17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਬ ਇੰਸਪੈਕਟਰ ਬਿਕਰਮਜੀਤ ਸਿੰਘ ਰੋੜੀ ਪਦਉੱਨਤ ਹੋ ਕੇ ਬਣੇ ਇੰਸਪੈਕਟਰ

ਬਲਾਚੌਰ, 17 ਨਵੰਬਰ (ਨਰੇਸ਼ ਧੌਲ)-ਪੰਜਾਬ ਪੁਲਿਸ ਵਿਭਾਗ ਅੰਦਰ ਆਪਣੀਆਂ ਚੰਗੀਆਂ ਸੇਵਾਵਾਂ ਨਿਭਾਅ ਰਹੇ ਬਿਕਰਮਜੀਤ ਸਿੰਘ ਰੋੜੀ ਨੂੰ ਵਿਭਾਗ ਵਲੋਂ ਪਦਉੱਨਤ ਕਰਕੇ ਇੰਸਪੈਕਟਰ ਬਣਾਇਆ ਗਿਆ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.

ਅਜੀਤ ਡੈਸਕ 18-11-2026
ਬਲਾਚੌਰ, 17 ਨਵੰਬਰ (ਨਰੇਸ਼ ਧੌਲ)-ਪੰਜਾਬ ਪੁਲਿਸ ਵਿਭਾਗ ਅੰਦਰ ਆਪਣੀਆਂ ਚੰਗੀਆਂ ਸੇਵਾਵਾਂ ਨਿਭਾਅ ਰਹੇ ਬਿਕਰਮਜੀਤ ਸਿੰਘ ਰੋੜੀ ਨੂੰ ਵਿਭਾਗ ਵਲੋਂ ਪਦਉੱਨਤ ਕਰਕੇ ਇੰਸਪੈਕਟਰ ਬਣਾਇਆ ਗਿਆ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ. ਐਸ. ਪੀ ਤੁਸ਼ਾਰ ਗੁਪਤਾ ਅਤੇ ਐਸ. ਪੀ. (ਡੀ) ਸਰਬਜੀਤ ਸਿੰਘ ਬਾਹੀਆ ਵਲੋਂ ਬਿਕਰਮਜੀਤ ਸਿੰਘ ਰੋੜੀ ਦੇ ਮੋਢਿਆਂ ’ਤੇ ਇੰਸਪੈਕਟਰ ਰੈਂਕ ਦੇ ਸਟਾਰ ਲਗਾ ਕੇ ਉਨ੍ਹਾਂ ਨੂੰ ਪਦਉੱਨਤੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇੰਸਪੈਕਟਰ ਵਜੋਂ ਪਦਉੱਨਤ ਹੋਣ ’ਤੇ ਬਿਕਰਮਜੀਤ ਸਿੰਘ ਰੋੜੀ ਨੇ ਪੁਲਿਸ ਵਿਭਾਗ ਅਤੇ ਉੱਚ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਬਿਕਰਮਜੀਤ ਸਿੰਘ ਰੋੜੀ ਦੀ ਇਸ ਪਦਉੱਨਤੀ ’ਤੇ ਉਨ੍ਹਾਂ ਦੇ ਸਾਥੀ ਪੁਲਿਸ ਮੁਲਾਜ਼ਮਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ੁਭਚਿੰਤਕਾਂ ਵੱਲੋਂ ਵੀ ਉਨ੍ਹਾਂ ਨੂੰ ਵਧਾਈਆਂ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਮੌਸਮ ’ਚ ਬਦਲਾਅ ਨੂੰ ਦੇਖਦਿਆਂ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ-ਡਾਕਟਰ ਕੋਹਲੀ ਅਗਲੀ ਖ਼ਬਰ ਬੰਗਾ ਤਹਿਸੀਲ ’ਚ ਵਾਹਨਾਂ ਦੇ ਨੰਬਰਾਂ ਪੀ.ਬੀ. 78 ਸੀਰੀਜ਼ ਖ਼ਤਮ ਹੋਇਆ ਮਹੀਨਾ ਬੀਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।