28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਰਾਜ ਪੱਧਰੀ ਸਕੂਲ ਖੇਡਾਂ 14 ਸਾਲ ਫੁੱਟਬਾਲ ਮੁਕਾਬਲੇ ਅੱਜ ਤੋਂ

ਨਵਾਂਸ਼ਹਿਰ/ਪੋਜੇਵਾਲ ਸਰਾਂ, 27 ਸਤੰਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-70ਵੀਂਆਂ ਰਾਜ ਪੱਧਰੀ ਸਕੂਲ ਖੇਡਾਂ 14 ਸਾਲ ਲੜਕੇ ਫੁੱਟਬਾਲ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਹ ਰਾਜ ਪੱਧਰੀ ਖੇਡਾਂ 28 ਸਤੰਬਰ ਤੋਂ ਸ਼ਰੂ ਹੋ ਰਹੀਆਂ ਹਨ। ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਦਵਿੰਦਰ ਕੌਰ ਨੇ ਦੱਸਿਆ ਕਿ 28 ਸਤੰਬਰ ਤੋਂ 1 ਅਕਤੂਬਰ ਤੱਕ ਨਵਾਂਸਿਹਰ ਵਿਖੇ ਫੁੱਟਬਾਲ 14 ਸਾਲ ਲੜਕਿਆਂ ਦੇ ਰਾਜ ਪੱਧਰੀ ਮੁਕਾਬਲੇ ਹੋ ਰਹੇ ਹਨ।

ਅਜੀਤ ਡੈਸਕ 28-09-2026
ਨਵਾਂਸ਼ਹਿਰ/ਪੋਜੇਵਾਲ ਸਰਾਂ, 27 ਸਤੰਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-70ਵੀਂਆਂ ਰਾਜ ਪੱਧਰੀ ਸਕੂਲ ਖੇਡਾਂ 14 ਸਾਲ ਲੜਕੇ ਫੁੱਟਬਾਲ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਹ ਰਾਜ ਪੱਧਰੀ ਖੇਡਾਂ 28 ਸਤੰਬਰ ਤੋਂ ਸ਼ਰੂ ਹੋ ਰਹੀਆਂ ਹਨ। ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਦਵਿੰਦਰ ਕੌਰ ਨੇ ਦੱਸਿਆ ਕਿ 28 ਸਤੰਬਰ ਤੋਂ 1 ਅਕਤੂਬਰ ਤੱਕ ਨਵਾਂਸਿਹਰ ਵਿਖੇ ਫੁੱਟਬਾਲ 14 ਸਾਲ ਲੜਕਿਆਂ ਦੇ ਰਾਜ ਪੱਧਰੀ ਮੁਕਾਬਲੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਟੀਮਾਂ ਅੱਜ ਪਹੁੰਚਣੀਆਂ ਸ਼ਰੂ ਹੋ ਗਈਆਂ ਹਨ। ਉਨ੍ਹਾਂ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਕਿਹਾ ਕਿ ਇਹ ਖੇਡਾਂ ਉਨ੍ਹਾਂ ਦੇ ਸਹਿਯੋਗ ਨਾਲ ਹੀ ਸਿਰੇ ਚੜ੍ਹਨਗੀਆਂ। ਉਨ੍ਹਾਂ ਸਰੀਰਕ ਸਿੱਖਿਆ ਤੇ ਹੋਰ ਅਧਿਆਪਕਾਂ ਨੂੰ ਕਿਹਾ ਕਿ ਜਿਸ ਵੀ ਅਧਿਆਪਕ ਦੀ ਡਿਊਟੀ ਜਿਥੇ ਵੀ ਲਗਾਈ ਜਾਵੇਗੀ ਉਹ ਡਿਊਟੀ ਉਹ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕਰਕੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਕੈਂਪ ਆਫਿਸ ਖਲਾਸਾ ਸਕੂਲ ਨਵਾਂਸਹਿਰ ਵਿਖੇ ਹੋਵੇਗਾ।
ਪਿਛਲੀ ਖ਼ਬਰ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਨਿਸ਼ਾਨ ਸਾਹਿਬ ਪੰਚਰੰਗ ਝੰਡਾ ਦਾ ਆਰੋਹਣ ਅਗਲੀ ਖ਼ਬਰ ਡੀ. ਸੀ. ਵਲੋਂ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।