30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਵੱਡਾ ਰੌਜ਼ਾ ਦੇੇਨੋਵਾਲ ਕਲਾਂ ਵਿਖੇ ਛਿੰਝ ਮੇਲਾ 10 ਨੂੰ-ਬਾਬਾ ਸੋਹਣ ਸਿੰਘ

ਪੱਲੀ ਝਿੱਕੀ, 29 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਲੱਖ ਦਾਤਾ ਪੀਰ ਵੱਡਾ ਰੌਜ਼ਾ ਪਿੰਡ ਦੇਨੋਵਾਲ ਕਲਾਂ ਵਿਖੇ ਬਾਬਾ ਨਗਾਹੀਆ ਰਾਮ ਦੀ ਬਰਸੀ ਨੂੰ ਸਮਰਪਿਤ 10 ਨਵੰਬਰ ਨੂੰ ਗੱਦੀ ਨਸ਼ੀਨ ਬਾਬਾ ਸੋਹਣ ਸਿੰਘ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਐਨ. ਆਰ.

ਅਜੀਤ ਡੈਸਕ 30-10-2026
ਪੱਲੀ ਝਿੱਕੀ, 29 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਲੱਖ ਦਾਤਾ ਪੀਰ ਵੱਡਾ ਰੌਜ਼ਾ ਪਿੰਡ ਦੇਨੋਵਾਲ ਕਲਾਂ ਵਿਖੇ ਬਾਬਾ ਨਗਾਹੀਆ ਰਾਮ ਦੀ ਬਰਸੀ ਨੂੰ ਸਮਰਪਿਤ 10 ਨਵੰਬਰ ਨੂੰ ਗੱਦੀ ਨਸ਼ੀਨ ਬਾਬਾ ਸੋਹਣ ਸਿੰਘ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਐਨ. ਆਰ. ਆਈ ਵੀਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਬਾਬਾ ਸੋਹਣ ਸਿੰਘ ਨੇ ਦੱਸਿਆ ਕਿ 9 ਨਵੰਬਰ ਨੂੰ ਮੈਂਟਲ ਸ਼ਿੰਗਾਰਾ ਰਾਮ ਦੀ ਪਾਰਟੀ ਵਲੋਂ ਰਾਤ ਨੂੰ ਡਰਾਮਾ ਖੇਡਿਆ ਜਾਵੇਗਾ। ਬਾਬਾ ਸੋਹਣ ਸਿੰਘ ਨੇ ਦੱਸਿਆ ਕਿ 10 ਨਵੰਬਰ ਨੂੰ ਛਿੰਝ ਮੇਲੇ ਦਾ ਆਖਾੜਾ ਬੰਗਾ ਰੋਡ ਗੜ੍ਹਸ਼ੰਕਰ ਮਾਰਗ ਐਮ. ਪੀ. ਰਿਸੋਰਟ ਦੇ ਨਜ਼ਦੀਕ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਖਾੜੇ ਵਿਚ ਪਟਕੇ ਦੀ ਪਹਿਲੀ ਕੁਸ਼ਤੀ ਦੇ ਮੰਨੇ ਪ੍ਰਮੰਨੇ ਉੱਚ ਕੋਟੀ ਦੇ ਪਹਿਲਵਾਨ ਸ਼ਹਿਬਾਜ ਆਲਮਗੀਰ ਅਤੇ ਅਲੀ ਇਰਾਨ ਦੇ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ। ਦੂਜੀ ਕੁਸ਼ਤੀ ਗੁਰਨਾਮ ਬਾਬਾ ਫਲਾਹੀ ਤੇ ਜਸ਼ਨ ਭਾਰਟਾ ਦੇ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ। ਵੱਡਾ ਰੌਜ਼ਾ ਪੀਰਾਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੋਹਣ ਸਿੰਘ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦੇ ਆਖਾੜੇ ਵਿਚ ਸੱਦੇ ਹੋਏ ਪਹਿਲਵਾਨ ਆਪਣੇ ਕੁਸ਼ਤੀ ਦੇ ਜੋਹਰ ਦਿਖਾ ਸਕਣਗੇ।
ਪਿਛਲੀ ਖ਼ਬਰ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਅਗਲੀ ਖ਼ਬਰ ਪੰਜਾਬ ’ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੇ ਲੋਕਾਂ ’ਚ ਅਸੁਰੱਖਿਆ ਦਾ ਮਾਹੌਲ ਪੈਦਾ ਕੀਤਾ-ਅਸ਼ੋਕ ਨਾਨੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।