ਕਸਬਾ ਸਿੱਧਵਾਂ ਬੇਟ ਦੇ ਕਿਸ਼ਨਪੁਰਾ ਚੌਂਕ ਕੋਲ ਖੰਡਰ ਬਣ ਰਹੀ ਇਕ ਮਾਰਕੀਟ ਨਸ਼ੇੜੀਆਂ ਦੇ ਟੀਕਾ ਲਗਾਉਣ ਵਾਲੀ ਮਾਰਕੀਟ ਹੀ ਬਣ ਕੇ ਰਹਿ ਗਈ
ਸਿੱਧਵਾਂ ਬੇਟ, 23 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਮੁਖੀ ਡਾ: ਅੰਕੁਰ ਗੁਪਤਾ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਚਲਾਈ ਜਾ ਮੁਹਿੰਮ ਤਹਿਤ ਕਈ ਨਸ਼ਾ ਤਸਕਰਾਂ ਨੂੰ ਦਬੋਚ ਕੇ ਉਨ੍ਹਾਂ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੇ ਮਾਮਲੇ ਦਰਜ ਕੀਤੇ। ਕਈ ਨਾਮਵਾਰੀ ਤਸਕਰਾਂ ’ਤੇ ਚੱਲ ਰਹੇ ਮੁਕੱਦਮਿਆਂ ਦੇ ਨਾਲ ਉਨ੍ਹਾਂ ਦੀਆਂ ਜਾਇਦਾਦਾਂ ਵੀ ਅਟੈਚ ਕੀਤੀਆਂ ਤਾਂ ਜੋ ਹੋਰਾਂ ਨੂੰ ਕੋਈ ਸਬਕ ਮਿਲ ਸਕੇ ਪਰ ਇਸ ਦੇ ਬਾਵਜੂਦ ਵੀ ਬੇਟ ਇਲਾਕੇ ਵਿੱਚ ਪੁਲਿਸ ਨਸ਼ਿਆਂ ਦਾ ਲੱਕ ਤੋੜਣ ਵਿੱਚ ਕਾਮਯਾਬ ਨਹੀਂ ਹੋ ਸਕੀ, ਜਿਸ ਨਾਲ ਚਿੱਟੇ ਦਾ ਸੇਵਨ ਕਰਕੇ ਰੋਜ਼ਾਨਾ ਹੀ ਕਈ ਮਾਵਾਂ ਦੇ ਚਿਰਾਗ ਬੁੱਝ ਰਹੇ ਹਨ ਅਤੇ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਕਈ ਗੱਭਰੂ ਆਪਣੀਆਂ ਕੀਮਤੀ ਜਾਨਾਂ ਦਾਅ ’ਤੇ ਲਗਾਈ ਬੈਠੇ ਹਨ।
ਕ
ਕਸਬਾ ਸਿੱਧਵਾਂ ਬੇਟ ਦੇ ਕਿਸ਼ਨਪੁਰਾ ਚੌਂਕ ਨਜ਼ਦੀਕ ਇਕ ਖੰਡਰ ਬਣਦੀ ਜਾ ਰਹੀ ਮਾਰਕੀਟ ਦੀਆਂ ਪੌੜੀਆਂ ਵਿੱਚ ਪਈਆਂ ਸਰਿੰਜਾਂ, ਲਾਈਟਰਾਂ ਤੇ ਸਮਾਨ ਦੀ ਦਿਲ ਨੂੰ ਹਿਲਾ ਦੇਣ ਵਾਲੀ ਤਸਵੀਰ। ਤਸਵੀਰ: ਜਸਵੰਤ ਸਿੰਘ ਸਲੇਮਪੁਰੀ
24-11-2026
ਸਿੱਧਵਾਂ ਬੇਟ, 23 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਮੁਖੀ ਡਾ: ਅੰਕੁਰ ਗੁਪਤਾ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਚਲਾਈ ਜਾ ਮੁਹਿੰਮ ਤਹਿਤ ਕਈ ਨਸ਼ਾ ਤਸਕਰਾਂ ਨੂੰ ਦਬੋਚ ਕੇ ਉਨ੍ਹਾਂ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੇ ਮਾਮਲੇ ਦਰਜ ਕੀਤੇ। ਕਈ ਨਾਮਵਾਰੀ ਤਸਕਰਾਂ ’ਤੇ ਚੱਲ ਰਹੇ ਮੁਕੱਦਮਿਆਂ ਦੇ ਨਾਲ ਉਨ੍ਹਾਂ ਦੀਆਂ ਜਾਇਦਾਦਾਂ ਵੀ ਅਟੈਚ ਕੀਤੀਆਂ ਤਾਂ ਜੋ ਹੋਰਾਂ ਨੂੰ ਕੋਈ ਸਬਕ ਮਿਲ ਸਕੇ ਪਰ ਇਸ ਦੇ ਬਾਵਜੂਦ ਵੀ ਬੇਟ ਇਲਾਕੇ ਵਿੱਚ ਪੁਲਿਸ ਨਸ਼ਿਆਂ ਦਾ ਲੱਕ ਤੋੜਣ ਵਿੱਚ ਕਾਮਯਾਬ ਨਹੀਂ ਹੋ ਸਕੀ, ਜਿਸ ਨਾਲ ਚਿੱਟੇ ਦਾ ਸੇਵਨ ਕਰਕੇ ਰੋਜ਼ਾਨਾ ਹੀ ਕਈ ਮਾਵਾਂ ਦੇ ਚਿਰਾਗ ਬੁੱਝ ਰਹੇ ਹਨ ਅਤੇ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਕਈ ਗੱਭਰੂ ਆਪਣੀਆਂ ਕੀਮਤੀ ਜਾਨਾਂ ਦਾਅ ’ਤੇ ਲਗਾਈ ਬੈਠੇ ਹਨ। ਜੇਕਰ ਵੇਖਿਆ ਜਾਵੇ ਤਾਂ ਪਹਿਲਾਂ ਸਿਰਫ਼ ਦਰਿਆਈ ਪੱਟੀ ਵਿੱਚ ਹੀ ਨਸ਼ਿਆਂ ਦਾ ਕਾਰੋਬਾਰ ਹੁੰਦਾ ਸੀ ਪਰ ਹੁਣ ਹੈਰਾਨੀ ਦੀ ਗੱਲ ਹੈ ਕਿ ਬੇਟ ਇਲਾਕੇ ਨਾਲ ਸੰਬੰਧਿਤ ਕਈ ਨੌਜਵਾਨਾਂ ਨੇ ਨਸ਼ਿਆਂ ਦਾ ਸੇਵਨ ਕਰਨ ਲਈ ਸਥਾਨਿਕ ਕਸਬੇ ਦੇ ਕਿਸ਼ਨਪੁਰਾ ਚੌਂਕ ਦੇ ਨਜ਼ਦੀਕ ਇੱਕ ਖੰਡਰ ਬਣਦੀ ਜਾ ਰਹੀ ਮਾਰਕੀਟ ਦੀਆਂ ਦੁਕਾਨਾ ’ਤੇ ਚੜ੍ਹਣ ਵਾਲੀਆਂ ਪੌੜੀਆਂ ਨੂੰ ਆਪਣਾ ਪੱਕਾ ਅੱਡਾ ਬਣਾ ਲਿਆ ਹੈ ਅਤੇ ਹੁਣ ਇਹ ਮਾਰਕੀਟ ਇਕ ਤਰ੍ਹਾਂ ਨਾਲ ਨਸ਼ੇੜੀਆਂ ਦੇ ਟੀਕਾ ਲਗਾਉਣ ਵਾਲੀ ਮਾਰਕੀਟ ਹੀ ਬਣ ਕੇ ਰਹਿ ਗਈ ਹੈ। ਭਾਵੇਂ ਪੱਤਰਕਾਰਾਂ ਦੀ ਟੀਮ ਪਹਿਲਾਂ ਵੀ ਕਈ ਵਾਰ ਇਸ ਜਗ੍ਹਾ ’ਤੇ ਟੀਕੇ ਲਗਾਉਣ ਵਾਲੇ ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਈ ਵਾਰ ਸਮਝਾ ਚੁੱਕੀ ਹੈ ਪਰ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਇਹ ਨੌਜਵਾਨ ਚਾਹ ਕੇ ਵੀ ਨਸ਼ਿਆਂ ਦਾ ਖੈਹਿੜਾ ਛੱਡਣ ਤੋਂ ਅਸਮਰੱਥ ਵਿਖਾਈ ਦੇ ਰਹੇ ਹਨ। ਅੱਜ ਵੀ ਭਿਣਕ ਲੱਗਣ ’ਤੇ ਜਦੋਂ ਪੱਤਰਕਾਰਾਂ ਦੀ ਟੀਮ ਇਸ ਜਗ੍ਹਾ ’ਤੇ ਪੁੱਜੀ ਤਾਂ ਖੰਡਰ ਬਣ ਚੁੱਕੀ ਇਸ ਇਮਾਰਤ ਨੂੰ ਚੜ੍ਹਦੀਆਂ ਪੌੜੀਆਂ ਵਿਚ ਨਸ਼ੇ ਲਗਾਉਣ ਲਈ ਪਈਆਂ ਸਰਿੰਜਾਂ, ਕਈ ਲਾਈਟਰਾਂ, ਸੜੇ ਹੋਏ ਨੋਟਾਂ, ਕੈਪਸੂਲਾਂ ਦੇ ਖੋਲਾਂ ਆਦਿ ਨੂੰ ਵੇਖਕੇ ਇਕ ਤਰ੍ਹਾਂ ਨਾਲ ਚੌਂਕ ਗਈ। ਇਸ ਮੌਕੇ ਇਹ ਵੀ ਮਹਿਸੂਸ ਕੀਤਾ ਗਿਆ ਕਿ ਇਹ ਪੌੜੀ ਇੱਕ ਇਨਸਾਨ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਾਉਂਦੀ ਹੈ ਪਰ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਨੌਜਵਾਨਾਂ ਨੂੰ ਇਹ ਪੌੜੀ ਕਿਸ ਮੰਜ਼ਿਲ ਵੱਲ ਲਿਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਪਿਛਲੇ ਸਮਿਆਂ ਦੌਰਾਨ ਇਸ ਖੰਡਰ ਇਮਾਰਤ ਦੀ ਛੱਤ ’ਤੇ ਨਸ਼ਿਆਂ ਦੇ ਹੋਣ ਵਾਲੇ ਸੇਵਨ ਸੰਬੰਧੀ ਸੂਚਨਾਂ ਵੀ ਦਿੱਤੀ ਗਈ ਹੈ ਪਰ ਹਰ ਵਾਰ ਪੁਲਿਸ ਨਫਰੀ ਘੱਟ ਹੋਣ ਦੀ ਗੱਲ ਆਖ ਕੇ ਆਪਣਾ ਪੱਲਾ ਝਾੜ ਲੈਂਦੀ ਹੈ। ਜਿਸ ਨਾਲ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਗਰੋਹ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਇਹ ਵੀ ਸੂਚਨਾਂ ਮਿਲੀ ਹੈ ਕਿ ਪਿੰਡਾਂ ਵਿੱਚ ਰਿਉੜੀਆਂ ਵਾਂਗ ਵਿਕ ਰਹੇ ਚਿੱਟੇ ਦੇ ਕਾਰੋਬਾਰ ਵਿੱਚ ਔਰਤਾਂ, ਲੜਕੀਆਂ ਅਤੇ ਛੋਟੀ ਉਮਰ ਦੇ ਲੜਕਿਆਂ ਦੀ ਚਰਚਾ ਵੀ ਜ਼ੋਰਾਂ ’ ਤੇ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਹੀ ਹਫ਼ਤਿਆਂ ਵਿੱਚ ਕਈ ਨੌਜਵਾਨ ਨਸ਼ਿਆਂ ਦਾ ਸੇਵਨ ਕਰਕੇ ਮੌਤ ਦੇ ਮੂੰਹ ਜਾ ਰਹੇ ਹਨ ਪਰ ਉਨ੍ਹਾਂ ਦੇ ਮਾਪੇ ਆਪਣੀ ਬੇਇਜਤੀ ਜਾਂ ਫਿਰ ਪੁਲਿਸ ਪ੍ਰਸ਼ਾਸਨ ਦੀ ਸਲਾਹ ਨਾਲ ਜੁਬਾਨ ਤੱਕ ਨਹੀਂ ਖੋਲ੍ਹਦੇ ਅਤੇ ਮ੍ਰਿਤਕਾਂ ਦਾ ਚੁੱਪ-ਚੁਪੀਤੇ ਬਿਨਾਂ ਪੋਸਟਮਾਰਟਮ ਕਰਵਾਏ ਸੰਸਕਾਰ ਕਰ ਦਿੱਤਾ ਜਾਂਦਾ ਹੈ। ਇਹੀ ਸਾਡੇ ਸੂਬੇ ਦੀ ਤਰਾਸਦੀ ਹੈ। 23Jag22