14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪ੍ਰਾਇਮਰੀ ਸਕੂਲ ਪਮਾਲ ਦੇ ਬਲਾਕ ਪੱਧਰੀ ਖੋ-ਖੋ ਜੇਤੂ ਖਿਡਾਰੀਆਂ ਦਾ ਸਨਮਾਨ

ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਪਮਾਲ ਦੇ ਖਿਡਾਰੀਆਂ ਨੇ ਬਲਾਕ ਪੱਧਰੀ ਖੋ-ਖੋ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਚਮਕਾਇਆ। ਖੋ-ਖੋ ਮੁਕਾਬਲਾ ਜੇਤੂ ਖਿਡਾਰੀਆਂ ਦਾ ਸਕੂਲ ਮੁਖੀ ਰਮਨਦੀਪ ਕੌਰ, ਖੇਡ ਇੰਚਾਰਜ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਸਨਮਾਨ ਕੀਤਾ।

ਅਜੀਤ ਡੈਸਕ 14-10-2026
ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਪਮਾਲ ਦੇ ਖਿਡਾਰੀਆਂ ਨੇ ਬਲਾਕ ਪੱਧਰੀ ਖੋ-ਖੋ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਚਮਕਾਇਆ। ਖੋ-ਖੋ ਮੁਕਾਬਲਾ ਜੇਤੂ ਖਿਡਾਰੀਆਂ ਦਾ ਸਕੂਲ ਮੁਖੀ ਰਮਨਦੀਪ ਕੌਰ, ਖੇਡ ਇੰਚਾਰਜ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਸਨਮਾਨ ਕੀਤਾ। ਇਸ ਮੌਕੇ ਉਚੇਚਾ ਪਹੁੰਚੇ ਸਰਪੰਚ ਪਮਾਲ ਬਲਵਿੰਦਰ ਸਿੰਘ ਸੇਖੋਂ ਨੇ ਜੇਤੂ ਖਿਡਾਰੀਆਂ ਦੇ ਨਾਲ ਸਕੂਲ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਅਤੇ ਪਿੰਡ ਅੰਦਰ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਨੂੰ ਅੱਗੇ ਵਧਣ ਲਈ ਹਰ ਸਹੂਲਤ ਮਿਲ ਸਕੇ। ਸਰਪੰਚ ਸੇਖੋਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਵੀ ਜ਼ਰੂਰ ਪ੍ਰੇਰਿਤ ਕਰਨ, ਕਿਉਂਕਿ ਖੇਡਾਂ ਜਿਥੇ ਬੱਚਿਆਂ ਨੂੰ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਦੂਰ ਰੱਖਦੀਆਂ ਹਨ, ਉਥੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਵੀ ਕਰਦੀਆਂ ਹਨ। ਇਸ ਸਮੇਂ ਪੰਚ ਖੁਸ਼ਪਾਲ ਸਿੰਘ, ਪੰਚਾਇਤ ਸਕੱਤਰ ਝਲਮਨ ਸਿੰਘ, ਪੰਚਾਇਤ ਮੈਂਬਰ ਸੁਖਪਾਲ ਸਿੰਘ, ਮਨਮੋਹਨ ਸਿੰਘ, ਗੁਰਮੀਤ ਸਿੰਘ, ਰੂਪ ਸਿੰਘ, ਸੁਖਦੇਵ ਸਿੰਘ, ਅਧਿਆਪਕਾ ਅੰਮ੍ਰਿਤ ਕੌਰ, ਭਵਨਜੀਤ ਸਿੰਘ, ਰਾਮ ਕੁਮਾਰ, ਮੈਡਮ ਚਰਨਜੀਤ ਕੌਰ, ਹੋਰ ਮੌਜੂਦ ਸਨ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਸੁਧਾਰ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਹੋਵੇਗੀ ਹੋਰ ਮਜ਼ਬੂਤ- ਮੇਜਰ ਸਿੰਘ ਭੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।