕਿਆਂ ਦੀ ਥਾਂ ਗਰੀਬ ਬੱਚਿਆਂ ਨਾਲ ਮਿਠਾਈਆਂ ਤੇ ਕੱਪੜੇ ਵੰਡ ਕੇ ਖੁਸ਼ੀ ਮਨਾਈ ਜਾਵੇ। ਹਰ ਤਿਉਹਾਰ ’ਤੇ ਘੱਟੋ-ਘੱਟ ਇੱਕ ਬੂਟਾ ਜ਼ਰੂਰ ਲਗਾਇਆ ਜਾਵੇ। ਕੂੜਾ-ਕਰਕਟ ਇੱਧਰ-ਉੱਧਰ ਨਾ ਸੁੱਟ ਕੇ ਕੂੜਾਦਾਨ ਵਿੱਚ ਹੀ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਅਸੀਂ ਅੱਜ ਵਾਤਾਵਰਨ ਨਾ ਬਚਾਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
ਪਿਛਲੀ ਖ਼ਬਰ ਨੈਣਾਂ ਦੇਵੀ ਤੋਂ ਆਈ ਪਵਿੱਤਰ ਜੋਤ ਦੇ ਦਰਸ਼ਨਾਂ ਲਈ ਉੱਮੜਿਆ ਸ਼ਰਧਾ ਦਾ ਸੈਲਾਬ ਅਗਲੀ ਖ਼ਬਰ ਵਿਕਾਸ ਦੇ ਸਿਰ ’ਤੇ ‘ਆਪ’ ਦੀ 2027 ’ਚ ਹੋਵੇਗੀ ਵਾਪਸੀ-ਰਾਜ ਦਵਿੰਦਰ ਸਿੰਘ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।