29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਹਲਕਾ ਗਿੱਲ ਤੋਂ ਭਾਜਪਾ ਆਗੂ ਸਨੀ ਕੈਂਥ ਨੂੰ ਵਿਧਾਨ ਸਭਾ ਉਮੀਦਵਾਰ ਐਲਾਨਣ ਦੀ ਭਾਜਪਾ ਵਰਕਰਾਂ ਵਲੋਂ ਕੀਤੀ ਮੰਗ

ਹੰਬੜਾਂ, 28 ਨਵੰਬਰ (ਹਰਵਿੰਦਰ ਸਿੰਘ ਮੱਕੜ)- ਹੰਬੜਾਂ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਕੀਤੇ ਫ਼ੈਸਲੇ ਅਨੁਸਾਰ ਭਾਜਪਾ ਹਾਈ ਕਮਾਂਡ ਤੋਂ ਭਾਜਪਾ ਆਗੂਆ ਤੇ ਵਰਕਰਾਂ ਵਲੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਵਿਧਾਨ ਸਭਾ ਹਲਕਾ ਗਿੱਲ ਤੋਂ ਜੁਝਾਰੂ ਭਾਜਪਾ ਆਗੂ ਗਗਨਦੀਪ ਸਿੰਘ ਸਨੀ ਕੈਂਥ ਨੂੰ ਉਮੀਦਵਾਰ ਐਲਾਨਿਆ ਜਾਵੇ ਤਾਂ ਕਿ ਹਲਕਾ ਗਿੱਲ ਦੀ ਨਮਾਇੰਦਗੀ ਇਮਾਨਦਾਰ ਤੇ ਕਾਬਲ ਭਾਜਪਾ ਆਗੂ ਸਨੀ ਕੈਂਥ ਦੇ ਸੁਰੱਖਿਅਤ ਹੱਥਾਂ ਵਿਚ ਦਿੱਤੀ ਜਾ ਸਕੇ।

ਅਜੀਤ ਡੈਸਕ 29-11-2026
ਹੰਬੜਾਂ, 28 ਨਵੰਬਰ (ਹਰਵਿੰਦਰ ਸਿੰਘ ਮੱਕੜ)- ਹੰਬੜਾਂ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਕੀਤੇ ਫ਼ੈਸਲੇ ਅਨੁਸਾਰ ਭਾਜਪਾ ਹਾਈ ਕਮਾਂਡ ਤੋਂ ਭਾਜਪਾ ਆਗੂਆ ਤੇ ਵਰਕਰਾਂ ਵਲੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਵਿਧਾਨ ਸਭਾ ਹਲਕਾ ਗਿੱਲ ਤੋਂ ਜੁਝਾਰੂ ਭਾਜਪਾ ਆਗੂ ਗਗਨਦੀਪ ਸਿੰਘ ਸਨੀ ਕੈਂਥ ਨੂੰ ਉਮੀਦਵਾਰ ਐਲਾਨਿਆ ਜਾਵੇ ਤਾਂ ਕਿ ਹਲਕਾ ਗਿੱਲ ਦੀ ਨਮਾਇੰਦਗੀ ਇਮਾਨਦਾਰ ਤੇ ਕਾਬਲ ਭਾਜਪਾ ਆਗੂ ਸਨੀ ਕੈਂਥ ਦੇ ਸੁਰੱਖਿਅਤ ਹੱਥਾਂ ਵਿਚ ਦਿੱਤੀ ਜਾ ਸਕੇ। ਇਸ ਨਾਲ ਵਿਕਾਸ ਪੱਖੋਂ ਪਿਛੜੇ ਹੋਏ ਹਲਕਾ ਗਿੱਲ ਨੂੰ ਦੁਬਾਰਾ ਲੀਹ ’ਤੇ ਲਿਆ ਕੇ ਖੁਸ਼ਹਾਲ ਬਣਾਇਆ ਜਾ ਸਕੇਗਾ। ਇਸ ਸਮੇਂ ਹਰਬੰਸ ਸਿੰਘ ਪ੍ਰਧਾਨ ਐੱਸ ਸੀ. ਮੋਰਚਾ, ਹਰਭਜਨ ਸਿੰਘ ਖੈਹਿਰਾ ਬੇਟ, ਮਨਦੀਪ ਕੁਮਾਰ ਮੱਲਣ ਕਨਵੀਨਰ ਹਿਊਮਨ ਰਾਈਟਸ ਸੈੱਲ, ਠੇਕੇਦਾਰ ਸ਼ੰਭੂ, ਸੀਨੀਅਰ ਆਗੂ ਬਲਵਿੰਦਰ ਸਿੰਘ, ਬਲਵੰਤ ਸਿੰਘ ਮੰਡਲ ਪ੍ਰਧਾਨ, ਰਵੀ ਕੁਮਾਰ ਸਿੰਘ ਕੋ- ਕਨਵੀਨਰ ਹਿਊਮਨ ਰਾਈਟਸ ਸੈੱਲ, ਸ਼ਿੰਗਾਰਾ ਸਿੰਘ, ਹੈਪੀ ਹੰਬੜਾਂ, ਕਪਿਲ ਗੁਪਤਾ, ਕੁਲਦੀਪ ਸਿੰਘ ਗੌਂਸਪੁਰ, ਸੰਜੇ ਗੁਪਤਾ, ਅਲੋਕ ਕੁਮਾਰ ਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ.ਡੀ.ਐੱਮ. ਵਲੋਂ ਅੱਗਰਵਾਲ ਵੈੱਲਫੇਅਰ ਬੋਰਡ ਦੇ ਆਗੂਆਂ ਨਾਲ ਮੀਟਿੰਗ ਅਗਲੀ ਖ਼ਬਰ ਪੰਜਾਬੀ ਬੋਲੀ, ਸਮੱਸਿਆਵਾਂ ਤੇ ਹੱਲ ਸੰਬੰਧੀ ਮਿੱਤਰ ਸੈਨ ਮੀਤ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।