28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਕਸੂਦਪੁਰ-ਸੂੰਢ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ

ਕਟਾਰੀਆਂ, 27 ਸਤੰਬਰ (ਪ੍ਰੇਮੀ ਸੰਧਵਾਂ)-ਬੰਗਾ ਮਾਰਕੀਟ ਕਮੇਟੀ ਦੇ ਅਧੀਨ ਪੈਂਦੀ ਮਕਸੂਦਪੁਰ-ਸੂੰਢ ਮੰਡੀ ’ਚ ਝੋਨੇ ਦੀ ਆਮਦ ਹੋਣੀ ਸ਼ੁਰੂ ਹੋ ਚੁੱਕੀ ਹੈ ਪਰ ਝੋਨੇ ਦੀ ਅਜੇ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ। ਮੰਡੀ ’ਚ ਪਹਿਲੇ ਦਿਨ ਕਿਸਾਨਾਂ ਵਲੋਂ 500 ਕੁਇੰਟਲ ਦੇ ਕਰੀਬ ਝੋਨਾ ਲਿਆਂਦਾ।

ਅਜੀਤ ਡੈਸਕ 28-09-2026
ਕਟਾਰੀਆਂ, 27 ਸਤੰਬਰ (ਪ੍ਰੇਮੀ ਸੰਧਵਾਂ)-ਬੰਗਾ ਮਾਰਕੀਟ ਕਮੇਟੀ ਦੇ ਅਧੀਨ ਪੈਂਦੀ ਮਕਸੂਦਪੁਰ-ਸੂੰਢ ਮੰਡੀ ’ਚ ਝੋਨੇ ਦੀ ਆਮਦ ਹੋਣੀ ਸ਼ੁਰੂ ਹੋ ਚੁੱਕੀ ਹੈ ਪਰ ਝੋਨੇ ਦੀ ਅਜੇ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ। ਮੰਡੀ ’ਚ ਪਹਿਲੇ ਦਿਨ ਕਿਸਾਨਾਂ ਵਲੋਂ 500 ਕੁਇੰਟਲ ਦੇ ਕਰੀਬ ਝੋਨਾ ਲਿਆਂਦਾ। ਕਿਸਾਨ ਤੇ ‘ਆਪ’ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ, ਜਿਸ ਕਾਰਨ ਕਿਸਾਨ ਮੰਡੀ ਵਿਚ ਝੋਨੇ ਦੀ ਫ਼ਸਲ ਚੰਗੀ ਤਰ੍ਹਾਂ ਸੁਕਾ ਦੇ ਲਿਆਉਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਝੋਨੇ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦੇਗੀ ਤੇ ਝੋਨੇ ਦੀ ਅਦਾਇਗੀ ਵੀ ਸਰਕਾਰੀ ਹਦਾਇਤਾਂ ਅਨੁਸਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਸੰਬੰਧੀ ਮੰਡੀ ’ਚ ਸਫਾਈ ਕਰਵਾਈ ਜਾ ਰਹੀ ਹੈ। ਇਸ ਮੌਕੇ ਪਰਮਿੰਦਰ ਸਿੰਘ ਪਿੰਦਾ, ਸੁਲੱਖਣ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਐੱਮ. ਵਜੋਂ ਪਦਉੱਨਤ ਹੋਏ ਜਸਵੀਰ ਸਿੰਘ ਰੱਕੜ ਨੂੰ ਸਰਬਸੰਮਤੀ ਨਾਲ ਮੁੜ ਚੁਣਿਆ ਮਾਰਕਫੈੱਡ ਮੁਲਾਜ਼ਮ ਯੂਨੀਅਨ ਪੰਜਾਬ ਦਾ... ਅਗਲੀ ਖ਼ਬਰ ਝੋਨੇ ਦੀ ਕਟਾਈ ਨੇ ਫੜਿਆ ਜ਼ੋਰ, ਮੰਡੀਆਂ ’ਚ ਆਮਦ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।