29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨਵਾਂਸ਼ਹਿਰ ਵਿਖੇ ‘ਵੋਟ ਚੋਰੀ’ ਦੇ ਖੁਲਾਸਿਆਂ ਨੂੰ ਲੈ ਕੇ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗ੍ਰਿਫ਼ਤਾਰੀ ਦੀ ਮੰਗ

ਨਵਾਂਸ਼ਹਿਰ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਸੁਭਾਸ਼ ਭਾਰਗਵ ਪੰਜਾਬ ਪ੍ਰਧਾਨ ਸੇਵਾ ਦਲ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਸਮੂਹ ਟੀਮ ਵਲੋਂ ‘ਵੋਟ ਚੋਰੀ’ ਦੇ ਖੁਲਾਸਿਆਂ ਨੂੰ ਲੈ ਕੇ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗ੍ਰਿਫ਼ਤਾਰੀ ਦੀ ਮੰਗ ਅਤੇ ਉਨ੍ਹਾਂ ਵਲੋਂ ਲਏ ਗਏ ਕਥਿਤ ਗ਼ਲਤ ਫ਼ੈਸਲਿਆਂ ਦੇ ਵਿਰੋਧ ਵਿਚ ਡੀ. ਸੀ.

ਪੁਤਲੇ ਫੂਕਣ ਸਮੇਂ ਮੰਗ-ਪੱਤਰ ਦਿੰਦੇ ਹੋਏ ਕਾਂਗਰਸੀ ਆਗੂ। 29-09-2026
ਨਵਾਂਸ਼ਹਿਰ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਸੁਭਾਸ਼ ਭਾਰਗਵ ਪੰਜਾਬ ਪ੍ਰਧਾਨ ਸੇਵਾ ਦਲ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਸਮੂਹ ਟੀਮ ਵਲੋਂ ‘ਵੋਟ ਚੋਰੀ’ ਦੇ ਖੁਲਾਸਿਆਂ ਨੂੰ ਲੈ ਕੇ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗ੍ਰਿਫ਼ਤਾਰੀ ਦੀ ਮੰਗ ਅਤੇ ਉਨ੍ਹਾਂ ਵਲੋਂ ਲਏ ਗਏ ਕਥਿਤ ਗ਼ਲਤ ਫ਼ੈਸਲਿਆਂ ਦੇ ਵਿਰੋਧ ਵਿਚ ਡੀ. ਸੀ. ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਦੇ ਸਾਹਮਣੇ ਰੋਸ ਮਾਰਚ ਕਰਦਿਆਂ, ਭਾਰਤ ਦੇ ਰਾਸ਼ਟਰਪਤੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਸੌਂਪਣ ਉਪਰੰਤ ਭਾਜਪਾ ਸਰਕਾਰ ਅਤੇ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਭਾਜਪਾ ਸਰਕਾਰ ਵੋਟਾਂ ਚੋਰੀ ਕਰਕੇ ਸਤਾ ਵਿਚ ਆਈ ਹੈ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਇਸ ਵੋਟ ਚੋਰੀ ਵਿਚ ਭਾਜਪਾ ਸਰਕਾਰ ਦਾ ਪੂਰਾ-ਪੂਰਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਗੈਰ ਕਾਨੂੰਨੀ ਵੋਟਾਂ ਤਿਆਰ ਕਰਕੇ ਦੇਸ਼ ਵਿਚ ਭਾਜਪਾ ਨੂੰ ਫੈਲਾਉਣ ਦਾ ਕੰਮ ਕਰ ਰਹੀ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਘਰ-ਘਰ ਜਾ ਕੇ ਭਾਜਪਾ ਸਰਕਾਰ ਬਾਰੇ ਜਾਗਰੂਕ ਕਰੇਗੀ ਤੇ ਦੋਸ਼ੀਆਂ ਨੂੰ ਸਜ਼ਾ ਦਿਲਵਾ ਕੇ ਰਹੇਗੀ। ਇਸ ਸੰਦਰਭ ਵਿਚ ਅਜੇ ਮੰਗੂਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਕਾਂਗਰਸ ਦਫ਼ਤਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ ਤੇ ਨਰੇਂਦਰ ਮੋਦੀ ਸਮੇਤ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ। ਸੁਭਾਸ਼ ਭਾਰਗਵ ਪੰਜਾਬ ਪ੍ਰਧਾਨ ਸੇਵਾ ਦਲ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਅੰਗਦ ਸਿੰਘ ਸੈਣੀ ਸਾਬਕਾ ਵਿਧਾਇਕ ਨਵਾਂਸ਼ਹਿਰ, ਮੀਨਾ ਕੁਮਾਰੀ ਹਲਕਾ ਇੰਚਾਰਜ ਬੰਗਾ, ਰਾਜ ਕੁਮਾਰ ਜ਼ਿਲ੍ਹਾ ਪ੍ਰਧਾਨ ਸੇਵਾ ਦਲ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਸਤਵੀਰ ਸਿੰਘ ਪੱਲੀ-ਝਿੱਕੀ ਸੀਨੀਅਰ ਆਗੂ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਸੁਦੇਸ਼ ਕੁਮਾਰ, ਨਾਨਕ ਸਿੰਘ ਬਾਂਠ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਸਰਬਜੀਤ ਸਿੰਘ ਬਲਾਕ ਪ੍ਰਧਾਨ ਨਵਾਂਸ਼ਹਿਰ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਜਿੰਦਰ ਕੁਮਾਰ ਪ੍ਰਧਾਨ ਐਸ.ਸੀ ਸੈੱਲ, ਸੁਰਿੰਦਰ ਸ਼ਿੰਦਾ ਬੁਲਾਰਾ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਸੋਮਨਾਥ ਤੱਕਲਾ ਸੀਨੀਅਰ ਆਗੂ, ਹਰਮੇਸ਼ ਕੁਮਾਰ ਪ੍ਰਧਾਨ, ਸੁਭਾਸ਼ ਕੁਮਾਰ ਸਰਪੰਚ, ਤਰਲੋਚਨ ਰੱਕੜ, ਪਰਵੀਨ ਕੁਮਾਰ, ਪੰਕਜ ਕੁਮਾਰ, ਜਸਵਿੰਦਰ ਸੋਨੂੰ ਸੀਨੀਅਰ ਮੀਤ ਪ੍ਰਧਾਨ, ਗੁਰਿੰਦਰ ਗਿੰਦੀ, ਕੁਲਵਿੰਦਰ ਮੰਡ, ਪਰਮਜੀਤ ਕੌਰ ਪੰਮੀ ਮਹਿਲਾ ਪ੍ਰਧਾਨ ਸ਼ਹਿਰੀ, ਰਾਣੀ ਵਿਜੈ ਜਨਰਲ ਸਕੱਤਰ, ਜਤਿੰਦਰ ਸਿੰਘ ਦਿਆਲ, ਕੁਲਦੀਪ ਚੌਧਰੀ ਪ੍ਰਧਾਨ ਕਿਸਾਨ ਸੈੱਲ, ਕੇਵਲ ਸਿੰਘ ਬਲਾਕ ਸੰਮਤੀ, ਧਰਮਵੀਰ ਚੌਧਰੀ ਜਨਰਲ ਸਕੱਤਰ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਲਈ ਸਦਾ ਪ੍ਰੇਰਨਾ ਸਰੋਤ ਰਹੇਗਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜੀਵਨ-ਜੈ ਕ੍ਰਿਸ਼ਨ ਸਿੰਘ ਰੌੜੀ ਅਗਲੀ ਖ਼ਬਰ ਨਵਾਂਸ਼ਹਿਰ ਦਾਣਾ ਮੰਡੀ ’ਚ ਝੋਨੇ ਦੀ ਆਮਦ ਮੱਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।