18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬਲਾਚੌਰ ਦੇ ਅਰਸ਼ਦੀਪ ਜੰਡੀ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ 97 ਕਿਲੋ ਕੁਸ਼ਤੀ ’ਚ ਜਿੱਤਿਆ ਸੋਨ ਤਗਮਾ

ਕਾਠਗੜ੍ਹ, 17 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਖੇਡਾਂ ਵਤਨ ਪੰਜਾਬ ਦੀਆਂ-2026 (ਸੀਜ਼ਨ-4) ਵਿਚ ਬਲਾਚੌਰ ਦੇ ਪਿੰਡ ਜੰਡੀ ਦੇ ਨੌਜਵਾਨ ਅਰਸ਼ਦੀਪ ਸਿੰਘ ਜੰਡੀ ਨੇ ਕਮਾਲ ਕਰ ਦਿਖਾਇਆ ਹੈ। 97 ਕਿਲੋਗ੍ਰਾਮ ਵਰਗ ਦੀ ਕੁਸ਼ਤੀ ਵਿਚ ਸੋਨ ਤਗਮਾ ਜਿੱਤ ਕੇ ਅਰਸ਼ਦੀਪ ਨੇ ਨਾ ਸਿਰਫ ਆਪਣੇ ਪਿੰਡ ਬਲਕਿ ਪੂਰੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਂਅ ਰੌਸ਼ਨ ਕੀਤਾ ਹੈ।

ਅਜੀਤ ਡੈਸਕ 18-10-2026
ਕਾਠਗੜ੍ਹ, 17 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਖੇਡਾਂ ਵਤਨ ਪੰਜਾਬ ਦੀਆਂ-2026 (ਸੀਜ਼ਨ-4) ਵਿਚ ਬਲਾਚੌਰ ਦੇ ਪਿੰਡ ਜੰਡੀ ਦੇ ਨੌਜਵਾਨ ਅਰਸ਼ਦੀਪ ਸਿੰਘ ਜੰਡੀ ਨੇ ਕਮਾਲ ਕਰ ਦਿਖਾਇਆ ਹੈ। 97 ਕਿਲੋਗ੍ਰਾਮ ਵਰਗ ਦੀ ਕੁਸ਼ਤੀ ਵਿਚ ਸੋਨ ਤਗਮਾ ਜਿੱਤ ਕੇ ਅਰਸ਼ਦੀਪ ਨੇ ਨਾ ਸਿਰਫ ਆਪਣੇ ਪਿੰਡ ਬਲਕਿ ਪੂਰੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਇਸ ਸੀਜ਼ਨ ਵਿਚ ਜ਼ਿਲ੍ਹੇ ਦਾ ਪਹਿਲਾ ਸੋਨ ਤਗਮਾ ਦੱਸਿਆ ਜਾ ਰਿਹਾ ਹੈ। ਅਰਸ਼ਦੀਪ ਦੀ ਇਸ ਜਿੱਤ ਪਿੱਛੇ ਉਸ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਪਰਿਵਾਰ ਵਲੋਂ ਮਿਲੇ ਅਨੁਸ਼ਾਸਨ ਤੇ ਸੰਸਕਾਰਾਂ ਦਾ ਵੱਡਾ ਹੱਥ ਹੈ। ਅਰਸ਼ਦੀਪ, ਇੰਸਪੈਕਟਰ ਬਲਵੀਰ ਸਿੰਘ ਬਾਂਠ ਜੰਡੀ ਦੇ ਬੇਟੇ ਹਨ, ਜੋ ਆਪਣੀ ਇਮਾਨਦਾਰ ਤੇ ਸ਼ਾਨਦਾਰ ਪੁਲਿਸ ਸੇਵਾ ਲਈ ਇਲਾਕੇ ਵਿਚ ਜਾਣੇ ਜਾਂਦੇ ਹਨ। ਜਦਕਿ ਉਸ ਦੇ ਚਾਚਾ ਨਾਨਕ ਸਿੰਘ ਜੰਡੀ, ਚੇਅਰਮੈਨ ਬਲਾਕ ਸੰਮਤੀ ਬਲਾਚੌਰ ਹਨ, ਜੋ ਇਲਾਕੇ ਦੀ ਸੇਵਾ ਵਿਚ ਲਗਾਤਾਰ ਸਰਗਰਮ ਹਨ। ਪਿਤਾ ਦੀ ਅਨੁਸ਼ਾਸਨ ਭਰੀ ਸੋਚ ਤੇ ਚਾਚੇ ਦੀ ਸਮਾਜ ਸੇਵਾ ਦੀ ਪ੍ਰੇਰਨਾ ਸਦਕਾ ਅਰਸ਼ਦੀਪ ਅੱਜ ਇਸ ਮੁਕਾਮ ਤੱਕ ਪਹੁੰਚਿਆ ਹੈ। ਮੁਕਾਬਲੇ ਦੌਰਾਨ ਅਰਸ਼ਦੀਪ ਨੇ ਵੱਡੇ-ਵੱਡੇ ਤਜ਼ਰਬੇਕਾਰ ਪਹਿਲਵਾਨਾਂ ਨੂੰ ਆਪਣੇ ਦਾਅ-ਪੇਚਾਂ ਨਾਲ ਚਿੱਤ ਕੀਤਾ। ਇਸ ਮੌਕੇ ਚੇਅਰਮੈਨ ਨਾਨਕ ਸਿੰਘ ਜੰਡੀ ਨੇ ਆਪਣੇ ਭਤੀਜੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਰਸ਼ਦੀਪ ਨੇ ਬਾਂਠ ਪਰਿਵਾਰ ਦੇ ਨਾਲ-ਨਾਲ ਸਮੁੱਚੇ ਇਲਾਕੇ ਦਾ ਮਾਣ ਵਧਾਇਆ ਹੈ। ਜਿੱਤ ਦੀ ਖਬਰ ਮਿਲਦਿਆਂ ਹੀ ਪਿੰਡ ਜੰਡੀ, ਕਾਠਗੜ੍ਹ ਅਤੇ ਬਲਾਚੌਰ ਵਿਚ ਖੁਸ਼ੀ ਦੀ ਲਹਿਰ ਹੈ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਦੀ ਸਿਹਤ ਸੰਭਾਲ ਲਈ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਪੀਣ ਵਾਲੇ ਪਾਣੀ ਨੂੰ ਵਿਆਰਥ ਨਾ ਜਾਣ ਦਿਓ-ਦਰਸ਼ਨ ਰਾਮ ਬੜਪੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।