09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਰੱਤੇਵਾਲ ਵਿਖੇ ਲਗਾਏ ਕੈਂਪ ’ਚ 88 ਯੂਨਿਟ ਖੂਨ ਇਕੱਤਰ

ਕਾਠਗੜ੍ਹ, 8 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁੱਜਰ ਵੈੱਲਫੇਅਰ ਗਰੁੱਪ ਬਲਾਚੌਰ ਅਤੇ ਰੋਪੜ ਵਲੋਂ ਮਨੁੱਖਤਾ ਦੀ ਸੇਵਾ ਤੇ ਲੋੜਵੰਦ ਮਰੀਜ਼ਾਂ ਦੀ ਮਦਦ ਦੇ ਨੇਕ ਉਦੇਸ਼ ਨਾਲ ਪਿੰਡ ਰੱਤੇਵਾਲ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ। ਗਰੁੱਪ ਵੱਲੋਂ ਲਗਾਇਆ ਗਿਆ ਇਹ ਪਹਿਲਾ ਖੂਨਦਾਨ ਕੈਂਪ ਪੂਰੀ ਤਰ੍ਹਾਂ ਸਫਲ ਰਿਹਾ , ਜਿਸ ਵਿਚ 88 ਵਿਅਕਤੀਆਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ।

ਅਜੀਤ ਡੈਸਕ 09-10-2026
ਕਾਠਗੜ੍ਹ, 8 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁੱਜਰ ਵੈੱਲਫੇਅਰ ਗਰੁੱਪ ਬਲਾਚੌਰ ਅਤੇ ਰੋਪੜ ਵਲੋਂ ਮਨੁੱਖਤਾ ਦੀ ਸੇਵਾ ਤੇ ਲੋੜਵੰਦ ਮਰੀਜ਼ਾਂ ਦੀ ਮਦਦ ਦੇ ਨੇਕ ਉਦੇਸ਼ ਨਾਲ ਪਿੰਡ ਰੱਤੇਵਾਲ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ। ਗਰੁੱਪ ਵੱਲੋਂ ਲਗਾਇਆ ਗਿਆ ਇਹ ਪਹਿਲਾ ਖੂਨਦਾਨ ਕੈਂਪ ਪੂਰੀ ਤਰ੍ਹਾਂ ਸਫਲ ਰਿਹਾ , ਜਿਸ ਵਿਚ 88 ਵਿਅਕਤੀਆਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ। ਕੈਂਪ ਦਾ ਰਸਮੀ ਉਦਘਾਟਨ ਡੇਰਾ ਬਾਬਾ ਸਰਵਣ ਦਾਸ ਬਾਉੜੀ ਸਾਹਿਬ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਵਲੋਂ ਰਿਬਨ ਕੱਟ ਕੇ ਕੀਤਾ। ਇਸ ਮੌਕੇ ਰੋਪੜ ਹਲਕਾ ਵਿਧਾਇਕ ਦਿਨੇਸ਼ ਚੱਢਾ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਐਡਵੋਕੇਟ ਸੰਜੀਵ ਚੌਧਰੀ ਚੇਚੀ, ਪੰਜਾਬ ਰਾਜ ਸਭਾ ਮੈਂਬਰ ਰਾਜਸਥਾਨ ਦੀ ਸਹਿ ਇੰਚਾਰਜ ਡਾ. ਅਲਕਾ ਗੁੱਜਰ, ਭਾਜਪਾ ਸੀਨੀਅਰ ਆਗੂ ਮੈਡਮ ਵਰਿੰਦਰ ਕੌਰ ਥਾਂਦੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਓ. ਬੀ. ਸੀ. ਮੋਰਚਾ ਦੇ ਮੀਤ ਪ੍ਰਧਾਨ ਸੰਦੀਪ ਭਾਟੀਆ ਸੋਨੂੰ ਆਦੋਆਣਾ, ਭਾਜਪਾ ਸੀਨੀਅਰ ਆਗੂ ਅਸ਼ੋਕ ਨਾਨੋਵਾਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸੰਦੀਪ ਚੌਧਰੀ ਹਨੀ ਟੌਂਸਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਤਨਾਮ ਸਿੰਘ ਰਾਜੂਮਾਜਰਾ, ਸਮਾਜ ਸੇਵੀ ਰਵਿੰਦਰ ਸਿੰਘ ਬਾਗੋਵਾਲ, ਠੇਕੇਦਾਰ ਧਰਮਵੀਰ ਬਾਗੋਵਾਲ, ਮਾਸਟਰ ਗਿਆਨ ਸਿੰਘ ਆਦਿ ਸ਼ਾਮਿਲ ਸਨ। ਇਸ ਮੌਕੇ ਰਾਮ ਕਿਸ਼ਨ ਚੌਹਾਨ, ਮੋਹਣੀ ਠੇਕੇਦਾਰ, ਸਤਨਾਮ ਬਿੱਲਾ, ਮਨੀਸ਼ ਕਸਾਨਾਂ ਮੰਡ, ਰਵਿੰਦਰ ਬਾਂਠ, ਹੰਸਰਾਜ, ਰਾਜ ਕੁਮਾਰ ਸਰਪੰਚ, ਲਖਵਿੰਦਰ ਲੱਕੀ, ਹਰਵਿੰਦਰ ਕੋਹਲੀ, ਪ੍ਰਿੰਸ ਕੋਹਲੀ, ਹਨੀ ਚੇਅਰਮੈਨ, ਗੁਰਮੁੱਖ ਪਾਬਲਾ, ਪਰਮਜੀਤ ਸੋਨੂੰ, ਚਰਨਜੀਤ ਸਿੰਘ ਬਿੱਟੂ, ਭੁਪਿੰਦਰ ਫੌਜੀ, ਕੈਪਟਨ ਅਸ਼ਵਨ ੀ ਬਜਾੜ , ਹਨੀ ਮੰਡ (ਜਲੰਧਰ) , ਬਲਵੀਰ ਚੌਧਰੀ, ਰਾਕੇਸ਼ ਚੌਧਰੀ ਅਤੇ ਬਾਲ ਕਿਸ਼ਨ ਰੈਲਮਾਜਰਾ ਸਮੇਤ ਗੁੱਜਰ ਵੈੱਲਫੇਅਰ ਗਰੁੱਪ ਦੇ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਪੈਨਸ਼ਨਰਾਂ ਵਲੋਂ ਕੱਲ੍ਹ ਦੀ ਸੰਗਰੂਰ ਮਹਾਂ ਰੈਲੀ ਵਿਚ ਭਰਵੀਂ ਸ਼ਮੂਲੀਅਤ ਦਾ ਫੈਸਲਾ ਅਗਲੀ ਖ਼ਬਰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ-ਕਲਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।