06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਲੰਬੇ ਸਮੇਂ ਤੋਂ ਮੁਸੀਬਤ ਦਾ ਘਰ ਬਣੀ ਮੁਕੰਦਪੁਰ ਰੋਡ ਵਾਲੀ ਪੁਲੀ ਬਣ ਕੇ ਤਿਆਰ

ਬੰਗਾ, 5 ਸਤੰਬਰ (ਧਰਮਵੀਰ ਪਾਲ)-ਸ਼ਹਿਰ ਦੇ ਮਹੱਤਵਪੂਰਨ ਤੇ ਭਾਰੀ ਆਵਾਜਾਈ ਵਾਲੇ ਮੁਕੰਦਪੁਰ ਚੌਕ ਤੇ ਮੁਕੰਦਪੁਰ ਰੋਡ ਅਤੇ ਬੰਗਾ ਮੇਨ ਰੋਡ ਨੂੰ ਜੋੜਨ ਵਾਲੀ ਪੁਲੀ ਦੀ ਮੁਰੰਮਤ ਦਾ ਕੰਮ ਲੰਬੇ ਸਮੇਂ ਤੋਂ ਚੁਣੌਤੀ ਬਣਿਆ ਹੋਇਆ ਸੀ। ਨੈਸ਼ਨਲ ਹਾਈਵੇ ਵਿਭਾਗ ਵਲੋਂ ਸਮੇਂ-ਸਮੇਂ ’ਤੇ ਇਸ ਦੀ ਮੁਰੰਮਤ ਕੀਤੀ ਜਾਂਦੀ ਰਹੀ ਪਰ ਭਾਰੀ ਵਾਹਨਾਂ ਅਤੇ ਓਵਰਲੋਡ ਟਰਾਲਿਆਂ ਟਰਾਲੀਆਂ ਦੀ ਆਵਾਜਾਈ ਕਾਰਨ ਇਹ ਹਿੱਸਾ ਮੁੜ ਨੁਕਸਾਨ ਗ੍ਰਸਤ ਹੋ ਜਾਂਦਾ ਸੀ।

ਅਜੀਤ ਡੈਸਕ 06-09-2026
ਬੰਗਾ, 5 ਸਤੰਬਰ (ਧਰਮਵੀਰ ਪਾਲ)-ਸ਼ਹਿਰ ਦੇ ਮਹੱਤਵਪੂਰਨ ਤੇ ਭਾਰੀ ਆਵਾਜਾਈ ਵਾਲੇ ਮੁਕੰਦਪੁਰ ਚੌਕ ਤੇ ਮੁਕੰਦਪੁਰ ਰੋਡ ਅਤੇ ਬੰਗਾ ਮੇਨ ਰੋਡ ਨੂੰ ਜੋੜਨ ਵਾਲੀ ਪੁਲੀ ਦੀ ਮੁਰੰਮਤ ਦਾ ਕੰਮ ਲੰਬੇ ਸਮੇਂ ਤੋਂ ਚੁਣੌਤੀ ਬਣਿਆ ਹੋਇਆ ਸੀ। ਨੈਸ਼ਨਲ ਹਾਈਵੇ ਵਿਭਾਗ ਵਲੋਂ ਸਮੇਂ-ਸਮੇਂ ’ਤੇ ਇਸ ਦੀ ਮੁਰੰਮਤ ਕੀਤੀ ਜਾਂਦੀ ਰਹੀ ਪਰ ਭਾਰੀ ਵਾਹਨਾਂ ਅਤੇ ਓਵਰਲੋਡ ਟਰਾਲਿਆਂ ਟਰਾਲੀਆਂ ਦੀ ਆਵਾਜਾਈ ਕਾਰਨ ਇਹ ਹਿੱਸਾ ਮੁੜ ਨੁਕਸਾਨ ਗ੍ਰਸਤ ਹੋ ਜਾਂਦਾ ਸੀ। ਇਸ ਗੰਭੀਰ ਜਨਤਕ ਸਮੱਸਿਆ ਨੂੰ ਰੋਟਰੀ ਕਲੱਬ ਬੰਗਾ ਵਲੋਂ ਚੁਣੌਤੀ ਵਜੋਂ ਲੈਂਦਿਆਂ ਇਸ ਦੇ ਸਥਾਈ ਹੱਲ ਲਈ ਪਹਿਲ ਕੀਤੀ ਗਈ। ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਕਲੱਬ ਦੇ ਅਹੁਦੇਦਾਰਾਂ ਨੇ ਐਸ . ਡੀ. ਐਮ. ਬੰਗਾ ਨਾਲ ਮੁਲਾਕਾਤ ਕਰਕੇ ਮੁਕੰਦਪੁਰ ਚੌਕ ਦੀ ਸਮੱਸਿਆ ਬਾਰੇ ਵਿਚਾਰ-ਵਟਾਂਦਰਾ ਕੀਤਾ। ਐਸ. ਡੀ. ਐਮ. ਬੰਗਾ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸੰਬੰਧਤ ਵਿਭਾਗਾਂ ਨਾਲ ਸਾਂਝੇ ਤੌਰ ’ਤੇ ਹੱਲ ਕੱਢਣ ਲਈ ਸਹਿਯੋਗ ਦਿੱਤਾ। ਉਪਰੰਤ ਰੋਟਰੀ ਕਲੱਬ ਬੰਗਾ ਦੀ ਪਹਿਲ ’ਤੇ ਡੀ. ਐਸ. ਪੀ. ਬੰਗਾ, ਨੈਸ਼ਨਲ ਹਾਈਵੇ ਅਥਾਰਿਟੀ, ਲੋਕ ਨਿਰਮਾਣ ਵਿਭਾਗ, ਬੰਗਾ ਨਗਰ ਕੌਂਸਲ, ਟ੍ਰੈਫਿਕ ਪੁਲਿਸ ਤੇ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ। ਕਲੱਬ ਵਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਿਰਫ਼ ਆਮ ਪੱਧਰ ਦੀ ਮੁਰੰਮਤ ਕਰਨ ਦੀ ਬਜਾਏ ਹੈਵੀ ਟ੍ਰੈਫਿਕ ਨੂੰ ਧਿਆਨ ਵਿਚ ਰੱਖਦਿਆਂ ਮਜ਼ਬੂਤ ਤੇ ਲੰਬੇ ਸਮੇਂ ਤੱਕ ਟਿਕਾਊ ਨਿਰਮਾਣ ਕੀਤਾ ਜਾਵੇ। ਇਸ ਲਈ ਉੱਚ ਗੁਣਵੱਤਾ ਵਾਲੇ ਤੇ ਵੱਧ ਮਜ਼ਬੂਤੀ ਵਾਲੇ ਕੰਕਰੀਟ ਦੀ ਵਰਤੋਂ ਕਰਨ ’ਤੇ ਸਹਿਮਤੀ ਬਣੀ। ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪ੍ਰਬੰਧਕ ਕਮੇਟੀ ਵਲੋਂ ਵੀ ਇਸ ਜਨਤਕ ਕੰਮ ਵਿਚ ਸਹਿਯੋਗ ਦਿੱਤਾ ਗਿਆ। ਸਾਰੇ ਸੰਬੰਧਤ ਵਿਭਾਗਾਂ ਅਤੇ ਸੰਸਥਾਵਾਂ ਦੇ ਸਾਂਝੇ ਸਹਿਯੋਗ ਨਾਲ ਮੁਰੰਮਤ ਦਾ ਕੰਮ ਮੁਕੰਮਲ ਕੀਤਾ। ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੁਕੰਦਪੁਰ ਚੌਕ ਨੂੰ 22 ਅਗਸਤ ਤੋਂ 4 ਸਤੰਬਰ ਤੱਕ ਆਵਾਜਾਈ ਲਈ ਬੰਦ ਰੱਖਿਆ। ਹੁਣ 5 ਸਤੰਬਰ ਤੋਂ ਚੌਕ ਨੂੰ ਸਾਰੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਪਿੰਡ ਸਾਹਿਬਾ ਵਿਖੇ ਟੋਬੇ ਦੇ ਗੰਦੇ ਪਾਣੀ ਨਾਲ ਟੁੱਟੀ ਸੜਕ ਲੋਕਾਂ ਲਈ ਬਣੀ ਮੁਸੀਬਤ ਅਗਲੀ ਖ਼ਬਰ ਸਹਿਕਾਰੀ ਸਭਾ ਮਜਾਰਾ ਕਲਾਂ ਦਾ ਆਮ ਇਜਲਾਸ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।