ਕੌਂਸਲਰ ਗੁਰਮੀਤ ਕੌਰ ਸਿੱਧੂ ਨੇ ਵਾਰਡ ਨੰਬਰ 23 ’ਚ ਸਫ਼ਾਈ ਮੁਹਿੰਮ ਤੇ ਫੌਗਿੰਗ ਕਰਵਾਈ
ਜਗਰਾਉਂ, 17 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਸ਼ਹਿਰ ਦੇ ਵਾਰਡ ਨੰਬਰ 23 ’ਚ ਕੌਂਸਲਰ ਗੁਰਮੀਤ ਕੌਰ ਸਿੱਧੂ ਵਲੋਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਸ਼ੁਰੂ ਕਰਵਾਈ ਗਈ ਅਤੇ ਵਾਰਡ ’ਚ ਫੌਗਿੰਗ ਵੀ ਕਰਵਾਈ ਗਈ। ਇਸ ਮੌਕੇ ਕੌਂਸਲਰ ਗੁਰਮੀਤ ਕੌਰ ਸਿੱਧੂ ਨੇ ਕਿਹਾ ਕਿ ਵਾਰਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਫ਼ਾਈ ਕਰਵਾਈ ਗਈ ਹੈ ਤੇ ਇਸ ਦੇ ਨਾਲ ਹੀ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਅਤੇ ਲੋਕਾਂ ਨੂੰ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਮੰਤਵ ਨਾਲ ਫੌਗਿੰਗ ਵੀ ਕਰਵਾਈ ਗਈ।
ਅਜੀਤ ਡੈਸਕ
18-10-2026