14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਭਾਜਪਾ ਵਲੋਂ ਪਿੰਡਾਂ ਅੰਦਰ ਸਰਗਰਮੀਆਂ ਤੇਜ਼

ਸੜੋਆ, 13 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਫਰਵਰੀ 2027 ’ਚ ਪੰਜਾਬ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਪਿੰਡਾਂ ਅੰਦਰ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਸੰਬੰਧ ’ਚ ਭਾਜਪਾ ਆਗੂਆਂ ਦੀ ਵਿਸ਼ੇਸ਼ ਇਕੱਤਰਤਾ ਚੌਧਰੀ ਵਿਜੈ ਭਾਟੀਆ ਸੰਡਰੇਵਾਲ ਸੀਨੀਅਰ ਭਾਜਪਾ ਆਗੂ ਦੀ ਅਗਵਾਈ ’ਚ ਪਿੰਡ ਸੰਡਰੇਵਾਲ ਵਿਖੇ ਹੋਈ, ਜਿਸ ਵਿਚ ਪਾਰਟੀ ਆਗੂਆਂ ਨੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਤੇ ਬਲਾਕ ਬਲਾਚੌਰ ਨਾਲ ਸੰਬੰਧਤ ਬੂਥ ਲੈਵਲ ’ਤੇ ਕਾਇਮ ਕੀਤੀਆਂ ਬੂਥ ਕਮੇਟੀਆਂ ਤੋਂ ਇਲਾਵਾ ਪਾਰਟੀ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਹੋਈ।

ਅਜੀਤ ਡੈਸਕ 14-10-2026
ਸੜੋਆ, 13 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਫਰਵਰੀ 2027 ’ਚ ਪੰਜਾਬ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਪਿੰਡਾਂ ਅੰਦਰ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਸੰਬੰਧ ’ਚ ਭਾਜਪਾ ਆਗੂਆਂ ਦੀ ਵਿਸ਼ੇਸ਼ ਇਕੱਤਰਤਾ ਚੌਧਰੀ ਵਿਜੈ ਭਾਟੀਆ ਸੰਡਰੇਵਾਲ ਸੀਨੀਅਰ ਭਾਜਪਾ ਆਗੂ ਦੀ ਅਗਵਾਈ ’ਚ ਪਿੰਡ ਸੰਡਰੇਵਾਲ ਵਿਖੇ ਹੋਈ, ਜਿਸ ਵਿਚ ਪਾਰਟੀ ਆਗੂਆਂ ਨੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਤੇ ਬਲਾਕ ਬਲਾਚੌਰ ਨਾਲ ਸੰਬੰਧਤ ਬੂਥ ਲੈਵਲ ’ਤੇ ਕਾਇਮ ਕੀਤੀਆਂ ਬੂਥ ਕਮੇਟੀਆਂ ਤੋਂ ਇਲਾਵਾ ਪਾਰਟੀ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਹੋਈ। ਚੌਧਰੀ ਵਿਜੈ ਭਾਟੀਆ ਸੰਡਰੇਵਾਲ ਨੇ ਦੱਸਿਆ ਕਿ ਪੰਜਾਬ ਦੇ ਲੋਕ ਸੂਬੇ ਅੰਦਰ ਡੱਬਲ ਇੰਜਣ ਵਾਲੀ ਸਰਕਾਰ ਕਾਇਮ ਕਰਨ ਦੇ ਮਨੋਰਥ ਨੂੰ ਲੈ ਕੇ ਹੁਣ ਤੋਂ ਸਰਗਰਮੀਆਂ ਨਾਲ ਪਿੰਡ ਪੱਧਰ ’ਤੇ ਵੋਟਰਾਂ ਅਤੇ ਸਮਰਥਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਪਾਰਟੀ ਵਰਕਰਾਂ ਵਲੋਂ ਪਿੰਡਾਂ ਦੇ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਆਮ ਲੋਕਾਂ ਨੂੰ ਦਿੱਤੀਆ ਜਾ ਰਹੀਆਂ ਸਹੂਲਤਾਂ ਬਾਰੇ ਜਾਣੂੰ ਕਰਵਾੲਆ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਪ੍ਰਦਾਨ ਕਰਵਾਉਣ ਲਈ ਪਿੰਡ ਪੱਧਰ ’ਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਚੋਣਾਂ ਦੌਰਾਨ ਕਿਸੇ ਪ੍ਰਕਾਰ ਦੀ ਹੇਰਾ ਫੇਰੀ ਨੂੰ ਰੋਕਣ ਲਈ ਪਿੰਡਾਂ ਅੰਦਰ ਬੂਥ ਲੈਵਲ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕੀ ਹੁਣ ‘ਆਪ’ ਸਰਕਾਰ ਦੇ ਸ਼ਾਸ਼ਨ ਕਾਲ ਤੋਂ ਤੰਗ ਆ ਚੁਕੇ ਹਨ, ਇਸੇ ਕਰਕੇ ਉਹ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਵਰਿੰਦਰ ਸੈਣੀ ਪ੍ਰਧਾਨ, ਗੁਰਨਾਮ ਕੁਸ਼ਾਨਾ, ਪਰਮਜੀਤ ਸਿੰਘ ਖਾਲਸਾ ਸਟੇਟ ਕਮੇਟੀ ਮੈਂਬਰ, ਅਸ਼ੋਕ ਕੁਮਾਰ ਚੇਚੀ ਅਤੇ ਨੰਦ ਕਿਸ਼ੋਰ ਸੜੋਆ ਵੀ ਹਾਜਰ ਸਨ।
ਪਿਛਲੀ ਖ਼ਬਰ ਕੌਂਸਲਰ ਨਿਧੀ ਗੁਪਤਾ ਦੇ ਵਿਰੋਧ ਦਾ ਅਸਰ! ਅਗਲੀ ਖ਼ਬਰ ਚੌਧਰੀ ਵਿਦਿਆ ਸਾਗਰ ਦਾ ਪਿੰਡ ਚਾਹਲਾ ਵਿਖੇ ਹੋਇਆ ਸਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।