18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੀਣ ਵਾਲੇ ਪਾਣੀ ਨੂੰ ਵਿਆਰਥ ਨਾ ਜਾਣ ਦਿਓ-ਦਰਸ਼ਨ ਰਾਮ ਬੜਪੱਗਾ

ਬਲਾਚੌਰ, 17 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸੰਬੰਧਤ ਬਲਾਚੌਰ ਦੇ ਪਿੰਡ ਨਿਆਣਾ ਬੇਟ ਦੇ ਪੰਪ ਆਪ੍ਰੇਟਰ ਦਰਸ਼ਨ ਰਾਮ ਬੜਪੱਗਾ ਕੋਲ ਪਿੰਡ ਗਰਲੋਂ ਬੇਟ ਦਾ ਵੀ ਚਾਰਜ ਹੈ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਨੂੰ ਵਿਆਰਥ ਨਾ ਜਾਣ ਦਿਉ। ਉਨ੍ਹਾਂ ਕਿਹਾ ਕਿ ਘਰਾਂ ਵਿਚ ਟੂਟੀਆਂ ਦੀ ਪਾਈਪ ਲਾਈਨ ਵਿਚ ਜੇਕਰ ਲੀਕੇਜ ਹੈ ਤਾਂ ਬਿਨਾਂ ਦੇਰੀ ਠੀਕ ਕਰਵਾਈ ਜਾਵੇ।

ਅਜੀਤ ਡੈਸਕ 18-10-2026
ਬਲਾਚੌਰ, 17 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸੰਬੰਧਤ ਬਲਾਚੌਰ ਦੇ ਪਿੰਡ ਨਿਆਣਾ ਬੇਟ ਦੇ ਪੰਪ ਆਪ੍ਰੇਟਰ ਦਰਸ਼ਨ ਰਾਮ ਬੜਪੱਗਾ ਕੋਲ ਪਿੰਡ ਗਰਲੋਂ ਬੇਟ ਦਾ ਵੀ ਚਾਰਜ ਹੈ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਨੂੰ ਵਿਆਰਥ ਨਾ ਜਾਣ ਦਿਉ। ਉਨ੍ਹਾਂ ਕਿਹਾ ਕਿ ਘਰਾਂ ਵਿਚ ਟੂਟੀਆਂ ਦੀ ਪਾਈਪ ਲਾਈਨ ਵਿਚ ਜੇਕਰ ਲੀਕੇਜ ਹੈ ਤਾਂ ਬਿਨਾਂ ਦੇਰੀ ਠੀਕ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਦੇਖਣ ਵਿਚ ਆ ਰਿਹਾ ਹੈ ਕਿ ਕਈ ਲੋਕ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਦਿਆਂ ਇਸ ਪਾਣੀ ਨਾਲ ਆਪਣੇ ਜਿਥੇ ਵਾਹਨਾਂ ਦੀ ਧੋਅ ਧੁਆਈ ਕਰਦੇ ਹਨ, ਉਥੇ ਨਾਲ ਹੀ ਵਿਹੜੇ ਜਾਂ ਗਲੀਆਂ ਵਿਚ ਪਾਣੀ ਛਿੜਕਦੇ ਹਨ, ਅਜਿਹਾ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸੁਹਿਰਦਤਾ ਦਿਖਾਉਣ।
ਪਿਛਲੀ ਖ਼ਬਰ ਬਲਾਚੌਰ ਦੇ ਅਰਸ਼ਦੀਪ ਜੰਡੀ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ 97 ਕਿਲੋ ਕੁਸ਼ਤੀ ’ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ‘ ਆਪ’ ਵਿਧਾਇਕ ਦੇ ਘਰ ਦਾ ਘਿਰਾਓ ਕਰਕੇ ਸੌਂਪਿਆ ਜਾਵੇਗਾ ਲਾਹਨਤ ਪੱਤਰ-ਜਨਤਕ ਜਥੇਬੰਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।