ਨਿੱਕੀ ਜਿਹੀ ਗਲਤੀ ਨੇ ਦੋ ਮਾਸੂਮ ਬੱਚਿਆਂ ਦੇ ਪਿਤਾ ਟਰੱਕ ਚਾਲਕ ਦੀ ਲਈ ਜਾਨ
ਸਿੱਧਵਾਂ ਬੇਟ ਦੀ ਦਾਣਾ ਮੰਡੀ ਵਿਚ ਪਈ ਪੌੜੀ ਨੂੰ ਪਾਸੇ ਕਰਨ ਸਮੇਂ 11 ਕੇ.ਵੀ. ਲਾਈਨ ਤੋਂ ਪਏ ਕਰੰਟ ਲੱਗਣ ਨਾਲ ਹੋਈ ਦੁਖਦਾਈ ਮੌਤ
ਸਿੱਧਵਾਂ ਬੇਟ, 15 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਅੱਜ ਸਵੇਰੇ ਕਰੀਬ 10 ਵਜੇ ਸਥਾਨਕ ਕਸਬੇ ਦੀ ਦਾਣਾ ਮੰਡੀ ਵਾਲੇ ਰਸਤੇ ਵਿਚ ਮੰਡੀ ਦੀਆਂ ਲਾਈਟਾਂ ਠੀਕ ਕਰਨ ਸਮੇਂ ਵਰਤੋਂ ਵਿੱਚ ਆਉਣ ਵਾਲੀ ਵੱਡੀ ਪੌੜੀ ਨੂੰ ਪਾਸੇ ਕਰਨ ਸਮੇਂ ਦੋ ਮਾਸੂਮ ਬੱਚਿਆਂ ਦੇ ਬਾਪ ਦੀ ਬਿਜਲੀ ਦੇ ਕਰੰਟ ਨਾਲ ਬੁਰੀ ਤਰਾਂ ਝੁਲਸ ਕੇ ਬਹੁਤ ਹੀ ਦੁੱਖਦਾਈ ਤਰੀਕੇ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 52 ਸਾਲਾ ਕਮਲਜੀਤ ਸਿੰਘ ਪੁੱਤਰ ਮਿਹਰ ਸਿੰਘ ਵਾਸੀ ਮਲਸੀਹਾਂ ਭਾਈਕੇ ਥਾਣਾ ਸਿੱਧਵਾਂ ਬੇਟ ਆਪਣੇ ਟਰੱਕ ’ਤੇ ਸਥਾਨਕ ਕਸਬੇ ਦੇ ਮੁੱਖ ਖ਼ਰੀਦ ਕੇਂਦਰ ਵਿੱਚੋਂ ਝੋਨੇ ਦੀਆਂ ਬੋਰੀਆਂ ਭਰਨ ਲਈ ਆਇਆ ਸੀ।
ਟ
ਟਰੱਕ ਚਾਲਕ ਕਮਲਜੀਤ ਸਿੰਘ
16-10-2026
ਸਿੱਧਵਾਂ ਬੇਟ, 15 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਅੱਜ ਸਵੇਰੇ ਕਰੀਬ 10 ਵਜੇ ਸਥਾਨਕ ਕਸਬੇ ਦੀ ਦਾਣਾ ਮੰਡੀ ਵਾਲੇ ਰਸਤੇ ਵਿਚ ਮੰਡੀ ਦੀਆਂ ਲਾਈਟਾਂ ਠੀਕ ਕਰਨ ਸਮੇਂ ਵਰਤੋਂ ਵਿੱਚ ਆਉਣ ਵਾਲੀ ਵੱਡੀ ਪੌੜੀ ਨੂੰ ਪਾਸੇ ਕਰਨ ਸਮੇਂ ਦੋ ਮਾਸੂਮ ਬੱਚਿਆਂ ਦੇ ਬਾਪ ਦੀ ਬਿਜਲੀ ਦੇ ਕਰੰਟ ਨਾਲ ਬੁਰੀ ਤਰਾਂ ਝੁਲਸ ਕੇ ਬਹੁਤ ਹੀ ਦੁੱਖਦਾਈ ਤਰੀਕੇ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 52 ਸਾਲਾ ਕਮਲਜੀਤ ਸਿੰਘ ਪੁੱਤਰ ਮਿਹਰ ਸਿੰਘ ਵਾਸੀ ਮਲਸੀਹਾਂ ਭਾਈਕੇ ਥਾਣਾ ਸਿੱਧਵਾਂ ਬੇਟ ਆਪਣੇ ਟਰੱਕ ’ਤੇ ਸਥਾਨਕ ਕਸਬੇ ਦੇ ਮੁੱਖ ਖ਼ਰੀਦ ਕੇਂਦਰ ਵਿੱਚੋਂ ਝੋਨੇ ਦੀਆਂ ਬੋਰੀਆਂ ਭਰਨ ਲਈ ਆਇਆ ਸੀ। ਜਦੋਂ ਉਸ ਨੇ ਟਰੱਕ ਦਾ ਕੰਡਾ ਕਰਵਾਉਣ ਲਈ ਉਸ ਨੂੰ ਫਰਸੀ ਕੰਡੇ ਦੇ ਕੋਲ ਖੜ੍ਹਾ ਕਰ ਦਿੱਤਾ ਤਾਂ ਅਚਾਨਕ ਉੱਥੇ ਇੱਕ ਕਿਸਾਨ ਦੀ ਟਰਾਲੀ ਆ ਗਈ। ਉਸ ਸਮੇਂ ਟਰੱਕ ਦੇ ਕੋਲ ਇੱਕ ਵੱਡੇ ਅਕਾਰ ਵਾਲੀ ਪੌੜੀ ਪਈ ਸੀ। ਟਰੱਕ ਡਰਾਈਵਰ ਨੇ ਜਿਉਂ ਹੀ ਉਸ ਟਾਇਰਾਂ ਵਾਲੀ ਪੌੜੀ ਨੂੰ ਪਾਸੇ ਕਰਨ ਦੀ ਕੋਸ਼ਿਸ ਕੀਤੀ ਤਾਂ ਉਹ ਉੱਪਰ ਲੰਘ ਰਹੀਆਂ 11 ਕੇ.ਵੀ. ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਈ ਅਤੇ ਇੱਕ ਦਮ ਪੌੜੀ ਵਿੱਚ ਕਰੰਟ ਆਉਣ ਨਾਲੇ ਟਰੱਕ ਡਰਾਈਵਰ ਬੁਰੀ ਤਰਾਂ ਝੁਲਸ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕ ਉਸ ਨੂੰ ਬਚਾਉਣ ਲਈ ਕੁਝ ਵੀ ਨਹੀਂ ਕਰ ਸਕੇ ਕਿਉਂਕਿ ਪੌੜੀ ਪੂਰੀ ਤਰ੍ਹਾਂ ਬਿਜਲੀ ਤਾਰ ਨਾਲ ਲੱਗੀ ਹੋਈ ਸੀ। ਲੋਕਾਂ ਤੁਰੰਤ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਤੇ ਫੀਡਰ ਬੰਦ ਹੋਣ ਉਪਰੰਤ ਉਸ ਨੂੰ ਪੌੜੀ ਤੋਂ ਕੀਤਾ ਪਰ ਉਸ ਸਮੇਂ ਤੱਕ ਡਰਾਈਵਰ ਦੀ ਜਾਨ ਜਾ ਚੁੱਕੀ ਸੀ। ਬਿਜਲੀ ਵਿਭਾਗ ਦੇ ਕਰਮਚਾਰੀਆਂ ਅਨੁਸਾਰ ਜੇਕਰ ਪੌੜੀ 11 ਕੇ.ਵੀ. ਲਾਈਨ ਦੀਆਂ ਦੋ ਤਾਰਾਂ ਨੂੰ ਵੀ ਟੱਚ ਕਰ ਜਾਂਦੀ ਤਾਂ ਫੀਡਰ ਟਰਿੱਪ ਹੋ ਸਕਦੀ ਸੀ ਪਰ ਬਦਕਿਸਮਤੀ ਨਾਲ ਇਹ ਪੌੜੀ ਸਿਰਫ ਇੱਕ ਤਾਰ ਨਾਲ ਹੀ ਟੱਚ ਹੋਈ ਅਤੇ ਡਰਾਈਵਰ ਦੇ ਸਰੀਰ ਰਾਹੀਂ ਉਸ ਨੂੰ ਧਰਤੀ ਤੋਂ ਅਰਥ ਮਿਲ ਗਿਆ ਅਤੇ 1 ਮਾਸੂਮ ਬੇਟੇ ਤੇ ਇੱਕ ਬੇਟੀ ਦਾ ਬਾਪ ਬੁਰੀ ਤਰਾਂ ਝੁਲਸ ਕੇ ਮੌਤ ਦੇ ਮੂੰਹ ਜਾ ਪਿਆ। ਪਤਾ ਲੱਗਾ ਹੈ ਕਿ ਮ੍ਰਿਤਕ ਦੇ ਇੱਕ ਬੇਟੇ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਇਸ ਮੌਕੇ ’ਤੇ ਪੁੱਜੇ ਮ੍ਰਿਤਕ ਕਮਲਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਪਿੰਡ ਦੇ ਸਾਬਕਾ ਸਰਪੰਚ ਸਤਵੰਤ ਸਿੰਘ ਮਲਸੀਹਾਂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਰਿਸ਼ਤੇਦਾਰਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਦੂਜੇ ਪਾਸੇ ਮੰਡੀ ਵਿੱਚ ਬੈਠੇ ਕਈ ਕਿਸਾਨਾਂ ਨੇ ਦੱਸਿਆ ਕਿ ਇਹ ਮੌਤ ਇੱਕ ਇਨਸਾਨੀ ਗਲਤੀ ਨਾਲ ਹੋਈ ਹੈ ਕਿਉਂਕਿ ਜਦੋਂ ਬਿਜਲੀ ਦਾ ਕੰਮ ਮੁਕੰਮਲ ਹੋ ਚੁੱਕਾ ਸੀ ਤਾਂ ਜ਼ਿੰਮੇਵਾਰ ਲੋਕਾਂ ਨੂੰ ਪੌੜੀ ਪਾਸੇ ਕਰਨੀ ਚਾਹੀਦੀ ਸੀ। ਪਰ ਉਨ੍ਹਾਂ ਅਜਿਹਾ ਨਹੀਂ ਕੀਤਾ ਅਤੇ ਉਨ੍ਹਾਂ ਦੀ ਨਿੱਕੀ ਜਿਹੀ ਬੱਜਰ ਗਲਤੀ ਨਾਲ ਘਰਦਾ ਇੱਕ ਕਮਾਊ ਮੈਂਬਰ ਮੌਤ ਦੇ ਮੂੰਹ ਜਾ ਪਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮ੍ਰਿਤਕ ਟਰੱਕ ਚਾਲਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਸੰਬੰਧੀ ਜਦੋਂ ਪੁਲਿਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਹੀ ਅਗਲੀ ਕਾਰਵਾਈ ਹੋਵੇਗੀ।