ਅਮਰਕੋਟ, (ਤਰਨਤਾਰਨ), 30 ਅਕਤੂਬਰ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ 1965 ਦੀ ਜੰਗ ਦਾ ਮੈਦਾਨ ਰਹੇ ਪਿੰਡ ਆਸਲ ਉਤਾੜ ਦਾ ਨੌਜਵਾਨ ਆੜਤੀ ਗੁਰਸੇਵਕ ਸਿੰਘ ਆਸਲ ਦਾ ਦਿਨ ਦਿਹਾੜੇ ਘੇਰ ਕੇ ਖੇਮਕਰਨ ਵਿਖੇ ਬੇ-ਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਗੁਰਸੇਵਕ ਸਿੰਘ ਦੀ ਲਾਸ਼ ਟਹਾਲੀ ਅੱਡਾ ਆਸਲ ਵਿਖੇ ਰੱਖ ਕੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ’ਚ ਵਿਧਾਇਕ ਸਰਵਨ ਸਿੰਘ ਧੁੰਨ, ਪੰਥਕ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾ, ਐਂਟੀ ਡਰੱਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਾਸਟਰ ਸਤਨਾਮ ਸਿੰਘ ਮਨਾਵਾ, ਭਾਜਪਾ ਆਗੂ ਦਲਬੀਰ ਸਿੰਘ ਅਲਗੋਂ,ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਮਨਦੀਪ ਸਿੰਘ ਨਾਰਲੀ, ਰਜਿੰਦਰ ਸਿੰਘ ਤਲਵੰਡੀ, ਸਾਬਕਾ ਚੇਅਰਮੈਨ ਅੰਮ੍ਰਿਤਪਾਲ ਸਿੰਘ ਬਿੱਟੂ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ,ਡੀ. ਐਸ. ਪੀ. ਅਤੁਲ ਸੋਨੀ ਤੇ ਵੱਖ ਵੱਖ ਕਿਸਾਨ ਜਥੇਬੰਦੀਆ ਦੇ ਕਾਰਕੁੰਨ ਆਦਿ ਵੀ ਹਾਜ਼ਰ ਸਨ।
ਤਾਜ਼ਾ ਖ਼ਬਰਾਂ
Free
ਆੜ੍ਹਤੀ ਗੁਰਸੇਵਕ ਦੀ ਲਾਸ਼ ਰੱਖ ਪਰਿਵਾਰ ਨੇ ਲਗਾਇਆ ਧਰਨਾ
ਅਮਰਕੋਟ, (ਤਰਨਤਾਰਨ), 30 ਅਕਤੂਬਰ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ 1965 ਦੀ ਜੰਗ ਦਾ ਮੈਦਾਨ ਰਹੇ ਪਿੰਡ ਆਸਲ ਉਤਾੜ ਦਾ ਨੌਜਵਾਨ ਆੜਤੀ ਗੁਰਸੇਵਕ ਸਿੰਘ ਆਸਲ ਦਾ ਦਿਨ ਦਿਹਾੜੇ ਘੇਰ ਕੇ ਖੇਮਕਰਨ ਵਿਖੇ ਬੇ-ਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਗੁਰਸੇਵਕ ਸਿੰਘ ਦੀ ਲਾਸ਼ ਟਹਾਲੀ ਅੱਡਾ ਆਸਲ ਵਿਖੇ ਰੱਖ ਕੇ ਧਰਨਾ ਦਿੱਤਾ ਜਾ ਰਿਹਾ ਹੈ।
ਅਜੀਤ ਡੈਸਕ
30-10-2026