07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਝੂਮਰ ਦਾ ਸਰਦਾਰ ਬਣਿਆ

ਅਹਿਮਦਗੜ੍ਹ, 6 ਅਕਤੂਬਰ (ਰਵਿੰਦਰ ਪੁਰੀ)-ਕਾਲਜ ਵਿੱਚ ਚੱਲ ਰਹੇ ਚਾਰ ਰੋਜ਼ਾ ਯੁਵਕ ਤੇ ਵਿਰਾਸਤੀ ਮੇਲੇ ਦੇ ਤੀਜੇ ਦਿਨ ਵੱਖ-ਵੱਖ ਵਨਗੀਆਂ ਦੇ ਮੁਕਾਬਲੇ ਹੋਏ। ਇਸ ਮੌਕੇ ਡਾਕਟਰ ਨਿਰਮਲ ਜੌੜਾ ਚੇਅਰਪ੍ਰਸਨ ਸੁਰਜੀਤ ਪਾਤਰ ਚੇਅਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 07-10-2026
ਅਹਿਮਦਗੜ੍ਹ, 6 ਅਕਤੂਬਰ (ਰਵਿੰਦਰ ਪੁਰੀ)-ਕਾਲਜ ਵਿੱਚ ਚੱਲ ਰਹੇ ਚਾਰ ਰੋਜ਼ਾ ਯੁਵਕ ਤੇ ਵਿਰਾਸਤੀ ਮੇਲੇ ਦੇ ਤੀਜੇ ਦਿਨ ਵੱਖ-ਵੱਖ ਵਨਗੀਆਂ ਦੇ ਮੁਕਾਬਲੇ ਹੋਏ। ਇਸ ਮੌਕੇ ਡਾਕਟਰ ਨਿਰਮਲ ਜੌੜਾ ਚੇਅਰਪ੍ਰਸਨ ਸੁਰਜੀਤ ਪਾਤਰ ਚੇਅਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾਕਟਰ ਸੰਦੀਪ ਸਾਹਨੀ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਯੁਵਕ ਅਤੇ ਵਿਰਾਸਤੀ ਮੇਲੇ ਸਾਡੇ ਨੌਜਵਾਨਾਂ ਦੇ ਵਿੱਚ ਉਤਸਾਹ ਭਰਦੇ ਹਨ। ਅਤੇ ਰਾਹ ਦਸੇਰਾ ਬਣਦੇ ਹਨ। ਇਸ ਮੌਕੇ ਲੋਕ ਨਾਚ (ਲੜਕਿਆਂ ) ਦੀ ਵਨਗੀ ਵਿੱਚੋਂ ਪਹਿਲਾ ਸਥਾਨ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੀ ਟੀਮ ਨੇ ਝੂਮਰ ਲੋਕ ਨਾਚ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਪੰਜਾਬ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ ਮੋਹਕਮ ਖਾਨ ਵਾਲਾ, ਤੀਜਾ ਸਥਾਨ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੈਂਟ ਨੇ ਪ੍ਰਾਪਤ ਕੀਤਾ। ਵਿਅਕਤੀਗਤ ਤੌਰ ’ਤੇ ਨਾਰੰਗਵਾਲ ਕਾਲਜ ਦੇ ਵਿਦਿਆਰਥੀ ਸੰਯੋਗ ਦੀਪ ਸਿੰਘ ਨੇ ਪਹਿਲਾ ਸਥਾਨ ਮੋਹਕਮ ਖਾਨ ਵਾਲਾ ਨੇ ਦੂਜਾ ਸਥਾਨ ਕੁਲਜੀਤ ਸਿੰਘ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੈਂਟ ਨੇ ਤੀਜਾ ਦਾ ਸਥਾਨ ਪ੍ਰਾਪਤ ਕੀਤਾ। ਔਰਤਾਂ ਦੇ ਲੋਕ ਨਾਚਾਂ ਵਿੱਚੋਂ ਪਹਿਲਾ ਸਥਾਨ ਦੇ ਸਮਾਜ ਕਾਲਜ ਫਰਵਿਮੈਨ ਫਿਰੋਜ਼ਪੁਰ ਨੇ ਜਿੱਤਿਆ ਦੂਜਾ ਸਥਾਨ ਜੀਐਚਜੀ ਇੰਸਟੀਚਿਊਟ ਆਫ ਲਾ ਸਿੱਧਵਾਂ ਖੁਰਦ ਅਤੇ ਤੀਜਾ ਸਥਾਨ ਖਾਲਸਾ ਕਾਲਜ ਸਿੱਧਵਾਂ ਖੁਰਦ ਨੇ ਪ੍ਰਾਪਤ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਖਾਲਸਾ ਕਾਲਜ ਸਿੱਧਵਾਂ ਦੂਜਾ ਸਥਾਨ ਐਸਡੀ ਗਰਜ ਕਾਲਜ ਮੋਗਾ ਤੀਜਾ ਸਥਾਨ ਸਾਇੰਸ ਕਾਲਜ ਜਗਰਾਉਂ ਨੇ ਪ੍ਰਾਪਤ ਕੀਤਾ। ਮੁਹਾਵਰੇਦਾਰ ਵਾਰਤਾਲਾਪ ਦੀ ਵਨਗੀ ਵਿੱਚੋਂ ਪਹਿਲਾ ਸਥਾਨ ਗੁਰੂ ਨਾਨਕ ਕਾਲਜ ਜੀ ਟੀ.ਬੀ ਗੜ, ਦੂਜਾ ਸਥਾਨ ਖਾਲਸਾ ਕਾਲਜ ਸਿੱਧਵਾਂ ਖੁਰਦ ,ਤੀਜਾ ਸਥਾਨ ਨਾਰੰਗਵਾਲ ਕਾਲਜ ਅਤੇ ਤੀਜਾ ਸਥਾਨ ਬ੍ਰੈਕਟਡ ਸਰਕਾਰੀ ਕਾਲਜ ਢੁੱਡੀਕੇ ਨੇ ਪ੍ਰਾਪਤ ਕੀਤਾ।
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਜਥੇਦਾਰ ਕੁਲਵਿੰਦਰ ਸਿੰਘ ਭੱਟੀ ਨਾਲ ਮਾਤਾ ਦੀ ਮੌਤ ’ਤੇ ਹਲਕਾ ਇੰਚਾਰਜ ਬਲਵਿੰਦਰ ਸੰਧੂ ਵਲੋਂ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।