ਗੁੱਗਾ ਜਾਹਰ ਪੀਰ ਦੀ ਯਾਦ ’ਚ ਸ਼ਬਦ ਚੌਕੀ ਲਗਾਈ
ਕਟਾਰੀਆਂ, 12 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਇਛਿਆਧਾਰੀ ਦੀ ਸ਼ਕੰਡੀ ’ਤੇ ਸੇਵਾਦਾਰ ਸਤਪਾਲ ਅਹੀਰ, ਤੀਰਥ ਰਾਮ, ਛਿੰਦਾ, ਪਾਲਾ, ਪੋਲਾ ਆਦਿ ਸੇਵਾਦਾਰਾਂ ਦੀ ਅਗਵਾਈ ’ਚ ਗੁੱਗਾ ਜਾਹਰ ਪੀਰ ਦੀ ਯਾਦ ’ਚ ਸਾਲਾਨਾ ਚੌਂਕੀ ਲਗਾਈ ਗਈ। ਦਰਬਾਰ ਦੀਆਂ ਸਭ ਰਸਮਾਂ ਉਪਰੰਤ ਰਾਮ ਲੁਭਾਇਆ, ਮੇਸ਼ੀ ਆਦਿ ਸੇਵਾਦਾਰਾਂ ਵਲੋਂ ਗੁੱਗਾ ਜਾਹਰ ਪੀਰ ਦਾ ਲੜੀ ਵਾਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਕਟਾਰੀਆਂ, 12 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਇਛਿਆਧਾਰੀ ਦੀ ਸ਼ਕੰਡੀ ’ਤੇ ਸੇਵਾਦਾਰ ਸਤਪਾਲ ਅਹੀਰ, ਤੀਰਥ ਰਾਮ, ਛਿੰਦਾ, ਪਾਲਾ, ਪੋਲਾ ਆਦਿ ਸੇਵਾਦਾਰਾਂ ਦੀ ਅਗਵਾਈ ’ਚ ਗੁੱਗਾ ਜਾਹਰ ਪੀਰ ਦੀ ਯਾਦ ’ਚ ਸਾਲਾਨਾ ਚੌਂਕੀ ਲਗਾਈ ਗਈ। ਦਰਬਾਰ ਦੀਆਂ ਸਭ ਰਸਮਾਂ ਉਪਰੰਤ ਰਾਮ ਲੁਭਾਇਆ, ਮੇਸ਼ੀ ਆਦਿ ਸੇਵਾਦਾਰਾਂ ਵਲੋਂ ਗੁੱਗਾ ਜਾਹਰ ਪੀਰ ਦਾ ਲੜੀ ਵਾਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵਲੋਂ ਗੁੱਗਾ ਜਾਹਰ ਪੀਰ ਦੀ ਮੰਡਲੀ ਨੂੰ ਸਨਮਾਨਿਤ ਕੀਤਾ। ਉਪਰੰਤ ਤੀਰਥ ਰਾਮ, ਸ਼ਿੰਦਾ, ਪਾਲਾ ਆਦਿ ਸੇਵਾਦਾਰਾਂ ਵਲੋਂ ਨਗਰ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਅਫਸਰ ਸਤਪਾਲ ਹੀਰਾ, ਪ੍ਰਵੀਨ ਹੀਰਾ, ਸੀਤਲ ਕੌਰ ਹੀਰਾ, ਮਨੀਸ਼ਾ ਹੀਰਾ, ਰਾਮ ਲੁਭਾਇਆ, ਪੋਲਾ, ਮਲਿਕਾ, ਸਰਪੰਚ ਡਾ. ਜਗਨ ਨਾਥ ਹੀਰਾ, ਰਾਮ ਲਾਲ, ਰਾਮ ਲੁਭਾਇਆ, ਮੇਸ਼ੀ, ਰਾਜ ਕੁਮਾਰ, ਹੁਸਨ ਲਾਲ, ਸੁੱਚਾ ਰਾਮ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।