ਬਾਬਾ ਗੁਰਦਿੱਤਾ ਜੀ ਦੇ ਜਨਮ ਦਿਨ ਸੰਬੰਧੀ ਸਮਾਗਮ ਚਾਂਦਪੁਰ ਰੁੜਕੀ ਵਿਖੇ ਅੱਜ ਤੋਂ
ਵਿਸ਼ਾਲ ਨਗਰ ਕੀਰਤਨ ਭਲਕੇ
ਪੋਜੇਵਾਲ ਸਰਾਂ, 21 ਅਕਤੂਬਰ (ਨਵਾਂਗਰਾਈਂ)-ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸਬੰਧੀ ਸਮਾਗਮਾਂ ਦੀ ਸ਼ੁਰੂਆਤ 22 ਅਕਤੂਬਰ ਤੋਂ ਹੋਵੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਅਤੇ ਸਰਪੰਚ ਜਤਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ 22 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਨਾਲ ਪ੍ਰੋਗਰਾਮ ਦਾ ਆਰੰਭ ਹੋਵੇਗਾ।
ਪ
ਪ੍ਰਧਾਨ ਰਵਿੰਦਰ ਸਿੰਘ
ਸਰਪੰਚ ਜਤਿੰਦਰ ਸਿੰਘ ਜਿੰਦੂ
22-10-2026
ਪੋਜੇਵਾਲ ਸਰਾਂ, 21 ਅਕਤੂਬਰ (ਨਵਾਂਗਰਾਈਂ)-ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸਬੰਧੀ ਸਮਾਗਮਾਂ ਦੀ ਸ਼ੁਰੂਆਤ 22 ਅਕਤੂਬਰ ਤੋਂ ਹੋਵੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਅਤੇ ਸਰਪੰਚ ਜਤਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ 22 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਨਾਲ ਪ੍ਰੋਗਰਾਮ ਦਾ ਆਰੰਭ ਹੋਵੇਗਾ।ਇਸ ਸਬੰਧੀ 23 ਅਕਤੂਬਰ ਨੂੰ ਵਿਸਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਚਾਂਦਪੁਰ ਰੁੜਕੀ ਤੋਂ ਸ਼ੁਰੂ ਹੋਵੇਗਾ ਤੇ ਚਾਂਦਪੁਰ ਰੁੜਕੀ ਖ਼ੁਰਦ, ਭੋਲੇਵਾਲ, ਟੋਰੋਵਾਲ, ਰੌੜੀ, ਪੋਜੇਵਾਲ, ਕਰੀਮਪੁਰ ਚਾਹਵਾਲਾ, ਨਵਾਂਗਰਾ ਕੁੱਲਪੁਰ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। 24 ਅਕਤੂਬਰ ਨੂੰ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਹੋਵੇਗਾ। 22 ਅਕਤੂਬਰ ਰਾਤ ਨੂੰ 7 ਵਜੇ ਬੱਚਿਆ ਦਾ ਕੀਰਤਨ ਉਪਰੰਤ ਭਾਈ ਸੁਰਜੀਤ ਸਿੰਘ ਹੀਰਾ ਊਨਾ ਵਾਲੇ, 23 ਅਕਤੂਬਰ ਰਾਤ ਨੂੰ ਬੱਚਿਆ ਦੇ ਕੀਰਤਨ ਉਪਰੰਤ ਭਾਈ ਕੁਲਵਿੰਦਰ ਸਿੰਘ ਰਾਗੀ ਖਰੜ ਵਾਲੇ ਅਤੇ 24 ਅਕਤੂਬਰ ਦਿਨ ਵੇਲੇ ਭਾਈ ਤੇਜਵੀਰ ਸਿੰਘ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਤੇ ਭਾਈ ਗੁਰਪ੍ਰਤਾਪ ਸਿੰਘ ਪਦਮ ਅਤੇ ਰਾਤ ਨੂੰ ਬੱਚਿਆ ਦੇ ਕੀਰਤਨ ਉਪਰੰਤ ਭਾਈ ਸੰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, ਭਾਈ ਹਰਵਿੰਦਰ ਸਿੰਘ ਮੋਗੇ ਵਾਲੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਨਗਰ ਕੀਰਤਨ ਦੌਰਾਨ ਢਾਡੀ ਜਸਦੀਪ ਸਿੰਘ ਮਹਿੰਦਪੁਰ ਵਾਲੇ ਅਤੇ ਭਾਈ ਗੁਰਵਿੰਦਰ ਸਿੰਘ ਰਾਗੀ ਜਥਾ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਹਾਜ਼ਰੀ ਭਰਨਗੇ।