07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਲੱਖਾ ਪਿੰਡ ਦੇ ਮਜ਼ਦੂਰਾਂ ’ਤੇ ਦਰਜ ਝੂਠਾ ਕੇਸ ਰੱਦ ਕਰਨ ਦੀ ਮੰਗ, ਦਲਿਤ ਬਸਤੀਆਂ ਨੂੰ ਨਸ਼ੇ ਦੇ ਅੱਡੇ ਬਣਾਉਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ

ਜਗਰਾਉਂ, 6 ਅਕਤੂਬਰ (ਗੁਰਦੀਪ ਸਿੰਘ ਮਲਕ) ਪਿੰਡਾਂ ਖਾਸਕਰ ਦਲਿਤ ਬਸਤੀਆਂ ਵਿਚ ਵਿਕਦੇ ਨਸ਼ਿਆਂ ਨੂੰ ਰੋਕਣ ਅਤੇ ਪਿੰਡ ਲੱਖਾ ਦੇ ਦਲਿਤ ਮਜ਼ਦੂਰ ਪਰਿਵਾਰਾਂ ਉਪਰ ਥਾਣਾ ਹਠੂਰ ਵਿਖੇ ਦਰਜ 326 ਦਾ ਝੂਠਾ ਕੇਸ ਰੱਦ ਕਰਵਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰਦੀ ਆ ਰਹੀ ਹੈ, ਪਰ ਐਨੇ ਲੰਬੇ ਸਮੇਂ ਬਾਅਦ ਵੀ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਉਕਤ ਝੂਠੇ ਕੇਸ ਦੀ ਵਾਪਸੀ ਲਈ ਅੱਜ ਵੱਖ ਮਜ਼ਦੂਰ ਕਿਸਾਨ ਜਥੇਬੰਦੀਆਂ ਦਾ ਜਨਤਕ ਵਫ਼ਦ ਐੱਸ.

ਜਗਰਾਉਂ ਦੇ ਬੱਸ ਅੱਡੇ ’ਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਨਸ਼ੇ ਅਤੇ ਝੂਠੇ ਮੁਕੱਦਮੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ। ਅਜੀਤ ਤਸਵੀਰ 07-10-2026
ਜਗਰਾਉਂ, 6 ਅਕਤੂਬਰ (ਗੁਰਦੀਪ ਸਿੰਘ ਮਲਕ) ਪਿੰਡਾਂ ਖਾਸਕਰ ਦਲਿਤ ਬਸਤੀਆਂ ਵਿਚ ਵਿਕਦੇ ਨਸ਼ਿਆਂ ਨੂੰ ਰੋਕਣ ਅਤੇ ਪਿੰਡ ਲੱਖਾ ਦੇ ਦਲਿਤ ਮਜ਼ਦੂਰ ਪਰਿਵਾਰਾਂ ਉਪਰ ਥਾਣਾ ਹਠੂਰ ਵਿਖੇ ਦਰਜ 326 ਦਾ ਝੂਠਾ ਕੇਸ ਰੱਦ ਕਰਵਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰਦੀ ਆ ਰਹੀ ਹੈ, ਪਰ ਐਨੇ ਲੰਬੇ ਸਮੇਂ ਬਾਅਦ ਵੀ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਉਕਤ ਝੂਠੇ ਕੇਸ ਦੀ ਵਾਪਸੀ ਲਈ ਅੱਜ ਵੱਖ ਮਜ਼ਦੂਰ ਕਿਸਾਨ ਜਥੇਬੰਦੀਆਂ ਦਾ ਜਨਤਕ ਵਫ਼ਦ ਐੱਸ.ਐੱਸ.ਪੀ. ਲੂਧਿਆਣਾ ਦਿਹਾਤੀ ਨੂੰ ਮਿਲਿਆ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਈ ਵਾਰ ਭਰੋਸਾ ਦਿੱਤਾ ਕਿ ਨਿਰਪੱਖਤਾ ਨਾਲ ਜਾਂਚ ਪੜਤਾਲ ਕਰਕੇ ਇਸ ਝੂਠੇ ਕੇਸ ਨੂੰ ਰੱਦ ਕੀਤਾ ਜਾਵੇਗਾ। ਦਲਿਤ ਗ਼ਰੀਬਾਂ ਦੇ ਪਰਿਵਾਰਕ ਮੈਂਬਰਾਂ ਉੱਪਰ ਦਰਜ ਇਸ ਝੂਠੇ ਕੇਸ ਦਾ ਐੱਸ.ਸੀ/ਐੱਸ.ਟੀ. ਕਮਿਸ਼ਨ ਨੂੰ ਵੀ ਨੋਟਿਸ ਲੈਣਾ ਚਾਹੀਦਾ ਸੀ, ਕਿਉਂਕਿ ਜਿਸ ਵਿਅਕਤੀ ਨੇ ਦਲਿਤ ਬਜ਼ੁਰਗ ਜੋੜੇ ਨੂੰ ਅੱਪ ਸ਼ਬਦ ਵਰਤ ਕੇ ਆਪਣੇ ਅਤਿਆਚਾਰ ਦਾ ਸ਼ਿਕਾਰ ਬਣਾਇਆ ਹੈ, ਪਰ ਉਸੇ ਹੀ ਵਿਅਕਤੀ ਨੇ ਉਲਟਾ ਆਪਣੇ ਹੱਥ ਦੀ ਚੀਚੀ ਤੇ ਆਪਣੇ ਆਪ ਹੀ ਸੱਟ ਮਾਰ ਕੇ ਉਲਟਾ ਅਤਿਆਚਾਰ ਤੋਂ ਪੀੜ੍ਹਤ ਧਿਰ ’ਤੇ ਝੂਠਾ ਕੇਸ ਦਰਜ ਕਰਵਾ ਦਿੱਤਾ। ਅੱਜ ਵੱਖ ਵੱਖ ਜਥੇਬੰਦੀਆਂ ਦੇ ਜਨਤਕ ਵਫ਼ਦ ਵਿਚ ਸ਼ਾਮਿਲ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਕੋਠੇ ਪੋਨਾ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟੳਉਮਰਾ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ ਨੇ ਐੱਸ.ਐੱਸ.ਪੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅੰਕੁਰ ਗੁਪਤਾ ਤੋਂ ਮੰਗ ਕੀਤੀ ਕਿ ਇਸ ਝੂਠੇ ਪੁਲਿਸ ਕੇਸ ਨੂੰ ਰੱਦ ਕਰਕੇ ਆਪਣੇ ਹੱਥ ਦੀ ਚੀਚੀ ਆਪ ਵੱਢਣ ਵਾਲੇ ਲੱਖੇ ਪਿੰਡ ਦੇ ਉਸ ਵਿਅਕਤੀ ਜਿਸ ਨੇ ਦਲਿਤ ਬਜ਼ੁਰਗ ਜੋੜੇ ਉਪਰ ਬੇਰਹਿਮ ਅੱਤਿਆਚਾਰ ਕੀਤਾ, ਇਸ ਵਿਆਕਤੀ ਤੇ ਦਲਿਤਾਂ ਉੱਤੇ ਅੱਤਿਆਚਾਰ ਰੋਕੂ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਦਲਿਤ ਬਜ਼ੁਰਗ ਜੋੜੇ ਤੇ ਅੱਤਿਆਚਾਰ ਕਰਨ ਵਾਲੇ ਲੱਖੇ ਪਿੰਡ ਦੇ ਇਸ ਵਿਅਕਤੀ ਨੇ ਪਹਿਲਾਂ ਮਜ਼ਦੂਰ ਪਰਿਵਾਰ ਦੇ ਬਾਲਣ ਨੂੰ ਅੱਗ ਲਾਈ ਫਿਰ ਉਨ੍ਹਾਂ ਦੇ ਘਰ ਦੇ ਨੇੜੇ ਸੜਕ ਕਿਨਾਰੇ ਖੜ੍ਹੇ ਦਰਖਤ ਨੂੰ ਵੱਢ ਕੇ ਜ਼ਾਤੀ ਅੱਪ ਸ਼ਬਦ ਵਰਤੇ ਅਤੇ ਦਲਿਤ ਬਜ਼ੁਰਗ ਜੋੜੇ ਦੀ ਕੁੱਟਮਾਰ ਕੀਤੀ, ਪਰ ਥਾਣਾ ਹਠੂਰ ਦੇ ਇਕ ਏ.ਐੱਸ.ਆਈ ਦੇ ਪੱਖਪਾਤੀ ਵਤੀਰੇ ਕਾਰਨ ਦਲਿਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਬਜਾਏ ਉਲਟਾ ਪੀੜ੍ਹਤਾਂ ਉਪਰ ਹੀ ਆਪਣੇ ਜਾਅਲੀ ਸੱਟਾਂ ਮਾਰਨ ਦੇ ਬਿਆਨ ਲੈ ਕੇ ਝੂਠਾ ਪਰਚਾ ਦਰਜ ਕਰ ਦਿੱਤਾ, ਜਿਸ ਕਰਕੇ ਇਹ ਗਰੀਬ ਦਲਿਤ ਮਜ਼ਦੂਰ ਅੱਜ ਤੱਕ ਇਨਸਾਫ਼ ਲੈਣ ਲਈ ਭਟਕ ਰਹੇ ਹਨ। ਇਸ ਸਬੰਧੀ ਭਾਵੇਂ ਅੱਜ ਵੀ ਇਨਸਾਫ਼ ਦੇਣ ਦਾ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਯਕੀਨ ਦਿਵਾਇਆ ਹੈ, ਪਰ ਜੇਕਰ ਇਸ ਝੂਠੇ ਪਰਚੇ ਨੂੰ ਰੱਦ ਨਾ ਕੀਤਾ ਤਾਂ ਜਨਤਕ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਕਿ ਜਨਤਕ ਲਾਮਬੰਦੀ ਕਰਕੇ ਐੱਸ.ਐੱਸ.ਪੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਵੇਗਾ।
ਪਿਛਲੀ ਖ਼ਬਰ ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਵਿਖੇ ਮੈਡੀਕਲ ਕੈਂਪ 9 ਨੂੰ ਅਗਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ਹੇਠ ਕਾਂਗਰਸ 2027 ’ਚ ਸਰਕਾਰ ਬਣਾਉਣ ਦੇ ਸਮਰੱਥ- ਕੈਪਟਨ ਸੰਧੂ/ਸੇਖੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।