13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰਾਜਾ ਸਾਹਿਬ ਦੀ ਬਰਸੀ ਮੌਕੇ ਉਸਮਾਨਪੁਰ ਵਿਖੇ ਸਿਹਤ ਜਾਂਚ ਕੈਂਪ ਲਗਾਇਆ

ਉਸਮਾਨਪੁਰ, 12 ਸਤੰਬਰ (ਸੰਦੀਪ ਮਝੂਰ)-ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਦੇ ਸੰਬੰਧ ਵਿਚ ਪਿੰਡ ਉਸਮਾਨਪੁਰ ਸਥਿਤ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਪ੍ਰਵਾਸੀ ਭਾਰਤੀਆਂ ਸੰਜੀਵ ਬੰਗੜ ਕੈਨੇਡਾ, ਹਰਪ੍ਰੀਤ ਹੀਰ ਕਰੋਸ਼ੀਆ, ਗੋਲਡੀ ਯੂ. ਕੇ.

ਜਾਂਚ ਕੈਂਪ ਮੌਕੇ ਹਾਜ਼ਰ ਸਮੂਹ ਗ੍ਰਾਮ ਪੰਚਾਇਤ ਤੇ ਪਤਵੰਤੇ। ਤਸਵੀਰ : ਮਝੂਰ 13-09-2026
ਉਸਮਾਨਪੁਰ, 12 ਸਤੰਬਰ (ਸੰਦੀਪ ਮਝੂਰ)-ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਦੇ ਸੰਬੰਧ ਵਿਚ ਪਿੰਡ ਉਸਮਾਨਪੁਰ ਸਥਿਤ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਪ੍ਰਵਾਸੀ ਭਾਰਤੀਆਂ ਸੰਜੀਵ ਬੰਗੜ ਕੈਨੇਡਾ, ਹਰਪ੍ਰੀਤ ਹੀਰ ਕਰੋਸ਼ੀਆ, ਗੋਲਡੀ ਯੂ. ਕੇ., ਸਿਕੰਦਰ ਕਰੋਸ਼ੀਆ, ਲਾਡੀ ਪੰਚ, ਬਲਜੀਤ ਹੀਰ ਪੁਰਤਗਾਲ, ਰਮਨ ਕਰੋਸ਼ੀਆ, ਗੁਰਪ੍ਰੀਤ ਕਰੋਸ਼ੀਆ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਿਵਾਸਾ ਹਸਪਤਾਲ ਨਵਾਂਸ਼ਹਿਰ ਨੇ ਮੁਫਤ ਸਿਹਤ ਜਾਂਚ ਕੈਂਪ ਲਗਾਇਆ। ਇਸ ਮੌਕੇ ਕੈਂਪ ਦਾ ਉਦਘਾਟਨ ਸਰਪੰਚ ਕਮਲੇਸ਼ ਰਾਣੀ ਤੇ ਸਮੂਹ ਪੰਚਾਇਤ ਵਲੋਂ ਕੀਤਾ। ਉਨ੍ਹਾਂ ਮੁਫਤ ਸਿਹਤ ਜਾਂਚ ਕੈਂਪ ਲਗਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲਿਵਾਸਾ ਹਸਪਤਾਲ ਦੀ ਮਾਹਿਰ ਟੀਮ ਵਲੋਂ 200 ਦੇ ਕਰੀਬ ਮਰੀਜ਼ਾਂ ਦੀ ਵੱਖ-ਵੱਖ ਬੀਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਉਕਤ ਦਾਨੀ ਸੱਜਣਾਂ ਦੇ ਸਹਿਯੋਗ ਲਗਾਤਾਰ ਤਿੰਨ ਦਿਨ ਬ੍ਰਹਮੀ ਤੇ ਚਾਹ ਦਾ ਲੰਗਰ ਲਗਾਇਆ। ਇਸ ਮੌਕੇ ਹਰਮਿੰਦਰ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਅਜਾਇਬ ਸਿੰਘ ਸਾਬਕਾ ਪੰਚ, ਲਖਵਿੰਦਰ ਸਿੰਘ ਖੋਸਲਾ, ਪਲਵਿੰਦਰ ਸਿੰਘ, ਜਗਤਾਰ ਸਿੰਘ, ਮਦਨ ਲਾਲ ਹੀਰ ਪੰਚ, ਜਤਿੰਦਰ ਕੁਮਾਰ, ਮਨਜੀਤ ਕੁਮਾਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ 26 ਵਾਰ ਖੂਨਦਾਨ ਕਰਨ ਵਾਲੇ ਪੰਜਾਬ ਪੁਲਿਸ ਦੇ ਜਵਾਨ ਹਨੀ ਕੁਮਾਰ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸਾਹਿਬਾ ਦੇ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ਲਾਲੀ ਫਗਵਾੜਾ ਨੇ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।