17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮੰਡੀ ਮੁੱਲਾਂਪੁਰ ਈਸਟਵੁੱਡ ਸਕੂਲ ਅਥਲੀਟਾਂ ਦਾ ਸਹੋਦਿਆ ਸੀਨੀਅਰ ਅਥਲੈਟਿਕਸ ਮੀਟ ’ ਚ ਪ੍ਰਦਰਸ਼ਨ ਸ਼ਾਨਦਾਰ

ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਦੁਆਰਾ ਸੀਨੀਅਰ ਅਥਲੈਟਿਕਸ ਮੀਟ ਦੌਰਾਨ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਅਥਲੀਟਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਲੜਕੀਆਂ ਦੀ 100/200 ਮੀਟਰ ਦੌੜ ਮੁਕਾਬਲਿਆਂ ’ਚ ਪਾਵੁਨਮੀਤ ਕੌਰ ਪਹਿਲਾ ਸਥਾਨ ਹਾਸਲ ਕੀਤਾ, 400 ਅਤੇ 600 ਮੀਟਰ ਦੌੜ ਮੁਕਾਬਲਿਆਂ ’ਚ ਲਵੱਨਿਆ ਦੂਸਰੇ ਸਥਾਨ ’ਤੇ ਰਹੀ।

ਸਹੋਦਿਆ ਅਥਲੈਟਿਕਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਵਾਲੇ ਈਸਟੁਵੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਅਥਲੀਟਾਂ ਨਾਲ ਪ੍ਰਿੰਸੀਪਲ ਡਾ. ਅਮਨਦੀਪ ਕੌਰ ਬਖਸ਼ੀ ਤੇ ਹੋਰ। ਤਸਵੀਰ : ਕ੍ਰਿਪਾਲ ਹੰਬੜਾਂ 18-11-2026
ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਦੁਆਰਾ ਸੀਨੀਅਰ ਅਥਲੈਟਿਕਸ ਮੀਟ ਦੌਰਾਨ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਅਥਲੀਟਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਲੜਕੀਆਂ ਦੀ 100/200 ਮੀਟਰ ਦੌੜ ਮੁਕਾਬਲਿਆਂ ’ਚ ਪਾਵੁਨਮੀਤ ਕੌਰ ਪਹਿਲਾ ਸਥਾਨ ਹਾਸਲ ਕੀਤਾ, 400 ਅਤੇ 600 ਮੀਟਰ ਦੌੜ ਮੁਕਾਬਲਿਆਂ ’ਚ ਲਵੱਨਿਆ ਦੂਸਰੇ ਸਥਾਨ ’ਤੇ ਰਹੀ। ਰਿਲੇਅ ਦੀੜ ਵਿਚ ਅੰਡਰ-14 ਲੜਕੀਆਂ ਦੀ ਟੀਮ ਤੀਸਰਾ ਸਥਾਨ ਲਿਆ। ਅੰਡਰ-17 ਲੜਕੀਆਂ ਦੀ 800 ਤੇ 1500 ਮੀਟ ਦੌੜ ਵਿਚ ਸਕੂਲ ਦੀ ਅਥਲੀਟ ਮੰਨਤਪ੍ਰੀਤ ਕੌਰ ਜੇਤੂ ਬਣੀ। ਸਕੂਲ ਦੀ ਅਥਲੀਟ ਹਰਲੀਨ 200 ਮੀਟਰ ਦੌੜਾ ਮੁਕਾਬਲੇ ਵਿਚ ਪਹਿਲਾ ਅਤੇ 100 ਮੀਟਰ ਦੌੜ ਮੁਕਾਬਲੇ ’ਚ ਦੂਸਰਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਮੁਕਾਬਲੇ ’ਚ ਤਮਨਪ੍ਰੀਤ ਕੌਰ ਤੀਸਰੇ ਸਥਾਨ ’ਤੇ ਰਹੀ। ਰਿਲੇਅ ਦੌੜ ਮੁਕਾਬਲੇ ਸਮੇਂ ਅੰਡਰ-17 ਲੜਕੀਆਂ ਦੀ ਟੀਮ ਦੂਸਰੇ ਸਥਾਨ’ ਤੇ ਰਹੀ। ਅੰਡਰ-19 ਲੜਕੀਆਂ ਦੇ ਲੰਮੀ ਛਾਲ ਮੁਕਾਬਲੇ ’ਚ ਅਵੀਰੂਪ ਜੇਤੂ ਰਹੀ, 800 ਮੀਟਰ ਦੌੜ ਮੁਕਾਬਲੇ ਸਮੇਂ ਮਨਪ੍ਰੀਤ ਕੌਰ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-19 ਲੜਕੀਆਂ ਦੀ ਟੀਮ ਰਿਲੇਅ ਦੌੜ ਵਿਚ ਤੀਸਰਾ ਸਥਾਨ ਲਿਆ। ਲੜਕਿਆਂ ਦੇ ਅੰਡਰ-14 ਵਰਗ ਅਥਲੀਰ ਏਕਮਜੋਤ ਸਿੰਘ ਨੇ ਲੰਬੀ ਛਾਲ ਮੁਲਾਬਲੇ ’ਚ ਦੂਸਰਾ, ਜਦ ਕਿ 100 ਮੀਟਰ ਦੌੜ ਮੁਕਾਬਲੇ ਸਮੇਂ ਤੀਸਰਾ ਸਥਾਨ ਹਾਸਲ ਕੀਤਾ। ਦੌੜ 400 ਤੇ 600 ਮੀਟਰ ਮੁਕਾਬਲੇ ਵਿਚ ਕਰਨਵੀਰ ਸਿੰਘ ਅਤੇ 200 ਮੀਟਰ ਦੌੜ ਮੁਕਾਬਲੇ ਵਿਚ ਤਨਵੀਰ ਸਿੰਘ ਦੂਸਰੇ ਸਥਾਨ ’ਤੇ ਰਹੇ। ਅੰਡਰ-17 ਲੜਕਿਆਂ ਦਾ 800 ਤੇ 1500 ਮੀਟਰ ਦੌੜ ਮੁਕਾਬਲਾ ਯੁਗਰਾਜ ਸਿੰਘ ਨੇ ਜਿੱਤਿਆ, 200 ਤੇ 400 ਮੀਟਰ ਦੌੜ ਵਿਚ ਗੁਰਜੋਬਨ ਸਿੰਘ ਪਹਿਲਾ ਸਥਾਨ ਲਿਆ, 100 ਮੀਟਰ ਦੌੜ ਸਮੇਂ ਸੁਖਰਾਜ ਸਿੰਘ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-19 ਲੜਕਿਆਂ ਦੀ 200 ਮੀਟਰ ਦੌੜ ਮੁਕਾਬਲੇ ’ਚ ਹਰਕੀਰਤ ਸਿੰਘ ਅਤੇ 3000 ਮੀਟਰ ਦੌੜ ਮੁਕਾਬਲੇ ’ਚ ਦਮਨਪ੍ਰੀਤ ਸਿੰਘ ਤੀਸਰਾ ਸਥਾਨ ਲਿਆ। ਰਿਲੇਅ ਦੌੜ ਸਮੇਂ ਅੰਡਰ-19 ਲੜਕਿਆਂ ਦੀ ਟੀਮ ਤੀਸਰਾ ਸਥਾਨ ਲਿਆ। ਸਹੋਦਿਆ ਅਥਲੈਟਿਕਸ ਮੀਟ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਥਲੀਟਾਂ ਦਾ ਸਕੂਲ ਪਹੁੰਚਣ ’ਤੇ ਸਕੂਲ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਹੋਰ ਅਧਿਆਪਕਾਂ ਸਵਾਗਤ ਕੀਤਾ। ਪ੍ਰਿੰਸੀਪਲਾ ਬਖਸ਼ੀ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ, ਖੇਡਾਂ ਨਾਲ ਵਿਦਿਆਰਥੀਆਂ ਨੂੰ ਅਨੁਸ਼ਾਸਨ, ਖੇਡ ਭਾਵਨਾ ਅਤੇ ਚੰਗਾ ਤਜਰਬਾ ਹਾਸਲ ਹੁੰਦਾ ਹੈ। ਸਹੋਦਿਆ ਸੀਨੀਅਰ ਅਥਲੈਟਿਕਸ ਮੀਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਵਲੋਂ ਵਧਾਈ ਦਿੱਤੀ ਗਈ। ਇਥੇ ਵਰਣਨਯੋਗ ਹੈ ਕਿ ਈਸਟਵੁੱਡ ਸਕੂਲ ਮੁੱਲਾਂਪੁਰ ਜਿਥੇ ਪੜ੍ਹਾਈ ਦੇ ਖੇਤਰ ’ਚ ਸ਼ਾਨਦਾਰ ਨਤੀਜੇ ਦੇ ਰਿਹਾ, ਉਥੇ ਇਸ ਸਕੂਲ ਦੇ ਵਿਦਿਆਰਥੀ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਨਾਮਣਾ ਖੱਟ ਰਹੇ ਹਨ।
ਪਿਛਲੀ ਖ਼ਬਰ ਸ਼ਿਵਾਲਿਕ ਮਾਡਲ ਸਕੂਲ ਵਿੱਚ ਧੂਮਧਾਮ ਨਾਲ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਮੈਕਰੋ ਗਲੋਬਲ ਮੁੱਲਾਂਪੁਰ ਬ੍ਰਾਂਚ ਰਾਹੀਂ ਲਕਸ਼ ਨੇ ਆਈਲਟਸ 7.5 ਬੈਂਡ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।