11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਿੰਡ ਸ਼ੇਖੂਪੁਰ ਬਾਗ਼ ਦੇ ਛਿੰਝ ਮੇਲੇ ’ਚ ਵੱਖ-ਵੱਖ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ

ਉਸਮਾਨਪੁਰ, 10 ਸਤੰਬਰ (ਸੰਦੀਪ ਮਝੂਰ)-ਪਿੰਡ ਸ਼ੇਖੂਪੁਰ ਬਾਗ਼ ਵਿਖੇ ਗੁੱਗਾ ਜਾਹਰ ਪੀਰ ਛਿੰਝ ਤੇ ਸਪੋਰਟਸ ਵੈੱਲਫੇਅਰ ਸੁਸਾਇਟੀ ਰਜਿ: ਵਲੋਂ ਸਮੂਹ ਨਗਰ ਵਾਸੀਆਂ ਤੇ ਐਨ. ਆਰ.

ਅਜੀਤ ਡੈਸਕ 11-09-2026
ਉਸਮਾਨਪੁਰ, 10 ਸਤੰਬਰ (ਸੰਦੀਪ ਮਝੂਰ)-ਪਿੰਡ ਸ਼ੇਖੂਪੁਰ ਬਾਗ਼ ਵਿਖੇ ਗੁੱਗਾ ਜਾਹਰ ਪੀਰ ਛਿੰਝ ਤੇ ਸਪੋਰਟਸ ਵੈੱਲਫੇਅਰ ਸੁਸਾਇਟੀ ਰਜਿ: ਵਲੋਂ ਸਮੂਹ ਨਗਰ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਛਿੰਝ ਮੇਲਾ ਚੇਲਾ ਦਰਸ਼ਨ ਸਿੰਘ ਦੀ ਅਗਵਾਈ ਹੇਠ ਕਰਵਾਇਆ। ਇਸ ਮੌਕੇ ਰੌਬੀ ਕੰਗ ਹਲਕਾ ਇੰਚਾਰਜ ਨਵਾਂਸ਼ਹਿਰ ‘ ਆਪ’, ਸੰਦੀਪ ਕੁਮਾਰ ਚੇਚੀ ਜ਼ਿਲ੍ਹਾ ਪ੍ਰਧਾਨ ‘ਆਪ’, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ, ਲਖਵਿੰਦਰ ਲੱਧੜ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਹਰਪ੍ਰੀਤ ਸਿੰਘ ਖਾਰਾ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਮਨਦੀਪ ਸਿੰਘ ਥਿਆੜਾ ਸੀਨੀਅਰ ਯੂਥ ਅਕਾਲੀ ਆਗੂ, ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ, ਹਰਨੇਕ ਸਿੰਘ ਬੜਵਾ ਸੀਨੀਅਰ ਅਕਾਲੀ ਆਗੂ, ਕੁਲਦੀਪ ਰਾਮ ਮੀਟਾ, ਸਚਿਨ ਕੁਮਾਰ ਰਾਜੂ, ਮਨੋਹਰ ਸਿੰਘ ਦੁਪਾਲਪੁਰ, ਅਮਨਦੀਪ ਸਿੰਘ ਆੜ੍ਹਤੀ, ਕੁਲਵੰਤ ਸਿੰਘ ਰਕਾਸਣ ਆਦਿ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਨੂੰ ਮੇਲੇ ਕਰਵਾਉਣ ਲਈ ਵਧਾਈ ਦਿੱਤੀ। ਝੰਡੀ ਦੀ ਵਿਚ ਕੁਸ਼ਤੀ ਚਮਕੌਰ ਹੱਲਾ ਨੇ ਰੋਸ਼ਨ ਕਿਰਲਗੜ੍ਹ ਨੂੰ ਹਰਾ ਕੇ ਬੁਲਟ ਮੋਟਰਸਾਈਕਲ ’ਤੇ ਕਬਜ਼ਾ ਕੀਤਾ ਜਦਕਿ ਉਪ ਜੇਤੂ ਨੂੰ 75000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਮੌਕੇ ਦੂਸਰੇ ਨੰਬਰ ਦੀ ਝੰਡੀ ਦੀ ਕੁਸ਼ਤੀ ਵਿਚ ਭੋਲਾ ਦਿੱਲੀ ਨੇ ਰਾਜਸਥਾਨ ਦੇ ਗੁਰਪ੍ਰੀਤ ਨੂੰ ਹਰਾ ਕੇ ਇਕ ਸਪਲੈਂਡਰ ਮੋਟਰਸਾਈਕਲ ਜਿੱਤਿਆ। ਉਪ ਜੇਤੂ ਨੂੰ 71 ਹਜ਼ਾਰ ਰੁਪਏ ਨਕਦ ਦਿੱਤੇ ਗਏ। ਇਸੇ ਤਰ੍ਹਾਂ ਝੰਡੀ ਦੇ ਤਿੰਨ ਨੰਬਰ ਦੀ ਕੁਸ਼ਤੀ ਤੀਰਥ ਫਗਵਾੜਾ ਨੇ ਅਜੇ ਹਰਿਆਣਾ ਨੂੰ ਹਰਾ ਕੇ ਆਪਣੇ ਨਾਮ ਕੀਤੀ। ਜੇਤੂ ਨੂੰ ਇਕ ਸਪਲੈਂਡਰ ਮੋਟਰਸਾਈਕਲ ਤੇ ਉਪ ਜੇਤੂ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ। ਇਸ ਮੌਕੇ ਜਥੇਦਾਰ ਤਾਰਾ ਸਿੰਘ, ਜਥੇਦਾਰ ਅਮਰੀਕ ਸਿੰਘ, ਬਲਬੀਰ ਚੰਦ, ਜਸਵੀਰ ਸਿੰਘ ਬਾਬੂ, ਸੁੱਖਾ ਹਲਵਾਈ, ਗੁਰਪ੍ਰੀਤ ਸਿੰਘ, ਤਾਰਾ ਸਿੰਘ ਹਲਵਾਈ, ਹਰਜੀਤ ਸਿੰਘ ਪੰਚ, ਰਣਜੀਤ ਸਿੰਘ ਭੋਲਾ, ਗੁਰਮੇਜ਼ ਸਿੰਘ, ਪਵਨ ਕਲੇਰ, ਗੁਰਦੀਪ ਸਿੰਘ, ਸਿਮਰਨਪ੍ਰੀਤ ਸਿੰਘ, ਰਾਮ ਲਾਲ ਸਿੰਘ ਨੰਬਰਦਾਰ, ਰਤਨ ਸਿੰਘ, ਰਣਜੀਤ ਸਿੰਘ ਕੋਟ ਰਾਂਝਾ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਤਿਗੁਰ ਗੰਗਾ ਨੰਦ ਮਹਾਰਾਜ ਦੀ ਮਹਿਮਾ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ-ਭਗਤ ਚਰਨਜੀਤ ਭਾਟੀਆ ਅਗਲੀ ਖ਼ਬਰ ਅਲੀਪੁਰ ਵਿਖੇ ਛਿੰਝ ਮੇਲਾ 13 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।