10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸੇਂਟ ਸੋਲਜਰ ਸਕੂਲ ਬੰਗਾ ਦੇ ਵਿਦਿਆਰਥੀਆਂ ਲਗਾਇਆ ਐਡਵੈਂਚਰ ਪਾਰਕ ਜ਼ੈਪ ਲੁਧਿਆਣਾ ਦਾ ਟੂਰ

ਬੰਗਾ, 9 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਐਡਵੈਂਚਰ ਪਾਰਕ ਜ਼ੈਪ ਲੁਧਿਆਣਾ ਦਾ ਇਕ ਰੋਜ਼ਾ ਟੂਰ ਲਗਾਇਆ। ਸਕੂਲ ਮੈਨੇਜਰ ਮੈਡਮ ਈਸ਼ਾ ਨੇ ਦੱਸਿਆ ਕਿ ਸਕੂਲ ਦੀਆਂ ਪ੍ਰੀਖਿਆਵਾਂ ਦੇ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਤਣਾਅ ਮੁਕਤ ਕਰਨ ਅਤੇ ਮਨੋਰੰਜਨ ਲਈ ਜ਼ੈਪ ਗੇਮਜ਼ ਅਰੇਨਾ ਪਾਰਕ ਲੁਧਿਆਣਾ ਦਾ ਇਕ ਰੋਜ਼ਾ ਟੂਰ ਲਗਾਇਆ।

ਅਜੀਤ ਡੈਸਕ 10-10-2026
ਬੰਗਾ, 9 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਐਡਵੈਂਚਰ ਪਾਰਕ ਜ਼ੈਪ ਲੁਧਿਆਣਾ ਦਾ ਇਕ ਰੋਜ਼ਾ ਟੂਰ ਲਗਾਇਆ। ਸਕੂਲ ਮੈਨੇਜਰ ਮੈਡਮ ਈਸ਼ਾ ਨੇ ਦੱਸਿਆ ਕਿ ਸਕੂਲ ਦੀਆਂ ਪ੍ਰੀਖਿਆਵਾਂ ਦੇ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਤਣਾਅ ਮੁਕਤ ਕਰਨ ਅਤੇ ਮਨੋਰੰਜਨ ਲਈ ਜ਼ੈਪ ਗੇਮਜ਼ ਅਰੇਨਾ ਪਾਰਕ ਲੁਧਿਆਣਾ ਦਾ ਇਕ ਰੋਜ਼ਾ ਟੂਰ ਲਗਾਇਆ। ਟੂਰ ਵਿਚ ਪ੍ਰਾਇਮਰੀ ਵਰਗ ਦੇ ਕੁੱਲ 90 ਵਿਦਿਆਰਥੀਆਂ ਨੇ ਹਿੱਸਾ ਲਿਆ। ਜ਼ੈਪ ਇਕ ਗੈਮਿੰਗ ਜ਼ੋਨ ਹੈ, ਜਿਥੇ ਬੱਚਿਆਂ ਦੇ ਮਨੋਰੰਜਨ ਲਈ ਟ੍ਰੈਂਪੋਲਿਨ, ਸੁਪਰ ਸਲਾਈਡ, ਰੋਪ ਗਲਾਈਡਿੰਗ ਅਤੇ ਏਅਰ ਕੰਬੈਟ, ਬਾਈਕ ਰਾਈਡਿੰਗ, ਵੱਖੋ ਵੱਖਰੇ ਝੂਲੇ ਤੇ ਹੋਰ ਬਹੁਤ ਸਾਰੀਆਂ ਖੇਡਾਂ ਸਨ। ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਦੇ ਸਟਾਫ਼ ਮੈਂਬਰ ਵੀ ਮੌਜੂਦ ਸਨ। ਜਿਨ੍ਹਾਂ ਨੇ ਯਾਤਰਾ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਸਾਰੇ ਬੱਚਿਆਂ ਨੇ ਗੇਮਜ਼ ਤੇ ਮਨਪਸੰਦ ਖਾਣੇ ਦਾ ਖ਼ੂਬ ਆਨੰਦ ਮਾਣਿਆ। ਮੈਡਮ ਈਸ਼ਾ ਨੇ ਦੱਸਿਆ ਕਿ ਅਜਿਹੇ ਟੂਰ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਅਜਿਹੀਆਂ ਖੇਡਾਂ ਬੱਚਿਆਂ ਦਾ ਮਾਨਸਿਕ ਵਿਕਾਸ ਕਰਨ ਵਿਚ ਵੀ ਸਹਾਇਕ ਹੁੰਦੀਆਂ ਹਨ। ਸਕੂਲ ਡਾਇਰੈਕਟਰ ਮੈਡਮ ਚਰਨਜੀਤ ਕੌਰ ਨੇ ਇਸ ਟੂਰ ਦੀ ਪ੍ਰਸੰਨਤਾ ਸਹਿਤ ਸ਼ਲਾਂਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਅਜਿਹੇ ਟੂਰ ਬੱਚਿਆਂ ਦੇ ਮਨ ਨੂੰ ਤਾਜ਼ਾ ਕਰ ਦਿੰਦੇ ਹਨ, ਜਿਸ ਦੇ ਨਾਲ ਉਹ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਦੇ ਹਨ। ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਨੇ ਬੱਚਿਆਂ ਦੇ ਮੁਸਕੁਰਾਉਂਦੇ ਚਿਹਰੇ ਤੱਕਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ।
ਪਿਛਲੀ ਖ਼ਬਰ ਮੁੱਖ ਮੰਤਰੀ ਪੰਜਾਬ ਵਲੋਂ ਐਸ. ਐਚ. ਓ. ਬਹਿਰਾਮ ਚੌਧਰੀ ਰਾਮ ਪਾਲ ਨੂੰ ਚੰਗੀਆਂ ਸੇਵਾਵਾਂ ਬਦਲੇ ਕੀਤਾ ਸਨਮਾਨਿਤ ਅਗਲੀ ਖ਼ਬਰ ਗਰਚਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦਾ ਭਾਰੀ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।