03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਿੰਡ ਸਾਧਪੁਰ ਵਿਖੇ 33ਵੇਂ ਛਿੰਝ ਮੇਲੇ ਦੀ ਕੁਸ਼ਤੀ ਗੁਰਜ ਅਭਿਨਾਇਕ ਮਾਲੋਮਜਾਰਾ ਨੇ ਜਿੱਤੀ

ਗੁਣਾਚੌਰ, 2 ਅਕਤੂਬਰ (ਅਮਰੀਕ ਕਟਾਰੀਆ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਮੀ ਪਿੰਡ ਸਾਧਪੁਰ ਵਿਖੇ ਗੁੱਗਾ ਜਾਹਰ ਪੀਰ ਤੇ ਲੱਖ ਦਾਤਾ ਪੀਰ ਨੂੰ ਸਮਰਪਿਤ 33ਵਾਂ ਛਿੰਝ ਮੇਲਾ ਸਮੂਹ ਨਗਰ ਨਿਵਾਸੀਆਂ, ਐਨ. ਆਰ.

ਅਜੀਤ ਡੈਸਕ 03-10-2026
ਗੁਣਾਚੌਰ, 2 ਅਕਤੂਬਰ (ਅਮਰੀਕ ਕਟਾਰੀਆ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਮੀ ਪਿੰਡ ਸਾਧਪੁਰ ਵਿਖੇ ਗੁੱਗਾ ਜਾਹਰ ਪੀਰ ਤੇ ਲੱਖ ਦਾਤਾ ਪੀਰ ਨੂੰ ਸਮਰਪਿਤ 33ਵਾਂ ਛਿੰਝ ਮੇਲਾ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਸਾਧਪੁਰ ਤੇ ਛਿੰਝ ਕਮੇਟੀ ਵਲੋਂ ਕਰਵਾਇਆ। ਛਿੰਝ ਮੇਲੇ ਵਿਚ ਵੱਡੇ ਮੱਲਾਂ ਦੀਆਂ ਕੁਸ਼ਤੀਆਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ਵਿਚ ਅਭਿਨਾਇਕ (ਯੂ. ਪੀ.) ਮਾਲੋ ਮਜਾਰਾ ਅਤੇ ਹਾਮਿਦ ਇਰਾਨ ਵਿਚਕਾਰ ਹੋਈ, ਜਿਸ ’ਚ ਅਭਿਨਾਇਕ ਮਾਲੋ ਮਜਾਰਾ ਨੂੰ ਜੇਤੂ ਰਿਹਾ। ਇਸ ਤੋਂ ਬਾਅਦ ਦੋ ਨੰਬਰ ਦੀ ਕੁਸ਼ਤੀ ਚਿਰਾਗ ਮਿਰਚਪੁਰ ਤੇ ਲਾਲੂ ਭੁੱਟਾ (ਜੰਮੂ ) ਵਿਚਕਾਰ ਕਰਵਾਈ ਗਈ, ਜਿਸ ਵਿਚ ਲਾਲੂ ਭੁੱਟਾ ਜੰਮੂ ਜੇਤੂ ਰਹੇ। ਇਸ ਤੋਂ ਬਾਅਦ ਤਿੰਨ ਨੰਬਰ ਦੀ ਕੁਸ਼ਤੀ ਫੱਤਾ ਸੰਧਵਾਂ ਤੇ ਸਾਹਬੀ ਮਾਲੋ ਮੁਜਾਰਾ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਵਿਚ ਫ਼ਤਾਂ ਸੰਧਵਾਂ ਨੇ ਸਾਹਬੀ ਮਾਲੋ ਮਜਾਰਾ ਨੂੰ ਚਿੱਤ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਆਪਣੇ ਸਾਥੀਆਂ ਸਮੇਤ ਪਹੁੰਚੇ ਹੋਏ ਸਨ। ਉਨ੍ਹਾਂ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹੋ ਜਿਹੇ ਖੇਡ ਮੇਲੇ ਜਿਥੇ ਲੋਕਾਂ ਵਿਚ ਪਿਆਰ ਭਾਵਨਾ ਪੈਦਾ ਕਰਦੇ ਹਨ ਉਥੇ ਨਫਰਤ ਮਿਟਾਉਣ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਹਾਰਨ ਵਾਲੇ ਪਹਿਲਵਾਨਾਂ ਨੂੰ ਅਗਲੇ ਸਾਲ ਜਿੱਤ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰਧਾਨ ਬਲਵੀਰ ਸਿੰਘ, ਖਜਾਨਚੀ ਪਰਮਜੀਤ ਲੋਹਟੀਆ, ਉਪ ਪ੍ਰਧਾਨ ਹਰਜਿੰਦਰ ਸਿੰਘ, ਸਰਪੰਚ ਮਮਤਾ ਰਾਣੀ, ਨੰਬਰਦਾਰ ਮੱਖਣ ਸਿੰਘ, ਲੰਬਰਦਾਰ ਪਰਗਣ ਸਿੰਘ, ਚਰਨਜੀਤ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਨੰਬਰਦਾਰ ਵਲੋਂ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਛਿੰਝ ਮੇਲੇ ਵਿਚ ਸ਼ਿਰਕਤ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਛਿੰਝ ਮੇਲੇ ਦੇ ਪ੍ਰਬੰਧਕਾਂ ਨੇ ਛਿੰਝ ਮੇਲੇ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵ. ਅਜੀਤ ਸਿੰਘ ਪੱਕਿਆਂ ਵਾਲੇ ਅਮਰੀਕਾ ਨਿਵਾਸੀ ਪਰਿਵਾਰ ਵਲੋਂ 85 ਹਜ਼ਾਰ ਰੁਪਏ, ਅਜੀਤ ਸਿੰਘ-ਬਲਵੀਰ ਸਿੰਘ ਮਾਣਾ ਸਪੁੱਤਰ ਸਵ. ਭਜਨ ਸਿੰਘ ਵਲੋਂ 31 ਹਜ਼ਾਰ, ਹਰਸ਼ ਸਿੰਘ ਸਪੁੱਤਰ ਨਰਿੰਦਰ ਸਿੰਘ ਵਲੋਂ 21 ਹਜ਼ਾਰ ਰੁਪਏ ਤੇ ਬਾਬਾ ਰਾਮ ਲੁਭਾਇਆ ਵਲੋਂ ਸਪਲੈਂਡਰ ਮੋਟਰਸਾਈਕਲ ਦੀ ਸੇਵਾ ਤੋਂ ਬਿਨਾਂ ਹੋਰ ਵੀ ਨਗਰ ਨਿਵਾਸੀਆਂ ਤੇ ਐਨ. ਆਰ. ਆਈ ਵੀਰਾਂ ਵਲੋਂ ਵੱਡੇ ਸਹਿਯੋਗ ਕੀਤੇ ਗਏ ਹਨ। ਇਸ ਮੌਕੇ ਸੁਖਬੀਰ ਸਿੰਘ, ਹਰਮੀਤ ਸਿੰਘ, ਅਮਰੀਕ ਸਿੰਘ, ਗੁਰਜੀਤ ਸਿੰਘ, ਰੇਸ਼ਮ ਸਿੰਘ, ਅਜੀਤ ਸਿੰਘ, ਹੁਸਨ ਲਾਲ ਪੰਚ, ਅਵਤਾਰ ਚੰਦ ਪੰਚ, ਸੁਖਵਿੰਦਰ ਕੌਰ ਪੰਚ, ਸੁਰਿੰਦਰ ਕੌਰ ਪੰਚ, ਅਮਰਪ੍ਰੀਤ ਚੱਡਾ, ਰਣਜੀਤ ਰਾਣਾ, ਜਸਵੀਰ ਜੱਸੀ, ਸੰਤੋਖ ਲੋਹਟੀਆ, ਸੁਖਰਾਮ, ਸੰਤੋਖ ਰਾਮ, ਅਜੀਤ ਸਿੰਘ, ਗੁਰਨੇਕ ਸਿੰਘ ਆਦਿ ਤੇ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਬੰਗਾ ਵਿਖੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 4 ਸਕੂਲੀ ਬੱਸਾਂ ਦਾ ਕੱਟਿਆ ਚਲਾਨ ਅਗਲੀ ਖ਼ਬਰ ਖਾਲਸਾ ਫੁੱਟਬਾਲ ਅਕੈਡਮੀ ਅੰਡਰ-14 ਪੰਜਾਬ ਸਟੇਟ ਪੱਧਰ ਦੇ ਟੂਰਨਾਮੈਂਟ ’ਚੋਂ ਤੀਜੇ ਸਥਾਨ ’ਤੇ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।