15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨਵੀਂ ਸਹਿਕਾਰੀ ਕਰਜ਼ਾ ਨੀਤੀ ਕਿਸਾਨਾਂ ਸਿਰ ਸਿੱਧਾ ਬੋਝ-ਗਰੇਵਾਲ/ਬੜੈਚ

ਮੁੱਲਾਂਪੁਰ-ਦਾਖਾ, 14 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਦੀਆਂ ਸਹਿਕਾਰੀ ਸਭਾਵਾਂ ਤੇ ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਹੱਦ ਕਰਜ਼ੇ ਵਿਚ ਵੱਡਾ ਫੇਰਬਦਲ ਜਿਥੇ ਕਿਸਾਨਾਂ ਲਈ ਬੋਝ ਬਣੇਗਾ, ਉਥੇ ਸੁਸਾਇਟੀਆਂ ਦੇ ਪ੍ਰਬੰਧਕੀ ਮੁਨਾਫੇ ਵਿਚ ਕਟੌਤੀ ਕਰਕੇ ਮੁਨਾਫਾ 2 ਫੀਸਦੀ ਤੋਂ ਘਟਾ 0. 5 ਫੀਸਦੀ ਹੋਣ ਨਾਲ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਜਾਣਗੀਆਂ, ਇਹ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨ: ਸਕੱਤਰ ਬਲਜੀਤ ਸਿੰਘ ਗਰੇਵਾਲ, ਖਜ਼ਾਨਚੀ ਸਤਨਾਮ ਸਿੰਘ ਬੜੈਚ ਵਲੋਂ ਕੀਤਾ।

ਅਜੀਤ ਡੈਸਕ 15-10-2026
ਮੁੱਲਾਂਪੁਰ-ਦਾਖਾ, 14 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਦੀਆਂ ਸਹਿਕਾਰੀ ਸਭਾਵਾਂ ਤੇ ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਹੱਦ ਕਰਜ਼ੇ ਵਿਚ ਵੱਡਾ ਫੇਰਬਦਲ ਜਿਥੇ ਕਿਸਾਨਾਂ ਲਈ ਬੋਝ ਬਣੇਗਾ, ਉਥੇ ਸੁਸਾਇਟੀਆਂ ਦੇ ਪ੍ਰਬੰਧਕੀ ਮੁਨਾਫੇ ਵਿਚ ਕਟੌਤੀ ਕਰਕੇ ਮੁਨਾਫਾ 2 ਫੀਸਦੀ ਤੋਂ ਘਟਾ 0.5 ਫੀਸਦੀ ਹੋਣ ਨਾਲ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਜਾਣਗੀਆਂ, ਇਹ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨ: ਸਕੱਤਰ ਬਲਜੀਤ ਸਿੰਘ ਗਰੇਵਾਲ, ਖਜ਼ਾਨਚੀ ਸਤਨਾਮ ਸਿੰਘ ਬੜੈਚ ਵਲੋਂ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਨਵੇਂ ਨਿਯਮ ਤਹਿਤ ਕੋਈ ਕਿਸਾਨ ਸਹਿਕਾਰੀ ਸਭਾ ਕੋਲੋਂ 2 ਲੱਖ ਤੱਕ ਕਰਜ਼ਾ ਲਵੇਗਾ ਤਾਂ ਉਸ ਦੀ ਜ਼ਮੀਨ ਗਿਰਵੀ, ਭਾਵ ਕਰਜ਼ੇ ਦੀ ਐਂਟਰੀ ਜਮਾਂਬੰਦੀ ਵਿਚ ਲਾਜ਼ਮੀ ਹੋਣ ਦੇ ਨਾਲ ਵੱਧ ਕਰਜ਼ੇ ਉੱਪਰ ਵਿਆਜ਼ ਦਰ ਵੀ 11 ਫ਼ੀਸਦੀ ਕਰ ਦਿੱਤੀ ਗਈ ਹੈ। ਸਤਨਾਮ ਸਿੰਘ ਬੜੈਚ, ਬਲਜੀਤ ਸਿੰਘ ਗਰੇਵਾਲ ਕਿਹਾ ਕਿ ਨਵੀਂ ਸਹਿਕਾਰੀ ਕਰਜ਼ਾ ਨੀਤੀ ਕਿਸਾਨ ਦੇ ਨਾਲ ਮੱਛੀ ਪਾਲਣ, ਡਰੈਗਨ ਫਰੂਟ ਕਾਸ਼ਤ, ਹੋਰ ਸਹਾਇਕ ਧੰਦਿਆਂ ਲਈ ਵੀ ਘਾਤਕ ਬਣੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਆਰਥਿਕ ਮੰਦਹਾਲੀ ਅਤੇ ਕੁਦਰਤੀ ਆਫਤਾਂ ਨਾਲ ਫਸਲਾਂ ਦੇ ਹੋ ਰਹੇ ਨੁਕਸਾਨ ਕਰਕੇ ਕਿਸਾਨ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ, ਹੁਣ ਵਿਆਜ਼ ਦਰਾਂ ਵਧਣ ਨਾਲ ਕਿਸਾਨ ਸ਼ਾਹੂਕਾਰਾਂ ਕੋਲੋਂ ਮਹਿੰਗੇ ਵਿਆਜ ’ਤੇ ਪੈਸੇ ਲੈਣ ਲਈ ਮਜਬੂਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਹੇਠ ਕਿਸਾਨਾਂ ਦੀ ਖੱਜਲ ਖੁਆਰੀ ਤੇ ਪ੍ਰਸ਼ਾਸਕੀ ਬੋਝ ਵਧੇਗਾ, ਕੋਆਪ੍ਰੇਟਿਵ ਸੁਸਾਇਟੀਆਂ ਨੂੰ ਬਚਾਉਣ ਲਈ ਇਹ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ। ਜ਼ਿਕਰਯੋਗ ਹੈ ਕਿ ਉਕਤ ਪਾਲਿਸੀ ਨੂੰ ਲੈ ਕੇ ਸੈਂਟਰਲ ਕੋਆਪ੍ਰੇਟਿਵ ਬੈਂਕ ਲੁਧਿਆਣਾ ਵਲੋਂ ਆਪਣੀਆਂ ਸ਼ਾਖਾਵਾਂ ਨੂੰ ਪੱਤਰ ਨੰਬਰ 6613/6614 ਜਾਰੀ ਕੀਤਾ ਕਿ ਨਵੀਂ ਸਹਿਕਾਰੀ ਕਰਜ਼ਾ ਨੀਤੀ ਤੁਰੰਤ ਲਾਗੂ ਹੋਵੇ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਭਾਜਪਾ ਜ਼ਿਲ੍ਹਾ ਜਗਰਾਉਂ ਵਲੋਂ ਰੋਸ ਪ੍ਰਦਰਸ਼ਨ ਵਿਧਾਇਕ ਮਨਪ੍ਰੀਤ ਸਿੰਘ ਇਯਾ... ਅਗਲੀ ਖ਼ਬਰ ਨਵਰਾਤਰਿਆਂ ਦੇ ਦਿਨਾਂ ’ਚ ਨੌ ਰੂਪਾਂ ਵਾਲੀ ਸਾਂਝੀ ਮਾਤਾ ਦੀ ਪੂਜਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।