29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨਵਾਂਸ਼ਹਿਰ ਦਾਣਾ ਮੰਡੀ ’ਚ ਝੋਨੇ ਦੀ ਆਮਦ ਮੱਠੀ

ਨਵਾਂਸ਼ਹਿਰ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀ ਦਾਣਾ ਮੰਡੀ ਵਿਖੇ ਹਲਕਾ ਮੀਂਹ ਪੈਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ। ਮੰਡੀ ‘ਚ ਅਜੇ ਝੋਨੇ ਦੀ ਫਸਲ ਦੀ ਰਫਤਾਰ ਬਹੁਤ ਮੱਠੀ ਹੈ।

ਅਜੀਤ ਡੈਸਕ 29-09-2026
ਨਵਾਂਸ਼ਹਿਰ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀ ਦਾਣਾ ਮੰਡੀ ਵਿਖੇ ਹਲਕਾ ਮੀਂਹ ਪੈਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ। ਮੰਡੀ ‘ਚ ਅਜੇ ਝੋਨੇ ਦੀ ਫਸਲ ਦੀ ਰਫਤਾਰ ਬਹੁਤ ਮੱਠੀ ਹੈ। ਆੜ੍ਹਤੀ ਆਗੂ ਨੇ ਆਖਿਆ ਕਿ ਇਕ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ ਅਤੇ ਅਜੇ ਝੋਨੇ ਦੀ ਅਗੇਤੀ ਫਸਲ ਹੀ ਆ ਰਹੀ ਹੈ, ਉਹ ਵੀ ਬਹੁਤ ਘੱਟ ਢੇਰੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਫਸਲ ਇਸ ਸਮੇਂ ਮੱਕੀ ਦੀ ਆ ਰਹੀ ਹੈ ਤੇ ਮੱਕੀ ਦੀਆਂ ਢੇਰੀਆਂ ਨੂੰ ਸਾਂਭਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਦਾਣਾ ਮੰਡੀ ‘ਚ ਮੱਕੀ ਦੀ ਖਰੀਦ ਵੀ ਸਮੇਂ ਸਿਰ ਹੋ ਰਹੀ ਹੈ ਤੇ ਹਰ ਤਰ੍ਹਾਂ ਦੇ ਪ੍ਰਬੰਧ ਮੰਡੀ ‘ਚ ਮੁਕੰਮਲ ਹਨ। ਉਨ੍ਹਾਂ ਆਖਿਆ ਕਿ ਕੁਝ ਦਿਨ ਪਹਿਲਾਂ ਹੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਵਲੋਂ ਆੜ੍ਹਤੀ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਤੇ ਮੀਟਿੰਗ ਦੌਰਾਨ ਉਨ੍ਹਾਂ ਵਲੋਂ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜਿਥੇ ਨਵਾਂਸ਼ਹਿਰ ਦਾਣਾ ਮੰਡੀ ‘ਚ ਵੱਡੀ ਸ਼ੈੱਡ ਬਣੀ ਹੋਈ ਹੈ, ਉੱਥੇ ਹਰ ਆੜ੍ਹਤੀ ਪਾਸ ਤਿਰਪਾਲਾਂ ਦੀ ਗਿਣਤੀ ਪੂਰੀ ਹੈ। ਉਨ੍ਹਾਂ ਆਖਿਆ ਕਿ ਖਰਾਬ ਮੌਸਮ ਨਾਲ ਨਜਿੱਠਣ ਲਈ ਆੜ੍ਹਤੀਆਂ ਪਾਸ ਪੂਰੇ ਪ੍ਰਬੰਧ ਹਨ।
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ ‘ਵੋਟ ਚੋਰੀ’ ਦੇ ਖੁਲਾਸਿਆਂ ਨੂੰ ਲੈ ਕੇ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗ੍ਰਿਫ਼ਤਾਰੀ ਦੀ ਮ... ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਭਗਤ ਸਿੰਘ ਦੇ ਸਮਾਰਕ ’ਤੇ ਸਿਜਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।