ਪੰਜਾਬੀ ਬੋਲੀ, ਸਮੱਸਿਆਵਾਂ ਤੇ ਹੱਲ ਸੰਬੰਧੀ ਮਿੱਤਰ ਸੈਨ ਮੀਤ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ
ਜਗਰਉਂ, 28 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ) ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਜਗਰਾਉਂ ਵਲੋਂ ਪ੍ਰਿੰਸੀਪਲ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੰਜਾਬੀ ਮਹੀਨੇ ਨੂੰ ਮੁੱਖ ਰੱਖਦਿਆਂ ਮਿੱਤਰ ਸੈਨ ਮੀਤ, ਸੰਚਾਲਕ, ਪੰਜਾਬੀ ਤੇ ਭਾਸ਼ਾ ਵਿਭਾਗ ਭਾਈਚਾਰਾ ਨੂੰ ਮਜ਼ਬੁਤ ਕਰਨ ਲਈ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸੰਵਾਦ ਰਚਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਦੌਰਾਨ ਵਿਦਿਆਰਥਣ ਗੁਰਪ੍ਰੀਤ ਕੌਰ ਅਤੇ ਉਸ ਦੀਆਂ ਸਾਥਣਾਂ ਵਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ।
ਜਗਰਉਂ, 28 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ) ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਜਗਰਾਉਂ ਵਲੋਂ ਪ੍ਰਿੰਸੀਪਲ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੰਜਾਬੀ ਮਹੀਨੇ ਨੂੰ ਮੁੱਖ ਰੱਖਦਿਆਂ ਮਿੱਤਰ ਸੈਨ ਮੀਤ, ਸੰਚਾਲਕ, ਪੰਜਾਬੀ ਤੇ ਭਾਸ਼ਾ ਵਿਭਾਗ ਭਾਈਚਾਰਾ ਨੂੰ ਮਜ਼ਬੁਤ ਕਰਨ ਲਈ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸੰਵਾਦ ਰਚਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਦੌਰਾਨ ਵਿਦਿਆਰਥਣ ਗੁਰਪ੍ਰੀਤ ਕੌਰ ਅਤੇ ਉਸ ਦੀਆਂ ਸਾਥਣਾਂ ਵਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ। ਇਸ ਸਮੇਂ ਲੈਕਚਰਾਰ ਜਗਦੀਪਪਾਲ ਸਿੰਘ ਪੰਜਾਬੀ ਡਾਈਟ ਜਗਰਾਉਂ ਨੇ ਮਿੱਤਰ ਸੈਨ ਮੀਤ ਸਹਿਤ ਅਕੈਡਮੀ ਪੁਰਸਕਾਰ ਵਜੇਦਤਾ ਤੇ ਸੰਚਾਲਕ ਪੰਜਾਬੀ ਭਾਸ਼ਾ, ਪ੍ਰਸਾਰ ਭਾਈਚਾਰਾ ਦੀ ਸਾਹਿਤਕ ਦੇਣ ਅਤੇ ਪੰਜਾਬੀ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣੂ ਕਰਆਇਆ ਗਿਆ । ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਦੌਰਾਨ ਮੀਤ ਨੇ ਪੰਜਾਬੀ ਬੋਲੀ ਦੀ ਭਾਰਤ ਅਤੇ ਵਿਦੇਸ਼ਾਂ ’ਚ ਪੰਜਾਬੀ ਅਧਾਰ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਅਦਾਲਤਾਂ ਵਿਚ ਕੰਮ ਗੁਰਮੁੱਖੀ ਲਿਪੀ ਵਿਚ ਕਰਨਾ ਜ਼ਰੂਰੀ ਹੈ। ਕੇਸ ਅਤੇ ਫ਼ੈਸਲੇ ਗੁਰਮੁਖੀ ਵਿਚ ਲਿਖੇ ਜਾਣੇ ਚਾਹੀਦੇ। ਅਜਿਹਾ ਕਰਨਾ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਦੇਸ਼ਾਂ ਵਿੱਚ ਜਿੱਥੇ ਪੰਜਾਬੀਆਂ ਦੇ ਵੱਡੀ ਆਬਾਦੀ ਹੈ, ਉੱਥੇ ਪੰਜਾਬੀ ਬੋਲਣ ਅਤੇ ਲਿਖਣ ਵਾਲੇ ਨੂੰ ਨੌਕਰੀ ਦਿੱਤੀ ਜਾਂਦੀ ਹੈ। ਸ਼ਬਦ ਜੋੜਾਂ ਦੀ ਸ਼ੁੱਧਤਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ। ਏ.ਆਈ. ਵਰਗੀ ਤਕਨੀਕ ਦਾ ਫਾਇਦਾ ਲੈਣ ਲਈ ਨਿਰਣਾਇਕ ਸ਼ਬਦ ਜੋੜ ਕੋਚ ਜ਼ਰੂਰੀ ਹੈ। ਸਾਹਿਤਕਾਰ, ਪੰਜਾਬੀ ਭਾਸ਼ਾ ਵਿਭਾਗ ਅਤੇ ਪੰਜਾਬ ਪ੍ਰੇਮੀ ਅਦਾਰਿਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਕਾਰਜਸੀਲ ਹੋਣਾ ਚਾਹੀਦਾ ਹੈ। ਇਸ ਮੌਕੇ ਸੇਵਾਮੁਕਤ ਲੈਕਚਰਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਦਾ ਹੀ ਵਿਦੇਸ਼ੀ ਹਮਲਾਵਰਾਂ ਨਾਲ ਦੋ ਹੱਥ ਕਰਦਾ ਆਇਆ ਹੈ। ਜਿਸ ਸਦਕਾ ਪੰਜਾਬੀ ਬੋਲੀ ਦਾ ਲਿਹਜਾ ਵੀ ਸੂਰਵੀਰ ਲੜਾਕੂਆਂ ਵਾਲਾ ਹੈ। ਇਸ ਸਮੇਂ ਪੰਜਾਬੀ ਗਾਇਕਾਂ ਸੁਖਜੀਤ ਕੌਰ ਨੇ ਜਿੱਥੇ ਪੰਜਾਬੀ ਦੇ ਵਡੱਪਣ ਦੀ ਗੱਲ ਕੀਤੀ, ਉੱਥੇ ਗੀਤਕਾਰ ਸਾਹਿਤਕ ਵਿਰਸੇ ਨਾਲ ਜੋੜਨ ਦੀ ਗੱਲ ਕੀਤੀ, ਉਥੇ ਗੀਤਕਾਰੀ ਸਾਰਥਿਕ ਤੇ ਵਿਰਸੇ ਨਾਲ ਜੋੜਣ ਦੀ ਤਾਕੀਦ ਕੀਤੀ। ਇਸ ਸਮੇਂ ਗਾਇਕਾਂ ਨੇ ਆਪਣੇ ਗੀਤ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਸੁਖਵਿੰਦਰ ਕੌਰ ਵਲੋਂ ਮਿੱਤਰ ਸੈਨ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪੰਜਾਬੀ ਲਈ ਯਤਨਸ਼ੀਲ ਹੋਣ ਦੀ ਅਪੀਲ ਕੀਤੀ। ਇਸ ਸਮੇਂ ਡਾਈਟ ਦੇ ਸਟਾਫ਼ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ਼ ਦੀ ਕਾਰਵਾਈ ਜਸਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਵਲੋਂ ਕੀਤੀ ਗਈ। ਇਸ ਸਮਾਗਮ ਦੌਰਾਨ ਰਾਜਨ ਬਾਂਸਲ, ਕੰਵਨ, ਰਣਦੀਪ ਸਿੰਘ, ਪ੍ਰਭਾਵ ਕਪੂਰ, ਮਨੋਹਰ ਸਿੰਘ, ਵਿਨੇ ਕੁਮਾਰ, ਗੁਰਪ੍ਰੀਤ ਕੌਰ, ਗੁਰਪ੍ਰੀਤ ਸਿੰਘ ਨੇ ਹਾਜ਼ਰੀ ਭਰੀ।