ਬੀ. ਕੇ. ਯੂ. (ਡਕੌਂਦਾ-ਬੁਰਜਗਿੱਲ) ਵਲੋਂ ਬੰਦ ਦਾਣਾ ਮੰਡੀਆਂ ਮੁੜ ਚਾਲੂ ਕਰਨ ਲਈ ਚੇਅਰਮੈਨ ਵਿਜੇ ਬੈਕਟਰ ਨੂੰ ਮੰਗ ਪੱਤਰ
ਮੁੱਲਾਂਪੁਰ-ਦਾਖਾ, 19 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਦਾਣਾ ਮੰਡੀਆਂ ਵਿਚ ਵਾਧੂ ਝੋਨੇ ਬਹਾਨੇ ਪੰਜਾਬ ਤੋਂ ਲੈ ਕੇ ਦਾਖਾ ਮਾਰਕੀਟ ਕਮੇਟੀ ਤੱਕ ਝੋਨੇ ਦੀ ਖ਼ਰੀਦ ਲਈ ਸਬ ਖ਼ਰੀਦ ਕੇਂਦਰਾਂ ਨੂੰ ਬੰਦ ਕਰਨ ਦੇ ਨਾਲ ਕਿਸਾਨ-ਆੜ੍ਹਤੀ, ਮੰਡੀ ਮਜ਼ਦੂਰਾਂ ’ਚ ਹਾਹਾਕਾਰ ਮੱਚ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਬੁਰਜਗਿੱਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਤਾਰ ਸਿੰਘ ਐਤੀਆਣਾ, ਸਰਬਜੀਤ ਸਿੰਘ ਗਿੱਲ, ਸੁਖਦੇਵ ਸਿੰਘ ਸਿਵੀਆ, ਮਨਜੀਤ ਸਿੰਘ ਛੋਕਰ ਨਾਲ ਬਲਜੀਤ ਸਿੰਘ ਬਾਗੀ, ਕਿਰਪਾਲ ਸਿੰਘ, ਹਰਦੀਪ ਸਿੰਘ, ਹਰਜਿੰਦਰ ਸਿੰਘ, ਜਗਦੇਵ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ ਵਲੋਂ ਪੰਜਾਬ ਸਰਕਾਰ ਦੇ ਨਾਂਅ ਇਕ ਮੈਮੋਰੰਡਮ ਦਾਖਾ ਮਾਰਕੀਟ ਕਮੇਟੀ ਚੇਅਰਮੈਨ ਵਿਜੇ ਬੈਕਟਰ ਨੂੰ ਦਿੱਤਾ ਗਿਆ।
ਮੁੱਲਾਂਪੁਰ-ਦਾਖਾ, 19 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਦਾਣਾ ਮੰਡੀਆਂ ਵਿਚ ਵਾਧੂ ਝੋਨੇ ਬਹਾਨੇ ਪੰਜਾਬ ਤੋਂ ਲੈ ਕੇ ਦਾਖਾ ਮਾਰਕੀਟ ਕਮੇਟੀ ਤੱਕ ਝੋਨੇ ਦੀ ਖ਼ਰੀਦ ਲਈ ਸਬ ਖ਼ਰੀਦ ਕੇਂਦਰਾਂ ਨੂੰ ਬੰਦ ਕਰਨ ਦੇ ਨਾਲ ਕਿਸਾਨ-ਆੜ੍ਹਤੀ, ਮੰਡੀ ਮਜ਼ਦੂਰਾਂ ’ਚ ਹਾਹਾਕਾਰ ਮੱਚ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਬੁਰਜਗਿੱਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਤਾਰ ਸਿੰਘ ਐਤੀਆਣਾ, ਸਰਬਜੀਤ ਸਿੰਘ ਗਿੱਲ, ਸੁਖਦੇਵ ਸਿੰਘ ਸਿਵੀਆ, ਮਨਜੀਤ ਸਿੰਘ ਛੋਕਰ ਨਾਲ ਬਲਜੀਤ ਸਿੰਘ ਬਾਗੀ, ਕਿਰਪਾਲ ਸਿੰਘ, ਹਰਦੀਪ ਸਿੰਘ, ਹਰਜਿੰਦਰ ਸਿੰਘ, ਜਗਦੇਵ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ ਵਲੋਂ ਪੰਜਾਬ ਸਰਕਾਰ ਦੇ ਨਾਂਅ ਇਕ ਮੈਮੋਰੰਡਮ ਦਾਖਾ ਮਾਰਕੀਟ ਕਮੇਟੀ ਚੇਅਰਮੈਨ ਵਿਜੇ ਬੈਕਟਰ ਨੂੰ ਦਿੱਤਾ ਗਿਆ। ਮੈਮੋਰੰਡਮ ਦੇਣ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਜਗਤਾਰ ਸਿੰਘ ਐਤੀਆਣਾ, ਸਰਬਜੀਤ ਸਿੰਘ ਗਿੱਲ ਸੁਧਾਰ, ਹੋਰਨਾਂ ਨੇ ਦੱਸਿਆ ਕਿ ਪੰਜਾਬ ’ਚ 2026-27 ਦੇ ਖਰੀਦ ਸੀਜ਼ਨ ਲਈ ਦਾਣਾ ਮੰਡੀਆਂ ’ਚ ਝੋਨੇ ਦਾ ਸੀਜ਼ਨ ਚੱਲਦਿਆਂ ਸਰਕਾਰ ਵਲੋਂ ਕੁਝ ਮੰਡੀਆਂ ’ਚ ਇਹ ਆਖ ਕੇ ਖਰੀਦ ਰੋਕ ਦੇਣਾ ਕਿ ਸਰਕਾਰ ਕੋਲ ਸਿਰਫ਼ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਨਿਰਧਾਰਤ ਸੀ, 20 ਲੱਖ ਮੀਟ੍ਰਿਕ ਟਨ ਵਿਕਰੀ ਤੋਂ ਵਾਂਝੇ ਝੋਨੇ ਦੀ ਫ਼ਸਲ ਵਾਲਿਆਂ ਦਾ ਕਸੂਰ ਕੀ! ਐਤੀਆਣਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਰਾਹ ਕੋਈ ਵੀ ਅਖਤਿਆਰ ਕਰੇ, ਮੰਡੀ ਫੜ੍ਹਾਂ ’ਚ ਝੋਨੇ ਦਾ ਇਕ ਇਕ ਦਾਣਾ ਖਰੀਦਿਆ ਜਾਵੇ। ਉਨ੍ਹਾਂ ਦੱਸਿਆ ਕਿ ਸਾਡੀ ਜਥੇਬੰਦੀ ਵਲੋਂ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਜਿਸ ਕਿਸੇ ਕਿਸਾਨ ਨੂੰ ਮੰਡੀ ਫੜ੍ਹਾਂ ’ਚ ਝੋਨੇ ਦੀ ਵਿਕਰੀ ਲਈ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸੰਪਰਕ ਕੀਤਾ ਜਾਵੇ। ਜਗਤਾਰ ਸਿੰਘ ਐਤੀਆਣਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਾਡੀ ਜਥੇਬੰਦੀ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵਲੋਂ ਝੋਨੇ ਦੀ ਅਧੂਰੀ ਖ਼ਰੀਦ ਨੂੰ ਪੂਰਾ ਕਰਨ ਲਈ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ, ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਪੱਤਰ ਲਿਖ ਚੁੱਕੇ ਹਨ।