09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦੀ ਗਰਾਊਂਡ ਦੇ ਆਲੇ ਦੁਆਲੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ

ਕਟਾਰੀਆਂ, 8 ਅਕਤੂਬਰ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦੇ ਗਰਾਊਂਡ ਨੂੰ ਹਰਿਆ-ਭਰਿਆ ਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਮਹਿੰਦਰ ਭੱਟੀ, ਰੇਸ਼ਮ ਭੱਟੀ ਤੇ ਗੁਰਚਰਨ ਭੱਟੀ ਵਲੋਂ ਸਕੂਲ ਗਰਾਊਂਡ ਵਿਚ ਵੱਖ-ਵੱਖ ਫਲਦਾਰ ਬੂਟੇ ਅਤੇ ਸਫੈਦੇ ਦੇ ਬੂਟੇ ਲਗਵਾਏ ਗਏ।

ਅਜੀਤ ਡੈਸਕ 09-10-2026
ਕਟਾਰੀਆਂ, 8 ਅਕਤੂਬਰ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦੇ ਗਰਾਊਂਡ ਨੂੰ ਹਰਿਆ-ਭਰਿਆ ਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਮਹਿੰਦਰ ਭੱਟੀ, ਰੇਸ਼ਮ ਭੱਟੀ ਤੇ ਗੁਰਚਰਨ ਭੱਟੀ ਵਲੋਂ ਸਕੂਲ ਗਰਾਊਂਡ ਵਿਚ ਵੱਖ-ਵੱਖ ਫਲਦਾਰ ਬੂਟੇ ਅਤੇ ਸਫੈਦੇ ਦੇ ਬੂਟੇ ਲਗਵਾਏ ਗਏ। ਇਸ ਮੌਕੇ ਉਨ੍ਹਾਂ ਵਲੋਂ ਸਕੂਲ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ 15,000 ਰੁਪਏ ਦੀ ਵਿੱਤੀ ਸਹਾਇਤਾ ਵੀ ਸਕੂਲ ਨੂੰ ਦਾਨ ਵਜੋਂ ਦਿੱਤੀ ਗਈ। ਇਸ ਮੌਕੇ ਡਾ. ਅੰਬੇਡਕਰ ਬੁੱਧਿਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ (ਰਜਿ.) ਦੇ ਪ੍ਰਧਾਨ ਐਡਵੋਕੇਟ ਕੁਲਦੀਪ ਰਾਮ ਭੱਟੀ, ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ, ਵਾਈਸ ਪ੍ਰਿੰਸੀਪਲ ਮੈਡਮ ਅੰਜਲੀ, ਕੋਮਲ ਸਿੰਘ ਨਕੋਦਰ, ਜੀਨਤ, ਰੁਪਿੰਦਰ ਕੌਰ ਤੇ ਪਰਨੀਤ ਵੀ ਹਾਜ਼ਰ ਸਨ। ਸਕੂਲ ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ ਨੇ ਮਹਿੰਦਰ ਭੱਟੀ, ਰੇਸ਼ਮ ਭੱਟੀ ਤੇ ਗੁਰਚਰਨ ਭੱਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਸਕੂਲ ਦੇ ਵਿਕਾਸ ਲਈ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਕੂਲ ਗਰਾਊਂਡ ਵਿਚ ਲਗਾਏ ਗਏ ਬੂਟੇ ਨਾ ਸਿਰਫ਼ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣਗੇ, ਸਗੋਂ ਵਿਦਿਆਰਥੀਆਂ ਵਿਚ ਕੁਦਰਤ ਅਤੇ ਵਾਤਾਵਰਨ ਪ੍ਰਤੀ ਪਿਆਰ ਦੀ ਭਾਵਨਾ ਵੀ ਪੈਦਾ ਕਰਨਗੇ। ਸਕੂਲ ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਸਕੂਲ ਦੇ ਵਿਕਾਸ ਤੇ ਵਾਤਾਵਰਨ ਦੀ ਸੰਭਾਲ ਲਈ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਅਪੀਲ ਕੀਤੀ ਗਈ। ਇਸ ਮੌਕੇ ਮੈਡਮ ਅੰਜਲੀ, ਮਨਜੋਤ ਲੌਂਗੀਆ, ਇੰਦਰਜੀਤ ਅਟਾਰੀ, ਹਰਬਲਾਸ ਬਸਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਜ ਰੌਣੀ ਨੇ ਜਿੱਤੀ ਉੜਾਪੜ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਦਾ ਦਫਤਰ ਬਣਿਆ ਭ੍ਰਿਸ਼ਟਾਚਾਰੀਆਂ ਦਾ ਅੱਡਾ-ਲੱਕੀ, ਆਦੋਆਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।