ਪਿੰਡ ਜੰਡੀ ਵਿਖੇ ਬੀਬੀ ਹਰਬੰਸ ਕੌਰ ਛੀਨਾ ਤੇ ਹੋਰ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਨਵੇਂ ਬਣੇ ਜਿੰਮ ਦਾ ਉਦਘਾਟਨ
ਸਿੱਧਵਾਂ ਬੇਟ, 12 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਪਿੰਡ ਜੰਡੀ ਵਿਖੇ ਜੰਡੀ ਵਿਕਾਸ ਕਮੇਟੀ ਦੀ ਚੇਅਰਪਰਸਨ ਬੀਬੀ ਹਰਬੰਸ ਕੌਰ ਛੀਨਾ ਪਤਨੀ ਮਰਹੂਮ ਹਰਦੇਵ ਸਿੰਘ ਛੀਨਾ ਤੇ ਹੋਰ ਸਮਾਜ ਸੇਵੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਜੰਡੀ ਦੇ ਖੇਡ ਮੈਦਾਨ ’ਚ ਨਵੀਂ ਬਣੀ ਜਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਬੀਬੀ ਹਰਬੰਸ ਕੌਰ ਛੀਨਾ, ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ ਤੇ ਬਲਜੀਤ ਸਿੰਘ ਪੰਧੇਰ ਨੇ ਆਖਿਆ ਕਿ ਭਾਵੇਂ ਸਾਡੇ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਬਚ ਕੇ ਖੇਡਾਂ ਵੱਲ ਜਾ ਚੁੱਕੇ ਹਨ, ਪਰ ਹੁਣ ਨਵੀਂ ਜਿੰਮ ਤਿਆਰ ਹੋਣ ਨਾਲ ਸਮੁੱਚਾ ਨੌਜਵਾਨ ਇਸ ਦਾ ਲਾਹਾ ਲਵੇਗਾ।
ਸਿੱਧਵਾਂ ਬੇਟ, 12 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਪਿੰਡ ਜੰਡੀ ਵਿਖੇ ਜੰਡੀ ਵਿਕਾਸ ਕਮੇਟੀ ਦੀ ਚੇਅਰਪਰਸਨ ਬੀਬੀ ਹਰਬੰਸ ਕੌਰ ਛੀਨਾ ਪਤਨੀ ਮਰਹੂਮ ਹਰਦੇਵ ਸਿੰਘ ਛੀਨਾ ਤੇ ਹੋਰ ਸਮਾਜ ਸੇਵੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਜੰਡੀ ਦੇ ਖੇਡ ਮੈਦਾਨ ’ਚ ਨਵੀਂ ਬਣੀ ਜਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਬੀਬੀ ਹਰਬੰਸ ਕੌਰ ਛੀਨਾ, ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ ਤੇ ਬਲਜੀਤ ਸਿੰਘ ਪੰਧੇਰ ਨੇ ਆਖਿਆ ਕਿ ਭਾਵੇਂ ਸਾਡੇ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਬਚ ਕੇ ਖੇਡਾਂ ਵੱਲ ਜਾ ਚੁੱਕੇ ਹਨ, ਪਰ ਹੁਣ ਨਵੀਂ ਜਿੰਮ ਤਿਆਰ ਹੋਣ ਨਾਲ ਸਮੁੱਚਾ ਨੌਜਵਾਨ ਇਸ ਦਾ ਲਾਹਾ ਲਵੇਗਾ। ਇਸ ਮੌਕੇ ਪੰਚਾਇਤ ਸਕੱਤਰ ਦਲਵੀਰ ਸਿੰਘ ਸਿੱਧੂ ਤੇ ਖੇਤੀਬਾੜੀ ਸਭਾ ਦੇ ਸਕੱਤਰ ਹਰਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਜਿੰਮ ਨੂੰ ਤਿਆਰ ਕਰਨ ਲਈ ਬੀਬੀ ਹਰਬੰਸ ਕੌਰ ਛੀਨਾਂ ਨੇ 2 ਲੱਖ, ਖੇਤੀਬਾੜੀ ਸਭਾ ਦੇ ਪ੍ਰਧਾਨ ਭਾਈ ਅਜਮੇਰ ਸਿੰਘ ਖ਼ਾਲਸਾ ਅਤੇ ਬਲਜੀਤ ਸਿੰਘ ਪੰਧੇਰ ਨੇ 2+2 ਲੱਖ, ਜਸਪ੍ਰੀਤ ਸਿੰਘ ਖੈਹਿਰਾ ਤੇ ਮਾ. ਹਰਪਾਲ ਸਿੰਘ ਸੇਖੋਂ ਨੇ 50+50 ਹਜ਼ਾਰ, ਨਰੰਜਣ ਸਿੰਘ ਤੇ ਖੁਸ਼ਹਾਲ ਸਿੰਘ ਨੇ 21+21 ਹਜ਼ਾਰ ਤੋਂ ਇਲਾਵਾ ਬਲਦੇਵ ਸਿੰਘ ਸਾਬਾਕ ਸਰਪੰਚ ਤੇ ਗੁਰਚਰਨ ਸਿੰਘ ਛੀਨਾਂ ਨੇ 11+11 ਹਜ਼ਾਰ ਦੀ ਨਕਦ ਰਾਸ਼ੀ ਦਾ ਜੋ ਯੋਗਦਾਨ ਪਾਇਆ ਉਹ ਇਕ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਮਹਿਲਾ ਸਰਪੰਚ ਬੀਬੀ ਅਮਰਜੀਤ ਕੌਰ ਦੇ ਪਤੀ ਅਜਮੇਰ ਸਿੰਘ ਛੀਨਾਂ ਨੇ ਵੀ ਪਿੰਡ ਦੇ ਲੋਕਾਂ ਵਲੋਂ ਪੰਚਾਇਤ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਗੁਰਜੀਤ ਸਿੰਘ ਛੀਨਾਂ, ਗੁਰਵੀਰ ਸਿੰਘ, ਕੁਲਵਿੰਦਰ ਕੌਰ, ਗੁਰਚਰਨ ਕੌਰ, ਗੋਗਾ ਸਿੰਘ, ਜਸਵਿੰਦਰ ਸਿੰਘ ਜੱਸਾ, ਮਨਜਿੰਦਰ ਕੌਰ ਸਾਰੇ (ਪੰਚ), ਪ੍ਰਧਾਨ ਸੁਖਦੇਵ ਸਿੰਘ, ਦਵਿੰਦਰ ਸਿੰਘ, ਮਨਜੀਤ ਸਿੰਘ ਛੀਨਾਂ, ਜਗਦੇਵ ਸਿੰਘ ਸਿੱਧੂ, ਜਗਰਾਜ ਸਿੰਘ ਭੁੱਲਰ , ਅਮਰੀਕ ਸਿੰਘ ਜੈਲਦਾਰ, ਸੁਖਵਿੰਦਰ ਸਿੰਘ ਕਿੰਦਰ ਛੀਨਾਂ, ਡਾ. ਸੁਖਦੇਵ ਸਿੰਘ, ਸੁਖਜੀਤ ਸਿੰਘ ਛੀਨਾਂ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ ਛੀਨਾਂ, ਗੁਰਬਖਸ ਸਿੰਘ, ਵਰਿੰਦਰ ਸਿੰਘ, ਪਾਲ ਸਿੰਘ, ਦਲਵਿੰਦਰ ਸਿੰਘ ਸੇਖੋਂ, ਨੰਬਰਦਾਰ ਹਰਨੇਕ ਸਿੰਘ, ਥਾਣੇਦਾਰ ਬਲਦੇਵ ਸਿੰਘ, ਸੰਮਤੀ ਮੈਂਬਰ ਅਮਨਦੀਪ ਸਿੰਘ, ਜਗਦੀਸ ਸਿੰਘ ਦੀਸਾ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਪ੍ਰੀਤਮ ਕੌਰ, ਗੁਰਜੀਤ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ, ਸਾਬਕਾ ਸਰਪੰਚ ਲਾਲ ਸਿੰਘ, ਕਮਿੱਕਰ ਸਿੰਘ, ਚਰਨ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।