23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

‘ ਆਪ’ ਦੀ ਮੋਗਾ ਖੁਸ਼ਹਾਲ ਪੰਜਾਬ ਰੈਲੀ ’ਚ ਹਜ਼ਾਰਾਂ ਵਾਲੰਟੀਅਰਾਂ ਨਾਲ ਸ਼ਿਰਕਤ ਹੋਵੇਗੀ- ਡਾ. ਕੰਗ

ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਵਲੋਂ 26 ਨਵੰਬਰ ਸਵੇਰ 11 ਵਜੇ ਪਿੰਡ ਮਟਵਾਣੀ (ਮੋਗਾ) ਵਿਖੇ ਪਾਰਟੀ ਦੀ ਹੋਣ ਜਾ ਰਹੀ ਖੁਸ਼ਹਾਲ ਪੰਜਾਬ ਰੈਲੀ ‘ਆਪ’ ਦੀ ਪੰਜਾਬ ’ਚ ਮੁੜ ਸਰਕਾਰ ਬਣਨ ਦਾ ਫ਼ੈਸਲਾ ਤੈਅ ਕਰੇਗੀ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ’ਚ ਆਪ ਪਾਰਟੀ ਵਲੋਂ ਆਗਾਮੀ 2027 ਚੋਣ ਲਈ ਉਮੀਦਵਾਰ ਡਾ: ਕੰਵਲ ਨੈਨ ਸਿੰਘ ਕੰਗ ਵਲੋਂ ਰੈਲੀ ’ਚ ਪਹੁੰਚਣ ਲਈ ਆਪ ਪਾਰਟੀ ਦੇ ਵਾਲੰਟੀਅਰਾਂ, ਪਾਰਟੀ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਕੀਤਾ। ਇਸ ਮੌਕੇ ਡਾ: ਕੰਵਲ ਨੈਨ ਸਿੰਘ ਕੰਗ ਪੱਤਰਕਾਰ ਨਾਲ ਗੱਲਬਾਤ ਸਮੇਂ ਦੱਸਿਆ ਕਿ ਪਾਰਟੀ ਦੀ ਮੋਗਾ ਖੁਸ਼ਹਾਲ ਪੰਜਾਬ ਰੈਲੀ ਪਿਛਲੇ ਵਰਿ੍ਹਆਂ ਦੌਰਾਨ ਪੰਜਾਬ ਸਰਕਾਰ ਦੇ ਕੰਮਾਂ ਦਾ ਲੇਖਾ-ਜੋਖਾ ਪੇਸ਼ ਕਰੇਗੀ।

ਡਾ: ਕੇ.ਐੱਨ.ਐੱਸ ਕੰਗ 24-11-2026
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਵਲੋਂ 26 ਨਵੰਬਰ ਸਵੇਰ 11 ਵਜੇ ਪਿੰਡ ਮਟਵਾਣੀ (ਮੋਗਾ) ਵਿਖੇ ਪਾਰਟੀ ਦੀ ਹੋਣ ਜਾ ਰਹੀ ਖੁਸ਼ਹਾਲ ਪੰਜਾਬ ਰੈਲੀ ‘ਆਪ’ ਦੀ ਪੰਜਾਬ ’ਚ ਮੁੜ ਸਰਕਾਰ ਬਣਨ ਦਾ ਫ਼ੈਸਲਾ ਤੈਅ ਕਰੇਗੀ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ’ਚ ਆਪ ਪਾਰਟੀ ਵਲੋਂ ਆਗਾਮੀ 2027 ਚੋਣ ਲਈ ਉਮੀਦਵਾਰ ਡਾ: ਕੰਵਲ ਨੈਨ ਸਿੰਘ ਕੰਗ ਵਲੋਂ ਰੈਲੀ ’ਚ ਪਹੁੰਚਣ ਲਈ ਆਪ ਪਾਰਟੀ ਦੇ ਵਾਲੰਟੀਅਰਾਂ, ਪਾਰਟੀ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਕੀਤਾ। ਇਸ ਮੌਕੇ ਡਾ: ਕੰਵਲ ਨੈਨ ਸਿੰਘ ਕੰਗ ਪੱਤਰਕਾਰ ਨਾਲ ਗੱਲਬਾਤ ਸਮੇਂ ਦੱਸਿਆ ਕਿ ਪਾਰਟੀ ਦੀ ਮੋਗਾ ਖੁਸ਼ਹਾਲ ਪੰਜਾਬ ਰੈਲੀ ਪਿਛਲੇ ਵਰਿ੍ਹਆਂ ਦੌਰਾਨ ਪੰਜਾਬ ਸਰਕਾਰ ਦੇ ਕੰਮਾਂ ਦਾ ਲੇਖਾ-ਜੋਖਾ ਪੇਸ਼ ਕਰੇਗੀ। ਕੰਗ ਦੱਸਿਆ ਕਿ ਮੋਗਾ ਰੈਲੀ ਜਾਣ ਵਿਚ ਵਾਲੰਟੀਅਰਾਂ ਦੇ ਜਾਣ ਲਈ ਬੱਸਾਂ, ਹੋਰ ਸਾਧਨਾਂ ਦੀ ਮੇਰੀ ਟੀਮ ਵਲੋਂ ਸੂਚੀ ਤੈਅ ਹੈ, ਅੱਜ ਸ਼ਾਮ ਤੱਕ ਪੂਰਾ ਪਲਾਨ ਨੇਪਰੇ ਚੜ੍ਹ ਜਾਵੇਗਾ। ਹਲਕਾ ਦਾਖਾ ’ਚ ਕਿਸੇ ਵਿਸ਼ੇਸ਼ ਪ੍ਰੋਗਰਾਮ ਬਾਰੇ ਸਵਾਲ ਦੇ ਜਵਾਬ’ਚ ਡਾ: ਕੇ.ਐੱਨ.ਐੱਸ. ਕੰਗ ਕਿਹਾ ਅੱਜ ਦੀ ਤਰੀਕ ’ਚ ਮੇਰਾ, ਮੇਰੇ ਹਲਕਾ ਦਾਖਾ ਵਾਲੰਟੀਅਰਾਂ ਦਾ ਪੂਰਾ ਧਿਆਨ ਮੋਗਾ ਰੈਲੀ ਸਫ਼ਲਤਾ ਵਿਚ ਯੋਗਦਾਨ ਪਾਉਣ ਉੱਪਰ ਲੱਗਾ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਹਲਕਾ ਦਾਖਾ ਦੇ ਸ਼ਹਿਰ ਮੰਡੀ ਮੁੱਲਾਂਪੁਰ, ਬਹੁਤਾਦ ਪਿੰਡਾਂ ’ਚ ਨਗਰ ਕੀਰਤਨ ਸਜਾਇਆ ਗਿਆ, ਜਿਥੇ ਡਾ: ਕੇ.ਐੱਨ.ਐੱਸ ਕੰਗ ਆਪਣੀ ਟੀਮ ਨਾਲ ਨਤਮਸਤਕ ਹੋਣ ਪਹੁੰਚੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਦਾ ਸੰਦੇਸ਼ ਦਿੱਤਾ।
ਪਿਛਲੀ ਖ਼ਬਰ ਸਨਮਤੀ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਡਾ. ਦੁਆਰਕਾ ਨਾਥ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।