ਸਮਾਜ ਸੇਵੀ ਪਰਿਵਾਰ ਵਲੋਂ ਸਕੂਲ ਵਿਦਿਆਰਥੀਆਂ ਨੂੰ ਕੋਟੀਆਂ ਭੇਟ
ਰਾਏਕੋਟ, 28 ਨਵੰੰਬਰ (ਸੁਸ਼ੀਲ)- ਨੇੜਲੇ ਪਿੰਡ ਨੂਰਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਸਮਾਜਸੇਵੀ ਪ੍ਰਵਾਸੀ ਪੰਜਾਬੀ ਸਤਵਿੰਦਰ ਸਿੰਘ ਭੱਠਲ ਦੇ ਪਰਿਵਾਰ ਵਲੋਂ ਕੋਟੀਆਂ ਤੇ ਟੋਪੀਆਂ ਭੇਟ ਕੀਤੀਆਂ ਗਈਆਂ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਅਧਿਆਪਕਾ ਸ੍ਰੀਮਤੀ ਪਰਵਿੰਦਰ ਕੌਰ ਨੇ ਦੱਸਿਆ ਕਿ ਸਮਾਜ ਸੇਵੀ ਭੱਠਲ ਪਰਿਵਾਰ ਪਹਿਲਾਂ ਵੀ ਸਮੇਂ -ਸਮੇਂ ’ਤੇ ਸਕੂਲ ਦੀ ਮਦਦ ਕਰਦਾ ਰਹਿੰਦਾ ਹੈ, ਇਸੇ ਲੜੀ ਤਹਿਤ ਇਸ ਸਮਾਜ ਸੇਵੀ ਪਰਿਵਾਰ ਵਲੋਂ ਸਕੂਲ ਦੇ 81 ਬੱਚਿਆਂ ਅਤੇ ਮਹਿਲਾ ਵਰਕਰਾਂ ਨੂੰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਟੀਆਂ ਅਤੇ ਟੋਪੀਆਂ ਭੇਟ ਕੀਤੀਆਂ ਗਈਆਂ ਹਨ।
ਰਾਏਕੋਟ, 28 ਨਵੰੰਬਰ (ਸੁਸ਼ੀਲ)- ਨੇੜਲੇ ਪਿੰਡ ਨੂਰਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਸਮਾਜਸੇਵੀ ਪ੍ਰਵਾਸੀ ਪੰਜਾਬੀ ਸਤਵਿੰਦਰ ਸਿੰਘ ਭੱਠਲ ਦੇ ਪਰਿਵਾਰ ਵਲੋਂ ਕੋਟੀਆਂ ਤੇ ਟੋਪੀਆਂ ਭੇਟ ਕੀਤੀਆਂ ਗਈਆਂ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਅਧਿਆਪਕਾ ਸ੍ਰੀਮਤੀ ਪਰਵਿੰਦਰ ਕੌਰ ਨੇ ਦੱਸਿਆ ਕਿ ਸਮਾਜ ਸੇਵੀ ਭੱਠਲ ਪਰਿਵਾਰ ਪਹਿਲਾਂ ਵੀ ਸਮੇਂ -ਸਮੇਂ ’ਤੇ ਸਕੂਲ ਦੀ ਮਦਦ ਕਰਦਾ ਰਹਿੰਦਾ ਹੈ, ਇਸੇ ਲੜੀ ਤਹਿਤ ਇਸ ਸਮਾਜ ਸੇਵੀ ਪਰਿਵਾਰ ਵਲੋਂ ਸਕੂਲ ਦੇ 81 ਬੱਚਿਆਂ ਅਤੇ ਮਹਿਲਾ ਵਰਕਰਾਂ ਨੂੰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਟੀਆਂ ਅਤੇ ਟੋਪੀਆਂ ਭੇਟ ਕੀਤੀਆਂ ਗਈਆਂ ਹਨ। ਇਸ ਨੇਕ ਉਪਰਾਲੇ ਲਈ ਉਨ੍ਹਾਂ ਸਤਵਿੰਦਰ ਸਿੰਘ ਭੱਠਲ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਜਗਨਨਾਥ ਜੀ, ਡਾ. ਸੁਖਦੇਵ ਸਿੰਘ, ਮਾਸਟਰ ਸ਼ਿਵਦੇਵ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ, ਸੋਹਣ ਸਿੰਘ ਕਲਸੀ, ਸੁਖਦੇਵ ਸਿੰਘ ਜਵੰਧਾ, ਸਾਬਕਾ ਸਰਪੰਚ ਅਮਰਜੀਤ ਸਿੰਘ, ਪੰਚ ਸੁਖਮਿੰਦਰ ਸਿੰਘ ਸੋਨੀ, ਅਮਰਜੀਤ ਸਿੰਘ ਰਾਜੂ ਤੋਂ ਇਲਾਵਾ ਹਰਪ੍ਰੀਤ ਕੌਰ, ਕੁਲਦੀਪ ਕੌਰ, ਹਰਭਜਨ ਕੌਰ, ਗੁਰਮੀਤ ਕੌਰ, ਕਮਲਜੀਤ ਕੌਰ, ਸਵਿਤਾ ਆਦਿ ਸਟਾਫ਼ ਮੈਂਬਰ ਮੌਜ਼ੂਦ ਸਨ।