20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪਰਵਿੰਦਰ ਸਿੰਘ ਝੋਟਾ ਮਾਮਲੇ ’ਚ ਪੰਜਾਬ ਸਰਕਾਰ ਦੀ ਚੁੱਪ ਮੰਦਭਾਗੀ-ਇਯਾਲੀ

ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਨਸ਼ਾ ਵਿਰੋਧੀ ਮੁਹਿੰਮ ਦੇ ਮੋਹਰੀ ਆਗੂ ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਕਤਲ ਮਾਮਲੇ ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ, ਐੱਮ. ਐੱਲ.

ਅਜੀਤ ਡੈਸਕ 20-10-2026
ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਨਸ਼ਾ ਵਿਰੋਧੀ ਮੁਹਿੰਮ ਦੇ ਮੋਹਰੀ ਆਗੂ ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਕਤਲ ਮਾਮਲੇ ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ, ਐੱਮ. ਐੱਲ. ਏ. ਮਨਪ੍ਰੀਤ ਸਿੰਘ ਇਯਾਲੀ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੀੜਤ ਪਰਿਵਾਰ ਅਤੇ ਪੰਜਾਬ ਹਿਤੈਸ਼ੀ ਜਥੇਬੰਦੀਆਂ ਕਈ ਦਿਨਾਂ ਤੋਂ ਇਨਸਾਫ਼ ਲਈ ਸੜਕਾਂ ’ਤੇ ਹਨ, ਪਰ ਸਰਕਾਰ ਵਲੋਂ ਧਾਰੀ ਗਈ ਚੁੱਪ ਬੇਹੱਦ ਮੰਦਭਾਗੀ ਹੈ। ਸ. ਇਯਾਲੀ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਸੰਗੀਨ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਇਨਸਾਫ਼ ਲਈ ਬਣੀ ਸੰਘਰਸ਼ ਕਮੇਟੀ ਨਾਲ ਖ਼ੁਦ ਅੱਗੇ ਹੋ ਕੇ ਸਾਰਥਕ ਗੱਲਬਾਤ ਸ਼ੁਰੂ ਕੀਤੀ ਜਾਵੇ। ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਲੰਮੇ ਸਮੇਂ ਤੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲ-ਦਲ ’ਚੋਂ ਕੱਢਣ ਲਈ ਆਖਰੀ ਸਮੇਂ ਤੱਕ ਯਤਨਸ਼ੀਲ ਰਿਹਾ, ਸਮੇਂ ਦੀ ਸਰਕਾਰ ਨੇ ਉਸ ਵਿਅਕਤੀ ਦਾ ਕੋਈ ਸਾਥ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ’ਚ ਵਿਗੜੀ ਅਮਨ ਕਾਨੂੰਨ ਵਿਵਸਥਾ ਵਿਚ ਸੁਧਾਰ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ। ਵਿਧਾਇਕ ਇਯਾਲੀ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ, ਜੇਕਰ ਝੋਟਾ ਕਮੇਟੀ ਇਨਸਾਫ਼ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੀ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬਜਾਏ ਸਰਕਾਰ ਦੇ ਉੱਚ ਨੁਮਾਇੰਦੇ ਖ਼ੁਦ ਸੰਘਰਸ਼ ਕਮੇਟੀ ਨਾਲ ਗੱਲ ਕਰਨ ਲਈ ਮਾਨਸਾ ਪਹੁੰਚਣ। ਪੰਜਾਬ ਸਰਕਾਰ ਵਾਂਗ ਕੇਂਦਰ ਦੀ ਭਾਰਤ ਸਰਕਾਰ ਨੂੰ ਵੀ ਪੰਜਾਬ ਦੇ ਹਿੱਤਾਂ ਲਈ ਸੁਹਿਰਦ ਨਾ ਹੋਣ ਦੀ ਗੱਲ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸਪੱਸ਼ਟ ਕਰਨ ਕਿ ਕੇਂਦਰ ਸਰਕਾਰ ਵਲੋਂ ਨਸ਼ਾ ਤਸਕਰੀ ਵਾਲੇ ਗੁਆਂਢੀ ਦੇਸ਼ ਦੀ ਸਰਹੱਦ ਨੇੜੇ ਡਰੋਨਾਂ ਰਾਹੀਂ ਨਸ਼ਾ ਤਸਕਰੀ ਰੋਕਣ ਲਈ ਪਿਛਲੇ 10-12 ਵਰ੍ਹਿਆ ’ਚ ਕੀ ਯਤਨ ਕੀਤਾ ਹੈ। ਸ. ਇਯਾਲੀ ਸਪੱਸ਼ਟ ਕੀਤਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮੁਕੰਮਲ ਇਨਸਾਫ਼ ਮਿਲਣ ਤੱਕ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪੂਰੀ ਪਾਰਟੀ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੀ ਰਹੇਗੀ।
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਜਨਤਕ ਜਥੇਬੰਦੀਆਂ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਹਲਕਾ ਵਿਧਾਇਕਾ ਜਗਰਾਉਂ ਦੇ ਘਰ ਅੱਗੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।