ਵਿਰੋਧੀ ਧਿਰਾਂ ਦਾ ਮੁੱਖ ਮੰਤਵ ‘ਆਪ’ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ-ਠੇਕੇਦਾਰ ਹਾਕਮ ਸਿੰਘ
ਲੋਹਟਬੱਦੀ, 17 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਦੀ ਅਗਵਾਈ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਉਲੀਕੀਆਂ ਯੋਜਨਾਵਾਂ ਨੇ ਅੱਜ ਅਗਾਮੀ ਵਿਧਾਨ ਸਭਾ ਚੋਣਾਂ-2027 ਲਈ ਮੁੜ ਪੰਜਾਬ ਦੇ ਲੋਕਾਂ ਦਾ ਧਿਆਨ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਵੱਲ ਹੀ ਖਿੱਚਿਆ ਹੋਇਆ। ਹਰ ਪਿੰਡ ਸ਼ਹਿਰ, ਗਲ਼ੀ-ਮੁਹੱਲਿਆਂ ‘ਚ ਜਾਰੀ ਲੋਕ ਮਿਲਣੀਆਂ ਦੌਰਾਨ ਪਿਛਲੀਆਂ ਸਰਕਾਰਾਂ ਵਲੋਂ ਆਰਥਿਕ ਤੌਰ ‘ਤੇ ਝੰਬੇ ਬਜ਼ੁਰਗ ਮੁੱਖ ਮੰਤਰੀ, ਮੰਤਰੀ ਮੰਡਲ ਅਤੇ ਸਮੁੱਚੇ ਵਿਧਾਇਕਾਂ ਨੂੰ ਜਾਤੀ ਜਮਾਤੀ ਵਿਕਾਸ ਕਾਰਜਾਂ ਬਦਲੇ ਵਾਰ-ਵਾਰ ਰਾਜ ਕਰਨ ਦੀਆਂ ਅਸੀਸ਼ਾਂ ਦੇ ਰਹੇ ਹਨ।
ਲੋਹਟਬੱਦੀ, 17 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਦੀ ਅਗਵਾਈ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਉਲੀਕੀਆਂ ਯੋਜਨਾਵਾਂ ਨੇ ਅੱਜ ਅਗਾਮੀ ਵਿਧਾਨ ਸਭਾ ਚੋਣਾਂ-2027 ਲਈ ਮੁੜ ਪੰਜਾਬ ਦੇ ਲੋਕਾਂ ਦਾ ਧਿਆਨ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਵੱਲ ਹੀ ਖਿੱਚਿਆ ਹੋਇਆ। ਹਰ ਪਿੰਡ ਸ਼ਹਿਰ, ਗਲ਼ੀ-ਮੁਹੱਲਿਆਂ ‘ਚ ਜਾਰੀ ਲੋਕ ਮਿਲਣੀਆਂ ਦੌਰਾਨ ਪਿਛਲੀਆਂ ਸਰਕਾਰਾਂ ਵਲੋਂ ਆਰਥਿਕ ਤੌਰ ‘ਤੇ ਝੰਬੇ ਬਜ਼ੁਰਗ ਮੁੱਖ ਮੰਤਰੀ, ਮੰਤਰੀ ਮੰਡਲ ਅਤੇ ਸਮੁੱਚੇ ਵਿਧਾਇਕਾਂ ਨੂੰ ਜਾਤੀ ਜਮਾਤੀ ਵਿਕਾਸ ਕਾਰਜਾਂ ਬਦਲੇ ਵਾਰ-ਵਾਰ ਰਾਜ ਕਰਨ ਦੀਆਂ ਅਸੀਸ਼ਾਂ ਦੇ ਰਹੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਮੁਲਾਕਾਤ ਦੌਰਾਨ ਕੀਤਾ। ਵਿਧਾਇਕ ਠੇਕੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਮੁੱਖ ਮੰਤਰੀ ਮਾਵਾਂ, ਧੀਆਂ ਸਤਿਕਾਰ ਯੋਜਨਾ, ਐਨ.ਐਫ.ਐਸ.ਏ. ਮੁਫ਼ਤ ਕਣਕ ਦੇ ਨਾਲ-ਨਾਲ ਮਾਨ ਸਰਕਾਰ ਵਲੋਂ ਮੇਰੀ ਰਸੋਈ ਯੋਜਨਾ ਸ਼ੁਰੂ ਕਰਨਾ, ਲੋਕਾਂ ਨੂੰ ਬਿਜਲੀ ਬਿੱਲਾਂ ‘ਚ ਮੁਆਫ਼ੀ ਅਤੇ ਹਾਲ ਹੀ ’ਚ ਬਕਾਇਆ ਬਿਜਲੀ ਬਿੱਲਾਂ ‘ਚ ਜੁਰਮਾਨੇ ਦੀ ਸ਼ਰਤ ਖਤਮ ਕਰਨਾ, ਬਿਨਾਂ ਸਿਫਾਰਿਸ ਅਤੇ ਰਿਸਵਤ ਤੋਂ ਮੁਲਾਜ਼ਮਾਂ ਦੀ ਨਿਯੁਕਤੀ, ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੂੰ ਨਵੀਂ ਗੱਡੀਆਂ, ਲੋਕਾਂ ਦੀ ਸਹੂਲਤ ਲਈ ਪੰਜਾਬ ਰੋਡਵੇਜ ਅਤੇ ਪੀ.ਆਰ.ਟੀ.ਸੀ ਦੀਆਂ ਨਵੀਂਆਂ ਬੱਸਾਂ, ਪੰਜਾਬ ਦੇ ਹਰ ਸਕੂਲ ਦੀ ਇਮਾਰਤ ਅਤੇ ਸਾਜੋ ਸਮਾਨ ਲਈ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ, ਲਾਲ ਲਕੀਰ ਵਾਲੇ ਮਕਾਨ ਮਾਲਕਾਂ ਨੂੰ ਮਾਲਕੀ ਹੱਕ ਦੇਣਾ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਆਦਿ ਅਨੇਕਾਂ ਇਨਕਲਾਬੀ ਕਾਰਜ ਕੀਤੇ ਹਨ। ਦੂਜੇ ਪਾਸੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਦੱਸਿਆ ਕਿ ਮਾਵਾਂ, ਭੈਣਾਂ ਦੀ 1000-1500 ਸਨਮਾਨ ਰਾਸ਼ੀ ਲਈ ਅਜੇ ਵੀ ਵਿਭਾਗੀ ਤੌਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਅਤੇ ਪਿੰਡਾਂ ਦੇ ਕਿਸਾਨਾਂ ਦੀ ਸਾਂਝੀ ਸੰਪਤੀ ਵੱਖ-ਵੱਖ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਸਬਸਿਡੀ ’ਤੇ ਟਰੈਕਟਰ ਅਤੇ ਹੋਰ ਸੰਦ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਹਰ ਯੋਜਨਾ ਦਾ ਲਾਭ ਦੇਣ ਲਈ ਬਿਨਾਂ ਪੱਖਪਾਤ ਤੋਂ ਪਾਰਦਰਸ਼ੀ, ਨਿਰਪੱਖ ਅਤੇ ਤਕਨਾਲੋਜੀ ਅਧਾਰਿਤ ਪ੍ਰਕਿਰਿਆ ਨੂੰ ਚੁਣਿਆ ਗਿਆ ਹੈ।