ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਬੱਸ ਕੀਤੀ ਰਵਾਨਾ
ਰਾਮਗੜ੍ਹ ਸੀਕਰੀ, 12 ਸਤੰਬਰ (ਕਟੋਚ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਕੁਮਾਰ ਨੇ ਰਾਮਗੜ੍ਹ ਸੀਕਰੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੱਸਣਯੋਗ ਹੈ ਕਿ ਰਾਮਗੜ੍ਹ ਸੀਕਰੀ ਤੋਂ ਰਵਾਨਾ ਹੋਈ ਇਸ ਬੱਸ ਵਿਚ ਪਿੰਡਾਂ ਰਾਮਗੜ੍ਹ ਸੀਕਰੀ ਤੇ ਕਰਟੋਲੀ ਤੋ ਕਰੀਬ ਚਾਰ ਦਰਜਨ ਸੰਗਤਾਂ ਜਾ ਰਹੀਆਂ ਹਨ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ-ਨਾਲ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਗੇ।
ਅਜੀਤ ਡੈਸਕ
13-09-2026