13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ

ਨਵਾਂਸ਼ਹਿਰ, 12 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਦਫ਼ਤਰ ਨਵਾਂਸ਼ਹਿਰ ਵਿਖੇ ਅਜੀਤ ਸਿੰਘ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਪਿਛਲੇ ਦਿਨਾਂ ਵਿਚ ਜੋ ਐਕਸ਼ਨ ਪ੍ਰੋਗਰਾਮ ਸਰਕਾਰ ਵਿਰੁੱਧ ਦਿੱਤੇ ਗਏ ਤੁਸੀਂ ਸਾਰੇ ਇਨ੍ਹਾਂ ਐਕਸ਼ਨਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ।

ਅਜੀਤ ਡੈਸਕ 13-10-2026
ਨਵਾਂਸ਼ਹਿਰ, 12 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਦਫ਼ਤਰ ਨਵਾਂਸ਼ਹਿਰ ਵਿਖੇ ਅਜੀਤ ਸਿੰਘ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਪਿਛਲੇ ਦਿਨਾਂ ਵਿਚ ਜੋ ਐਕਸ਼ਨ ਪ੍ਰੋਗਰਾਮ ਸਰਕਾਰ ਵਿਰੁੱਧ ਦਿੱਤੇ ਗਏ ਤੁਸੀਂ ਸਾਰੇ ਇਨ੍ਹਾਂ ਐਕਸ਼ਨਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਮੀਟਿੰਗ ਵਿਚ ਸੁਰਿੰਦਰ ਸਿੰਘ ਪ੍ਰਧਾਨ, ਦਵਿੰਦਰ ਸਿੰਘ ਥਾਂਦੀ, ਗੁਲਸ਼ਨ ਕੁਮਾਰ ਜਨਰਲ, ਗੁਰਨਾਮ ਸਿੰਘ ਟ੍ਰੈਫਿਕ ਮੈਨੇਜਰ, ਸ਼ਿੰਗਾਰਾ ਸਿੰਘ ਕੈਸ਼ੀਅਰ, ਜੋਗਿੰਦਰ ਸਿੰਘ ਦਫਤਰ ਸਕੱਤਰ, ਕਮਲਦੇਵ ਮੀਤ ਪ੍ਰਧਾਨ, ਅਵਤਾਰ ਸਿੰਘ, ਗੁਰਬਚਨ ਸਿੰਘ, ਹਰਬੰਸ ਸਿੰਘ, ਮਹਿੰਦਰ ਰਾਮ, ਨਿਰਮਲ ਸਿੰਘ, ਕਸ਼ਮੀਰੀ ਲਾਲ, ਪੁਸ਼ਪਿੰਦਰ ਕੁਮਾਰ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਮੱਖਣ ਸਿੰਘ, ਊਧਮ ਸਿੰਘ, ਕਾਲੂ ਰਾਮ, ਸਰਵਣ ਰਾਮ, ਤਾਰਾ ਸਿੰਘ ਬਰਨਾਲਾ, ਜਰਨੈਲ ਸਿੰਘ, ਨਿਰਮਲ ਸਿੰਘ, ਸਰੂਪ ਚੰਦ, ਅਸ਼ਵਨੀ ਕੁਮਾਰ, ਸੰਤੋਖ ਸਿੰਘ, ਰਛਪਾਲ ਸਿੰਘ, ਅਮਰੀਕ ਸਿੰਘ, ਪਾਖਰ ਸਿੰਘ, ਰੇਸ਼ਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਸਾਥੀ ਸ਼ਾਮਿਲ ਹੋਏ। ਮੀਟਿੰਗ ਨੂੰ ਗੁਲਸ਼ਨ ਕੁਮਾਰ, ਕਮਲਦੇਵ, ਅਜੀਤ ਸਿੰਘ ਬਰਨਾਲਾ, ਦਵਿੰਦਰ ਸਿੰਘ ਥਾਂਦੀ, ਸੁਰਿੰਦਰ ਸਿੰਘ ਪਰਧਾਨ, ਗੁਰਨਾਮ ਸਿੰਘ, ਹਰੀ ਸਿੰਘ ਨੇ ਸੰਬੋਧਨ ਕਰਦਿਆਂ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਰਵਈਏ ਦਾ ਸਖ਼ਤ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ 10 ਫੀਸਦੀ ਡੀ. ਏ. ਸਮੇਤ ਬਾਕੀ ਮੰਗਾਂ ਨੂੰ ਤੁਰੰਤ ਲਾਗੂ ਕਰੇ। ਵਡੇਰੀ ਉਮਰ ਦੇ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖਣਾ ਬਹੁਤ ਹੀ ਨਿੰਦਣਯੋਗ ਹੈ। ਛੇਵੇਂ ਪੇਅ ਕਮਿਸ਼ਨ ਦੇ ਬਕਾਏ ਦੀਆਂ ਦੋ ਜਾਂ ਤਿੰਨ ਕਿਸ਼ਤਾਂ ਪਈਆਂ ਹਨ, ਪਰ ਬਾਕੀ ਕਿਸ਼ਤਾਂ ਵੀ ਜਲਦੀ ਪਾਈਆਂ ਜਾਣ। ਜੀ. ਐਮ. ਪੱਧਰ ਦੇ ਹੋਰ ਵੀ ਕੰਮ ਪੈਡਿੰਗ ਪਏ ਹਨ, ਉਹ ਤੁਰੰਤ ਕੀਤੇ ਜਾਣ। ਦਵਿੰਦਰ ਸਿੰਘ ਥਾਂਦੀ ਵਲੋਂ ਸਾਰੇ ਸਾਥੀਆਂ ਦਾ ਧੰਨਵਾਦ ਕਰਨ ਉਪਰੰਤ ਮੀਟਿੰਗ ਦੀ ਸਮਾਪਤੀ ਹੋਈ।
ਪਿਛਲੀ ਖ਼ਬਰ ਪਰਲ ਨਿਵੇਸ਼ਕਾਂ ਦੇ ਹਰ ਪ੍ਰਕਾਰ ਦੇ ਭੁਗਤਾਨ ਨੂੰ ਸਰਕਾਰ ਯਕੀਨੀ ਬਣਾਵੇ-ਗੁਰਦੀਪ ਸਿੰਘ ਝਿੱਕਾ ਅਗਲੀ ਖ਼ਬਰ ਫੋਕੇ ਸਰਕਾਰੀ ਦਾਅਵਿਆਂ ਦੀ ਦਾਸਤਾਨ ਬਿਆਨ ਕਰਦੀ ਮੁਕੰਦਪੁਰ ਦੀ ਫਿਰਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।