09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਦੁਪਾਲਪੁਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੀਟਿੰਗ

ਉਸਮਾਨਪੁਰ, 8 ਅਕਤੂਬਰ (ਸੰਦੀਪ ਮਝੂਰ)-ਪਿੰਡ ਦੁਪਾਲਪੁਰ ਵਿਖੇ ‘ਯੁੱਧ ਨਸ਼ਿਆਂ ਦੇ ਵਿਰੁੱਧ’ ਤਹਿਤ ਭਰਵੀਂ ਮੀਟਿੰਗ ਸਰਪੰਚ ਕੁਲਦੀਪ ਰਾਮ ਤੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਜਿੰਦੀ ਦੀ ਅਗਵਾਈ ਅਤੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਇੰਚਾਰਜ ਦਿਨੇਸ਼ ਸੂਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਉਕਤ ਮੁਹਿੰਮ ਤਹਿਤ 551 ਦਿਨਾਂ ਵਿਚ 76992 ਦੇ ਕਰੀਬ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ ਹੈ।

ਪਿੰਡ ਦੁਪਾਲਪੁਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੰਬੋਧਨ ਕਰਦੇ ਹੋਏ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਇੰਚਾਰਜ ਅਤੇ ਹਾਜ਼ਰ ਪਤਵੰਤੇ। 09-10-2026
ਉਸਮਾਨਪੁਰ, 8 ਅਕਤੂਬਰ (ਸੰਦੀਪ ਮਝੂਰ)-ਪਿੰਡ ਦੁਪਾਲਪੁਰ ਵਿਖੇ ‘ਯੁੱਧ ਨਸ਼ਿਆਂ ਦੇ ਵਿਰੁੱਧ’ ਤਹਿਤ ਭਰਵੀਂ ਮੀਟਿੰਗ ਸਰਪੰਚ ਕੁਲਦੀਪ ਰਾਮ ਤੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਜਿੰਦੀ ਦੀ ਅਗਵਾਈ ਅਤੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਇੰਚਾਰਜ ਦਿਨੇਸ਼ ਸੂਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਉਕਤ ਮੁਹਿੰਮ ਤਹਿਤ 551 ਦਿਨਾਂ ਵਿਚ 76992 ਦੇ ਕਰੀਬ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਉਕਤ ਮੁਹਿੰਮ ਨੂੰ ਸਫਲ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਨਸ਼ਾ ਮੁਕਤ ਨਰੋਏ ਸਮਾਜ ਦੀ ਸਥਾਪਨਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਨਸ਼ਾ ਵੇਚਣ ਵਾਲੇ ਦੀ ਸੂਚਨਾ ਦੇਣੀ ਹੈ ਤਾਂ ਉਨ੍ਹਾ ਨਾਲ ਨਿੱਜੀ ਤੌਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ਿਆਂ ਦੇ ਵਿਰੁੱਧ ਵਧੀਆ ਕਾਰਗੁਜਾਰੀ ਦਿਖਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਇੰਦਰਜੀਤ ਕੁਮਾਰ, ਕਿਰਪਾਲ ਸਿੰਘ, ਗੁਰਚਰਨ ਸਿੰਘ, ਅਮਰੀਕ ਸਿੰਘ ਪੰਚਾਇਤ ਸਕੱਤਰ, ਨਵਦੀਪ ਸਿੰਘ, ਸੁੱਚਾ ਰਾਮ, ਨਰੇਸ਼ ਕੁਮਾਰ, ਸੁਖਪ੍ਰੀਤ ਸਿੰਘ ਨੰਬਰਦਾਰ, ਅਮਰਜੀਤ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਖਾਤਿਆਂ ’ਚ ਪੈਸੇ ਪਾਉਣ ਦੇ ਨਾਲ ਬੱਚਿਆਂ ਦੇ ਭਵਿੱਖ ’ਚ ਵੀ ਨਿਵੇਸ਼ ਕਰੇ ਸਰਕਾਰ-ਮਲਕੀਤ ਸਿੰਘ ਕਾਹਲੋਂ ਅਗਲੀ ਖ਼ਬਰ ਥਾਨਵਾਲਾ ਤੋਂ ਤੀਰਥ ਯਾਤਰਾ ਬੱਸ ਨੂੰ ਅਸ਼ੋਕ ਕਟਾਰੀਆ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।