19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਝੋਨੇ ਦੀ ਬੰਦ ਖ਼ਰੀਦ ਚਾਲੂ ਕਰਨ ਲਈ ਪ੍ਰਸ਼ਾਸਨ ਤੇ ਜਥੇਬੰਦੀਆਂ ਦੀ ਹੋਈ ਮੀਟਿੰਗ

ਜਗਰਾਉਂ, 19 ਨਵੰਬਰ (ਸ਼ਮਸ਼ੇੇਰ ਸਿੰਘ ਗਾਲਿਬ)- ਬੀਤੇ ਦਿਨੀਂ ਕਿਸਾਨਾਂ, ਗੱਲਾਂ ਮਜ਼ਦੂਰਾਂ, ਆੜ੍ਹਤੀਆਂ ਵਲੋਂ ਐੱਸ. ਡੀ.

ਜਗਰਾਉਂ ਵਿਖੇ ਐੱਸ. ਡੀ. ਐੱਮ. ਬੇਅੰਤ ਸਿੰਘ ਸਿੱਧੂ, ਮਾਰਕੀਟ ਕਮੇਟੀ ਦੇ ਸਕੱਤਰਾਂ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਜਥੰਬੰਦੀਆਂ ਦੇ ਆਗੂਆਂ, ਆੜ੍ਹਤੀਆਂ ਨਾਲ ਮੀਟਿੰਗ ਕਰਨ ਸਮੇਂ। ਤਸਵੀਰ: ਭੁਪਿੰਦਰ ਸਿੰਘ ਮੁਰਲੀ 20-11-2026
ਜਗਰਾਉਂ, 19 ਨਵੰਬਰ (ਸ਼ਮਸ਼ੇੇਰ ਸਿੰਘ ਗਾਲਿਬ)- ਬੀਤੇ ਦਿਨੀਂ ਕਿਸਾਨਾਂ, ਗੱਲਾਂ ਮਜ਼ਦੂਰਾਂ, ਆੜ੍ਹਤੀਆਂ ਵਲੋਂ ਐੱਸ.ਡੀ.ਐੱਮ. ਦਫ਼ਤਰ ਅੱਗੇ ਰੱਖੇ ਧਰਨੇ ਦੇ ਦਬਾਅ ਤਹਿਤ ਪੰਜਾਬ ਸਰਕਾਰ ਵਲੋਂ ਰੋਕੀ ਝੋਨੇ ਦੀ ਖ਼ਰੀਦ ਤੇ ਏਜੰਸੀਆਂ ਵਲੋਂ ਮੰਡੀਆਂ ’ਚੋਂ ਝੋਨੇ ਦੀ ਖ਼ਰੀਦ ਯਕੀਨੀ ਬਣਾਉਣ ਆਦਿ ਮਸਲੇ ਵਿਚਾਰਨ ਲਈ ਐੱਸ . ਡੀ. ਐੱਮ. ਦਫ਼ਤਰ ਜਗਰਾਉਂ ਵਿਖੇ ਸਾਰੀਆਂ ਸਬੰਧਤ ਧਿਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਐੱਸ.ਡੀ.ਐੱਮ. ਬੇਅੰਤ ਸਿੰਘ ਸਿੱਧੂ, ਜਗਰਾਉਂ, ਸਿੱਧਵਾਂ ਬੇਟ, ਹਠੂਰ ਮਾਰਕੀਟ ਕਮੇਟੀਆਂ ਦੇ ਸਕੱਤਰ, ਏ. ਐੱਫ਼. ਐੱਸ. ਓ. ਬੇਅੰਤ ਸਿੰਘ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਬਲਾਕ ਸਕੱਤਰ ਕੁਲਵੰਤ ਸਿੰਘ ਗਾਲਿਬ, ਪ੍ਰਿਤਪਾਲ ਸਿੰਘ ਰਣਧੀਰਗੜ, ਆੜਤੀਆ ਐਸੋਸੀਏਸ਼ਨ ਵਲੋਂ ਕਨੱਈਆ ਗੁਪਤਾ ਬਾਂਕਾ, ਪ੍ਰਧਾਨ ਰਾਜ ਕੁਮਾਰ ਭੱਲਾ, ਪ੍ਰਧਾਨ ਜਗਪਾਲ ਸਿੰਘ ਕਲੇਰ, ਆੜ੍ਹਤੀਆ ਪ੍ਰਹਿਲਾਦ ਕੁਮਾਰ, ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਬਿੱਲਾ, ਨਰਿੰਦਰ ਸਿੰਘ, ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦੇਵਰਾਜ, ਕੰਵਲਜੀਤ ਖੰਨਾ ਸ਼ਾਮਿਲ ਹੋਏ। ਮੀਟਿੰਗ ਵਿੱਚ ਜਿੰਨ੍ਹਾਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਬੰਦ ਹੋ ਗਈ ਹੈ ਉਥੋਂ ਦਾ ਝੋਨਾ ਦੂਜੀਆਂ ਮੰਡੀਆਂ ਰਾਹੀਂ ਖ਼ਰੀਦਣ, ਝੋਨਾ ਲੰਮਾਂ ਸਮਾਂ ਮੰਡੀਆਂ ਵਿਚ ਪਏ ਰਹਿਣ ਤੇ ਸੁੱਕ ਜਾਣ ਕਾਰਨ ਪੈਣ ਵਾਲੀ ਸਾਰਟੇਜ ਸਬੰਧਤ ਏਜੰਸੀਆਂ ਨੂੰ ਪਾਉਣ, ਲਿਫਟਿੰਗ ਲਈ ਏਜੰਸੀਆਂ ਦੇ ਠੇਕੇਦਾਰ ਰਾਹੀਂ ਗੱਡੀਆਂ ਦੀ ਗਿਣਤੀ ਤੁਰੰਤ ਵਧਾਉਣ, ਲਿਫਟਿੰਗ ’ਚ ਤੇਜ਼ੀ ਲਿਆਉਣ, ਬਾਰਦਾਨੇ ਦੀ ਸਪਲਾਈ ਤੇਜ਼ ਕਰਨ ਦੀ ਸਹਿਮਤੀ ਬਣੀਂ। ਇਸ ਕੰਮ ਦੀ ਜ਼ਿੰਮੇਵਾਰੀ ਲਈ ਏ.ਐੱਫ.ਐੱਸ.ਓ, ਮਾਰਕੀਟ ਕਮੇਟੀਆਂ ਦੇ ਸਕੱਤਰਾਂ ਅਤੇ ਏਜੰਸੀਆਂ ਦੇ ਇੰਸਪੈਕਟਰਾਂ ਦੀ ਕਮੇਟੀ ਬਣਾ ਕੇ ਸਮੁੱਚੇ ਮਸਲੇ ਤੇਜ਼ੀ ਨਾਲ ਹੱਲ ਕਰਨ ਦਾ ਫ਼ੈਸਲਾ ਕੀਤਾ ਗਿਆ। ਗੱਲਾ ਮਜ਼ਦੂਰ ਯੂਨੀਅਨ ਵੱਲੋਂ ਹਰ ਸਾਲ ਝੋਨੇ ਦੇ ਸੁੱਕਣ ਕਾਰਨ ਪੈਣ ਵਾਲੀ ਸ਼ਾਰਟੇਜ , ਟਰੱਕ ਅਪਰੇਟਰਾਂ ਵਲੋਂ ਮੰਡੀ ਦੇ ਗੱਲਾ ਮਜ਼ਦੂਰਾਂ ਤੋਂ ਡਾਲੇ ਦੇ ਨਾਂ ’ਤੇ ਜ਼ਬਰੀ ਪੈਸੇ ਉਗਰਾਹੁਣ ਦੇ ਗੰਭੀਰ ਮੁੱਦਿਆਂ ਦਾ ਪੱਕਾ ਹੱਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਮੀਟਿੰਗ ਵਿੱਚ ਜਥੇਬੰਦੀਆਂ ਨੇ ਐੱਸ. ਡੀ. ਐੱਮ. ਜਗਰਾਉਂ ਤੋਂ ਇੰਨ੍ਹਾਂ ਮੁੱਦਿਆਂ ਦੇ ਹੱਲ ਲਈ ਨਿਰੰਤਰ ਪੈਰਵਾਈ ਦੀ ਮੰਗ ਕੀਤੀ ਗਈ।
ਪਿਛਲੀ ਖ਼ਬਰ ਭਾਕਿਯੂ (ਏਕਤਾ ਡਕੌਂਦਾ) ਹਸਨਪੁਰ ਵਲੋਂ ਨਿੱਜੀ ਗੋਲਡ ਲੋਨ ਕੰਪਨੀ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਅਗਲੀ ਖ਼ਬਰ ਪੀ.ਸੀ.ਐੱਸ. ਭਰਤੀ ਪ੍ਰਕਿਰਿਆ ਵਿਚ ਬੇਨਿਯਮੀਆਂ ਦੇ ਦੋਸ਼ਾਂ ਸੰਬੰਧੀ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦਾ ਅਹਿਮ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।