17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪਿੰਡ ਬੱਲਾਂ ਤੋਂ ਸ਼ੁਰੂ ਹੋਵੇਗੀ ਸਾਡੀ ਪੰਜ ਦਿਨਾਂ ਯਾਤਰਾ, ਨਿਤਿਨ ਨਬੀਨ ਦਿਕਾਉਣਗੇ ਹਰੀ ਝੰਡੀ - ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ, 17 ਨਵੰਬਰ- ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਕਹਿਣਾ ਹੈ, "...ਸਾਡੀ ਪੰਜ ਦਿਨਾਂ ਯਾਤਰਾ ਪਿੰਡ ਬੱਲਾਂ ਤੋਂ ਸ਼ੁਰੂ ਹੋਵੇਗੀ, ਜਿਸ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ...

ਅਜੀਤ ਡੈਸਕ 17-11-2026

ਚੰਡੀਗੜ੍ਹ, 17 ਨਵੰਬਰ- ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਕਹਿਣਾ ਹੈ, "...ਸਾਡੀ ਪੰਜ ਦਿਨਾਂ ਯਾਤਰਾ ਪਿੰਡ ਬੱਲਾਂ ਤੋਂ ਸ਼ੁਰੂ ਹੋਵੇਗੀ, ਜਿਸ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਯਾਤਰਾ ਵਾਰਾਣਸੀ ਵਿਚ ਸਮਾਪਤ ਹੋਵੇਗੀ। ਇਸ ਯਾਤਰਾ ਦਾ ਉਦੇਸ਼ ਸੰਤ ਰਵਿਦਾਸ ਜੀ ਨੂੰ ਸਨਮਾਨਿਤ ਕਰਨਾ ਹੈ..."।
ਕਰਤਾਰਪੁਰ ਲਾਂਘੇ ਬਾਰੇ ਉਨ੍ਹਾਂ ਕਿਹਾ, "...ਗੁਰਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਲਾਂਘਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਖੋਲ੍ਹਿਆ ਗਿਆ ਸੀ, ਪਰ ਸਰਹੱਦੀ ਚਿੰਤਾਵਾਂ ਕਾਰਨ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲਾਤ ਸੁਧਰਨ 'ਤੇ ਇਸਨੂੰ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ..."।

 

ਪਿਛਲੀ ਖ਼ਬਰ ਸਾਡੇ ਕਿਸਾਨਾਂ ਦੀ ਸੇਵਾ ਕਰਨ ਲਈ ਪੰਜਾਬ ਦੌਰੇ 'ਤੇ ਆਇਆ ਹਾਂ - ਸ਼ਿਵਰਾਜ ਸਿੰਘ ਚੌਹਾਨ ਅਗਲੀ ਖ਼ਬਰ ਚੰਨੀ ਦੀ ਯਾਤਰਾ ਨਾਲ ਆਏ ਬਜ਼ੁਰਗ ਦੀ ਹੋਈ ਅਚਾਨਕ ਮੌਤ